ਜਲੰਧਰ : 
ਸਿੱਖ ਮਿਸ਼ਨਰੀ ਕਾਲਜ ਸਰਕਲ ਵੱਲੋਂ ਹਫ਼ਤਾਵਾਰੀ ਗੁਰਮਤਿ ਕਲਾਸ ਕੰਵਰ ਸਤਨਾਮ ਸਿੰਘ ਖ਼ਾਲਸਾ ਕੰਪਲੈਕਸ, ਬਸਤੀ ਸ਼ੇਖ ਮਾਡਲ ਹਾਊਸ ਰੋਡ ਵਿਖੇ ਲਗਾਈ ਗਈ, ਜਿਸ ’ਚ ਹਰਕੋਮਲ ਕੌਰ ਨੇ ਮੂਲ ਮੰਤਰ ਦਾ ਜਾਪੁ ਕਰਵਾ ਕੇ ਕਲਾਸ ਦੀ ਅਰੰਭਤਾ ਕੀਤੀ। ਬੀਬੀ ਜਸਜੀਤ ਕੌਰ ਨੇ ਦਰਬਾਰ ਸਾਹਿਬ ਤੋਂ ਆਏ ਅੱਜ ਦੇ ਹੁਕਮਨਾਮੇ ਦੀ ਵਿਆਖਿਆ ਕੀਤੀ। ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਦੇ ਕਵੀਸ਼ਰੀ ਜਥੇ ਨੇ ਚਮਕੌਰ ਸਾਹਿਬ ਦੀ ਜੰਗ ਦਾ ਕਵੀਸ਼ਰੀ ਰਾਹੀਂ ਪ੍ਰਸੰਗ ਸੁਣਾਇਆ। ਨਿਮਰਤ ਕੌਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੈਕਚਰ ਨਾਲ ਸਾਂਝ ਪਾਈ। ਦਲਬੀਰ ਸਿੰਘ ਨੇ ਸਾਕਾ ਸਰਹੰਦ ਤੇ ਸਾਕਾ ਚਮਕੌਰ ਦੇ ਇਤਿਹਾਸ ਨੂੰ ਵਰਨਣ ਕੀਤਾ। ਪ੍ਰਿੰਸੀਪਲ ਮਨਦੀਪ ਸਿੰਘ ਨੇ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਹੋਇਆ ਸ਼ਹਾਦਤਾਂ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੱਤੀ। ਸਰਕਲ ਇੰਚਾਰਜ ਬਲਜੀਤ ਸਿੰਘ ਨੇ ਸੰਗਤ ਦਾ ਗੁਰਮਤਿ ਕਲਾਸ ’ਚ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ।

