ਜਲੰਧਰ, ਮੇਜਰ ਟਾਈਮਸ
ਬਤੇ ਦਿਨੀ ਸੀਪੀਆਈ ( ਐਮ ) ਦੇ ਸੂਬਾਈ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਅੱਜ ਇੱਥੇ ਪਾਰਟੀ ਦਫਤਰ ਵਿਖੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਅਤੇ ਕੇਂਦਰੀ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਪਿਛਲੇ ਦਿਨਾਂ ਦੌਰਾਨ ਆਏ ਹੜਾਂ ਕਾਰਨ ਮਰਨ ਵਾਲੇ ਵਿਅਕਤੀਆਂ ਦੇ ਵਾਰਸਾਂ ਨੂੰ ਘੱਟੋ ਘੱਟ 25 ਲੱਖ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਉਹਨਾਂ ਦੇ ਹੋਏ ਫਸਲਾਂ ਦੇ ਨੁਕਸਾਨ ਵਾਸਤੇ 80 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਮਜ਼ਦੂਰਾਂ ਨੂੰ ਵੀ ਉਨਾਂ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਇਸ ਵਾਰ ਆਏ ਹੜ ਕੋਈ ਕੁਦਰਤੀ ਕਰੋਪੀ ਨਹੀਂ ਇਹ ਮੈਨ ਮੇਡ ਹੜ ਹਨ। ਇਸ ਲਈ ਦੋਨੋਂ ਹੀ ਸਰਕਾਰਾਂ ਬਰਾਬਰ ਦੀਆਂ ਜਿੰਮੇਵਾਰ ਹਨ੍ਟ ਉਹਨਾਂ ਪੰਜਾਬ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੇ ਦਰਿਆ ਅਤੇ ਬਰਸਾਤੀ ਨਾਲਿਆਂ ਦੀ ਸਮੇਂ ਸਿਰ ਸਫਾਈ ਕਰਵਾਈ ਹੁੰਦੀ ਤਾਂ ਪੰਜਾਬ ਲੋਕਾਂ ਨੂੰ ਇਸ ਮੁਸੀਬਤ ਦਾ ਸਾਹਮਣਾ ਨਾ ਕਰਨਾ ਪੈਂਦਾ।
ਇਸ ਮੌਕੇ ਤੇ ਉਹਨਾਂ ਨੇ ਪੰਜਾਬ ਵਿੱਚ ਪਿਛਲੇ ਦਿਨੀ ਪ੍ਰਵਾਸੀ ਮਜ਼ਦੂਰਾਂ ਖਿਲਾਫ ਚਲਾਏ ਜਾ ਰਹੇ ਨਫਰਤੀ ਪ੍ਰਚਾਰ ਦੀ ਵੀ ਨਿਖੇਦੀ ਕੀਤੀ ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਅਪਰਾਧ ਕਰਦਾ ਹੈ ਤਾਂ ਸਰਕਾਰ ਉਸ ਨੂੰ ਜਲਦੀ ਤੋਂ ਜਲਦੀ ਕਾਨੂੰਨੀ ਅਧਾਰ ਤੇ ਸਜ਼ਾ ਦੇਵੇ। ਇਸ ਮੌਕੇ ਤੇ ਉਹਨਾਂ ਜਨਵਾਦੀ ਨੌਜਵਾਨ ਸਭਾ ਤੇ ਸੂਬਾਈ ਸਕੱਤਰ ਕਾਮਰੇਡ ਸੋਹਨ ਸਿੰਘ ਢੇਸੀ ਜਿਨਾਂ ਨੂੰ 18 ਸਤੰਬਰ 1989 ਨੂੰ ਵੱਖਵਾਦੀ ਸ਼ਕਤੀਆਂ ਨੇ ਉਹਨਾਂ ਦੇ ਜੱਦੀ ਪਿੰਡ ਵਿੱਚ ਸ਼ਹੀਦ ਕਰ ਦਿੱਤਾ ਸੀ, ਨੂੰ ਵੀ ਯਾਦ ਕੀਤਾ। ਇਸ ਮੌਕੇ ਤੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ , ਕਾਮਰੇਡ ਸ਼ੀਤਲ ਸਿੰਘ ਸੰਘਾ , ਨਰਿੰਦਰ ਸਿੰਘ ਜੋਹਲ , ਬਲਵੀਰ ਸਿੰਘ, ਪ੍ਰਕਾਸ਼ ਕਲੇਰ , ਵੀ.ਵੀ.ਐਥਨੀ , ਸੁਰਿੰਦਰ ਖੀਵਾ ਆਦਿ ਵੀ ਹਾਜ਼ਰ ਸਨ।
ਸਰਕਾਰ ਕਿਸਾਨਾਂ ਨੂੰ 80 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮ੍ਰਿਤਕਾਂ ਨੂੰ 25-25 ਲੱਖ ਦਾ ਮੁਆਵਜ਼ਾ ਦੇਵੇ- ਸੇਖੋ

Leave a Comment