ਪਾਣੀਪਤ। 
ਹਰਿਆਣਾ ਦੇ ਨੌਲਥਾ ਪਿੰਡ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਛੇ ਸਾਲਾ ਬੱਚੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਪਹਿਲਾਂ ਇਸ ਨੂੰ ਡੁੱਬਣ ਕਾਰਨ ਹੋਇਆ ਹਾਦਸਾ ਸਮਝਿਆ ਗਿਆ, ਪਰ ਦਾਦੇ ਦੀ ਸ਼ਿਕਾਇਤ ‘ਤੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।ਹੁਣ ਇਸ ਮਾਮਲੇ ਵਿੱਚ ਇੱਕ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਬੱਚੀ ਦੀ ਚਾਚੀ ਨੇ ਹੀ ਉਸ ਨੂੰ ਟੱਬ ਵਿੱਚ ਡੁਬੋ ਕੇ ਮਾਰ ਦਿੱਤਾ। ਵਿਦਾਈ ਦੀ ਰਸਮ ਦੌਰਾਨ ਉਹ ਮਾਸੂਮ ਨੂੰ ਖਾਣਾ ਖਿਲਾਉਣ ਦੇ ਬਹਾਨੇ ਲੈ ਗਈ ਅਤੇ ਕਤਲ ਨੂੰ ਅੰਜਾਮ ਦੇ ਕੇ ਕਮਰੇ ਨੂੰ ਬਾਹਰੋਂ ਬੰਦ ਕਰ ਦਿੱਤਾ।ਉਹ ਪਹਿਲਾਂ ਵੀ ਤਿੰਨ ਮਾਸੂਮਾਂ ਦਾ ਕਤਲ ਕਰ ਚੁੱਕੀ ਹੈ। ਪੁਲਿਸ ਦੀ ਪੁੱਛਗਿੱਛ ਵਿੱਚ ਉਸ ਨੇ ਦੱਸਿਆ ਕਿ ਉਹ ਸੋਹਣਿਆਂ ਬੱਚਿਆਂ ਦਾ ਕਤਲ ਕਰਦੀ ਸੀ। ਸਾਲ 2023 ਵਿੱਚ ਸੋਨੀਪਤ ਦੇ ਭਾਵੜ ਵਿੱਚ ਭਾਣਜੀ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਆਪਣੇ ਪੁੱਤ ਦਾ ਵੀ ਕਤਲ ਕਰ ਦਿੱਤਾ ਤਾਂ ਜੋ ਕਿਸੇ ਨੂੰ ਉਸ ‘ਤੇ ਸ਼ੱਕ ਨਾ ਹੋਵੇ।

