ਲੁਧਿਆਣਾ ਮੇਜਰ ਟਾਈਮਸ ਬਿਉਰੋ :
ਲੁਧਿਆਣਾ ਦੇ ਹਲਕਾ ਆਤਮ ਨਗਰ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਉੱਪਰ ਸ਼ਨੀਵਾਰ ਨੂੰ ਗੋਲ਼ੀ ਚੱਲੀ। ਵਾਰਦਾਤ ਉਸ ਵੇਲੇ ਹੋਈ ਜਦ ਬੈਂਸ ਆਪਣੇ ਫਾਰਮ ਹਾਊਸ ਤੋਂ ਗੱਡੀ ਤੇ ਸਵਾਰ ਹੋ ਕੇ ਬਾਹਰ ਵੱਲ ਆ ਰਹੇ ਸਨ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਡੇਹਲੋਂ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਧਾਇਕ ਸਿਮਰਜੀਤ ਬੈਂਸ ਉੱਪਰ ਗੋਲ਼ੀ ਚਲਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਉਹਨਾਂ ਦਾ ਆਪਣਾ ਭਤੀਜਾ ਹੀ ਸੀ। ਜਾਣਕਾਰੀ ਮੁਤਾਬਕ ਸਿਮਰਜੀਤ ਬੈਂਸ ਦੇ ਆਪਣੇ ਵੱਡੇ ਭਰਾ ਪਰਮਜੀਤ ਸਿੰਘ ਬੈਂਸ ਨਾਲ ਕੁਝ ਸਮੇਂ ਤੋਂ ਨਿੱਜੀ ਵਿਵਾਦ ਚੱਲ ਰਿਹਾ ਹੈ। ਇਸ ਰੰਜਿਸ਼ ਦੇ ਚਲਦੇ ਹੀ ਪਰਮਜੀਤ ਸਿੰਘ ਦੇ ਭਰਾ ਜਗਜੋਤ ਸਿੰਘ ਨੇ ਬੈਂਸ ਵੱਲ ਨਿਸ਼ਾਨਾ ਕਰਕੇ ਤਿੰਨ ਰਾਊਂਡ ਫਾਇਰ ਕੀਤੇ। ਹਮਲਾਵਰ ਵੱਲੋਂ ਚਲਾਈਆਂ ਗੋਲ਼ੀਆਂ ਕਾਰ ਦੇ ਟਾਇਰ ਵਿੱਚ ਲੱਗੀਆਂ ਅਤੇ ਸਾਬਕਾ ਵਿਧਾਇਕ ਵਾਲ-ਵਾਲ ਬਚੇ।