ਮੈਂਬਰੋ ਚੌਂਕ ਵਿਚ ਸਵੇਰੇ ਸਾਮ ਲਗਦਾ ਭਾਰੀ ਜਾਮ
ਜਲੰਧਰ, (ਬਿਉਰੋ) 

ਸ਼ਹਿਰ ਵਿਚ ਭਾਵੇਂ ਟਰੈਫਿਕ ਪੁਲਿਸ ਵਲੋਂ ਟਰੈਫਿਕ ਕੰਟਰੋਲ ਕਰਨ ਦੇ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰੇਹ ਹਨ ਪਰ ਫਿਰ ਵੀ ਸ਼ਹਿਰ ਵਿਚ ਕਈ ਥਾਵਾਂ ਅਜੇਹਿਆਂ ਹਨ ਜਿਥੇ ਕਿ ਲਗਾਤਾਰ ਜਾਮ ਲਗੇ ਰਹਿਣ ਕਾਰਣ ਲੋਕ ਅਕਸਰ ਪਰੇਸ਼ਾਨ ਹੁੰਦੇ ਹਨ। ਜਲੰਧਰ ਦੇ ਮੈਂਬਰੋਂ ਚੋਂਕ ਵਿਚ ਅਕਸਰ ਹੀ ਸਵੇਰੇ ਅਤੇ ਸ਼ਾਮ ਦੋ ਟਾਈਮ ਲਗਾਤਾਰ ਵੱਡਾ ਜਾਮ ਲਗਾ ਰਹਿੰਦਾ ਹੈ। ਇਸ ਦੌਰਾਨ ਆਉਣ ਜਾਣ ਵਾਲੇ ਲੋਕਾਂ ਨੂੰ ਕਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਚੌਕ ਦੇ ਚਾਰੋਂ ਪਾਸੇ ਲੋਕ ਇਕ ਦੁਜੇ ਤੋਂ ਪਹਿਲਾਂ ਗੱਡੀ ਕੱਢਣ ਦੀ ਹੌੜ ਵਿਚ ਗਡੀਆਂ ਫਸਾ ਬਹਿੰਦੇ ਹਨ ਜਿਸ ਕਾਰਣ ਲੰਮਾ ਜਾਣ ਅਕਸਰ ਹੀ ਦੇਖਣ ਨੂੰ ਮਿਲਦਾ ਹੈ। ਇਸ ਦੌਰਾਨ ਆਪਣੀ ਮੰਜ਼ਿਲ ਤੇ ਜਲਦੀ ਪਹੁੰਚਣ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਦਾ ਪੈਂਦਾ ਹੈ। ਦੁਜੇ ਪਾਸੇ ਜਿਥੇ ਜਾਮ ਲਗਦਾ ਹੈ ਉਥੇ ਹੀ ਲੋਕ ਇਕ ਦੁਜੇ ਨੂੰ ਹਾਰਨ ਮਾਰਦੇ ਹਨ ਜਿਸ ਕਾਰਣ ਆਲਾ ਦੁਆਲਾ ਵੀ ਡਿਸਟਰਬ ਹੁੰਦਾ ਹੈ। ਲਗਾਤਾਰ ਲਗਦੇ ਜਾਮ ਕਾਰਣ ਉਥੇ ਰਹਿਣ ਵਾਲੇ ਲੋਕ ਵੀ ਪਰੇਸ਼ਾਨੀ ਦਾ ਸਾਹਮਣਾ ਕਰਦੇ ਹਨ। ਇਸ ਚੌਂਕ ਦੇ ਆਸੇ ਪਾਸੇ ਸਾਰਾ ਪਾਸ਼ ਇਲਾਕਾ ਜਿਵੇਂ ਮਾਡਲ ਟਾਊਨ ,ਜੀ.ਟੀ.ਬੀ ਨਗਰ ਅਤੇ ਹੋਰ ਪਾਸ਼ ਇਲਾਕੇ ਹਨ ਜਿਸ ਕਾਰਣ ਇਸ ਰਸਤੇ ਤੇ ਭਾਰੀ ਗਿਣਤੀ ਵਿਚ ਆਵਾਜਾਈ ਰਹਿੰਦੀ ਹੈ। ਇਸ ਰੋਡ ਤੇ ਬਣੇ ਹਸਪਤਾਲਾਂ ਵਿਚ ਵੀ ਵੱਡੀ ਗਿਣਤੀ ਵਿਚ ਲੋਕਾਂ ਦਾ ਆਉਣ ਜਾਣ ਰਹਿੰਦਾ ਹੈ। ਦੇਖਣ ਵਾਲੀ ਗੱਲ ਇਹ ਹੀ ਕਿ ਟਰੈਫਿਕ ਪੁਲਿਸ ਨੂੰ ਰੋਜ਼ਾਨਾ ਲਗਦੇ ਇਸ ਜਾਮ ਦਾ ਕੋਈ ਠੋਸ ਹਲ ਕਰਨਾ ਚਾਹੀਦਾ ਹੈ।

