ਜਲੰਧਰ : 
ਸ਼ਹਿਰ ਦੇ ਖੇਡ ਪ੍ਰਮੋਟਰ ਤੇ ਸੁਰਜੀਤ ਹਾਕੀ ਸੁਸਾਇਟੀ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਭਾਪਾ ਅਤੇ ਵਾਰਡ ਨੰਬਰ 35 ਦੇ ਕੌਂਸਲਰ ਹਰਸ਼ਰਨ ਕੌਰ ਹੈਪੀ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਭਾਪੇ ਦੀ ਸੱਸ ਤੇ ਹੈਪੀ ਦੀ ਮਾਤਾ ਅਜੀਤ ਕੌਰ ਦਾ ਦੇਹਾਂਤ ਹੋ ਗਿਆ।ਅਜੀਤ ਕੌਰ ਨੇਕ ਅਤੇ ਧਾਰਮਿਕ ਸੁਭਾਅ ਦੀ ਸ਼ਖਸੀਅਤ ਸਨ। ਉਨ੍ਹਾਂ ਦੇ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਦੁਖਦ ਖ਼ਬਰ ਸੁਣਦਿਆਂ ਹੀ ਸ਼ਹਿਰ ਦੀਆਂ ਰਾਜਨੀਤਿਕ, ਖੇਡਾਂ ਅਤੇ ਸਮਾਜਿਕ ਸ਼ਖਸੀਅਤਾਂ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ। ਵਿਛੜੀ ਰੂਹ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ 7 ਨਵੰਬਰ ਨੂੰ ਸ਼ਾਮ 4:00 ਵਜੇ ਸ਼ਮਸ਼ਾਨ ਘਾਟ, ਮਾਡਲ ਟਾਊਨ ਵਿਖੇ ਕੀਤਾ ਜਾਵੇਗਾ।

