ਨਵੀਂ ਦਿੱਲੀ : 
ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਬੁੱਧਵਾਰ ਨੂੰ ‘ਵੀਰ ਸਾਵਰਕਰ ਐਵਾਰਡ’ ਮਿਲਣ ‘ਤੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੱਲ੍ਹ ਕੇਰਲ ਵਿੱਚ ਰਹਿੰਦੇ ਹੋਏ ਹੀ ਪਤਾ ਲੱਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਨੂੰ ਲੈ ਕੇ ਇਤਰਾਜ਼ ਵੀ ਜਤਾਇਆ ਹੈ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ, “ਮੈਨੂੰ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਮੈਨੂੰ ‘ਵੀਰ ਸਾਵਰਕਰ ਅਵਾਰਡ’ ਲਈ ਚੁਣਿਆ ਗਿਆ ਹੈ, ਜੋ ਅੱਜ ਦਿੱਲੀ ਵਿੱਚ ਦਿੱਤਾ ਜਾਵੇਗਾ। ਮੈਨੂੰ ਇਸ ਘੋਸ਼ਣਾ ਬਾਰੇ ਕੱਲ੍ਹ ਕੇਰਲ ਵਿੱਚ ਪਤਾ ਲੱਗਾ, ਜਿੱਥੇ ਮੈਂ ਸਥਾਨਕ ਸਵੈ-ਸਰਕਾਰੀ ਚੋਣਾਂ ਵਿੱਚ ਵੋਟ ਪਾਉਣ ਗਿਆ ਸੀ।”
‘ਇਹ ਗੈਰ-ਜ਼ਿੰਮੇਵਾਰਾਨਾ ਰਵੱਈਆ’
ਕਾਂਗਰਸ ਨੇਤਾ ਨੇ ਅੱਗੇ ਕਿਹਾ, “ਤਿਰੂਵਨੰਤਪੁਰਮ ਵਿੱਚ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ, ਮੈਂ ਇਹ ਸਾਫ਼ ਕੀਤਾ ਸੀ ਕਿ ਮੈਨੂੰ ਅਜਿਹੇ ਕਿਸੇ ਐਵਾਰਡ ਬਾਰੇ ਨਾ ਤਾਂ ਪਤਾ ਸੀ ਅਤੇ ਨਾ ਹੀ ਮੈਂ ਉਸਨੂੰ ਸਵੀਕਾਰ ਕੀਤਾ ਸੀ ਅਤੇ ਮੇਰੀ ਸਹਿਮਤੀ ਦੇ ਬਿਨਾਂ ਮੇਰਾ ਨਾਮ ਦੀ ਘੋਸ਼ਣਾ ਕਰਨਾ ਆਯੋਜਕਾਂ ਵੱਲੋਂ ਗੈਰ-ਜ਼ਿੰਮੇਵਾਰਾਨਾ ਸੀ। ਇਸਦੇ ਬਾਵਜੂਦ, ਅੱਜ ਦਿੱਲੀ ਵਿੱਚ ਕੁਝ ਮੀਡੀਆ ਆਊਟਲੈੱਟਸ ਉਹੀ ਸਵਾਲ ਪੁੱਛ ਰਹੇ ਹਨ।” ਉਨ੍ਹਾਂ ਨੇ ਕਿਹਾ, “ਇਸ ਲਈ ਮੈਂ ਇਸ ਮਾਮਲੇ ਨੂੰ ਸਾਫ਼ ਤੌਰ ‘ਤੇ ਸਪੱਸ਼ਟ ਕਰਨ ਲਈ ਇਹ ਬਿਆਨ ਜਾਰੀ ਕਰ ਰਿਹਾ ਹਾਂ। ਅਵਾਰਡ ਦੇ ਸਰੂਪ ਇਸਨੂੰ ਦੇਣ ਵਾਲੇ ਸੰਗਠਨ ਜਾਂ ਕਿਸੇ ਹੋਰ ਸੰਦਰਭ ਨਾਲ ਜੁੜੀ ਜਾਣਕਾਰੀ ਸਾਫ਼ ਨਾ ਹੋਣ ਕਾਰਨ, ਅੱਜ ਮੇਰੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਜਾਂ ਅਵਾਰਡ ਸਵੀਕਾਰ ਕਰਨ ਦਾ ਸਵਾਲ ਹੀ ਨਹੀਂ ਉੱਠਦਾ।”
ਕੀ ਹੈ ‘ਵੀਰ ਸਾਵਰਕਰ ਪੁਰਸਕਾਰ’
ਸਮਾਚਾਰ ਏਜੰਸੀ ਏਐਨਆਈ ਦੀ ਜੇ ਮੰਨੀਏ ਤਾਂ ਵੀਰ ਸਾਵਰਕਰ ਇੰਟਰਨੈਸ਼ਨਲ ਇਮਪੈਕਟ ਐਵਾਰਡ 2025 ਦਾ ਆਯੋਜਨ 10 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਹੋਵੇਗਾ। ਇਸ ਵਿੱਚ ਇਹ ਵੀ ਦੱਸਿਆ ਗਿਆ ਕਿ ਇਹ ਪ੍ਰੋਗਰਾਮ ਐਨਡੀਐਮਸੀ ਕਨਵੈਨਸ਼ਨ ਹਾਲ ਵਿੱਚ ਹੋਵੇਗਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਪ੍ਰੋਗਰਾਮ ਦਾ ਉਦਘਾਟਨ ਕਰਨਗੇ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਵੀ ਸਮਾਰੋਹ ਵਿੱਚ ਮੌਜੂਦ ਰਹਿਣਗੇ।

