By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - breaking - ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

breakingPunjab

ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

Major Times Editor
Last updated: March 29, 2026 4:56 pm
Major Times Editor Published March 29, 2026
Share
SHARE

ਸ੍ਰੀ ਮਾਛੀਵਾੜਾ ਸਾਹਿਬ :

ਮਾਛੀਵਾੜਾ ਇਲਾਕੇ ਵਿਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸੀਨੀਅਰ ਕਾਂਗਰਸੀ ਆਗੂ ਤੇ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਕਰੀਬ 6.30 ਵਜੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਤੱਖਰਾਂ ਤੋਂ ਹਾੜੀਆਂ ਰੋਡ ’ਤੇ ਜੋ ਕਿਰਾਏ ਲਈ ਕੁਆਰਟਰ ਬਣੇ ਹੋਏ ਹਨ ਉਸ ਦੇ ਬਾਹਰ ਕੁਰਸੀ ’ਤੇ ਬੈਠੇ ਸਨ।ਅਚਾਨਕ 2 ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਜਿਨ੍ਹਾਂ ’ਚੋਂ ਇੱਕ ਨੇ ਆਪਣੇ ਹੱਥ ਵਿਚ ਫੜੀ ਕੁਹਾੜੀ ਨਾਲ ਕਾਂਗਰਸ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਸਿਰ ’ਤੇ ਕਈ ਵਾਰ ਕਰ ਦਿੱਤੇ। ਇਸ ਕਾਤਲਾਨਾ ਹਮਲੇ ਵਿਚ ਪਰਮਿੰਦਰ ਤਿਵਾੜੀ ਖੂਨ ਨਾਲ ਲੱਥਪਥ ਹੋ ਕੇ ਉੱਥੇ ਫਰਸ਼ ’ਤੇ ਹੀ ਗਿਰ ਗਏ। ਹਮਲਾਵਾਰ ਨੇ ਬੜੀ ਬੇਰਹਿਮੀ ਨਾਲ ਕੁਹਾੜੀ ਨਾਲ ਵਾਰ ਕੀਤੇ ਅਤੇ ਉਸ ਤੋਂ ਬਾਅਦ ਉਹ ਮੋਟਰਸਾਈਕਲ ’ਤੇ ਬੈਠ ਕੇ ਮਾਲਵਾ ਚੌਂਕ ਵੱਲ ਫ਼ਰਾਰ ਹੋ ਗਏ। ਖੂਨ ਨਾਲ ਲਥਪਥ ਪ੍ਰਧਾਨ ਪਰਮਿੰਦਰ ਤਿਵਾੜੀ ਨੂੰ ਮਾਛੀਵਾੜਾ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਲੁਧਿਆਣਾ ਵਿਖੇ ਰੈਫ਼ਰ ਕਰ ਦਿੱਤਾ ਗਿਆ। ਲੁਧਿਆਣਾ ਫੋਰਟਿਸ ਹਸਪਤਾਲ ਵਿਚ ਪਹੁੰਚ ਕੇ ਜਦੋਂ ਡਾਕਟਰਾਂ ਨੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਹ ਜੋ ਘਟਨਾ ਵਾਪਰੀ ਹੈ ਉਹ ਇਲਾਕਾ ਮਾਛੀਵਾੜਾ ਨਾਲ ਲੱਗਦੇ ਥਾਣਾ ਕੂੰਮਕਲਾਂ ਅਧੀਨ ਪੈਂਦਾ ਹੈ, ਉੱਥੇ  ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਪੁਲਿਸ ਸਹਾਇਤਾ ਲਈ 100 ਨੰਬਰ ’ਤੇ ਫੋਨ ਕੀਤਾ ਪਰ ਕਿਸੇ ਨੇ ਫੋਨ ਨਾ ਚੁੱਕਿਆ। ਦੂਸਰੇ ਪਾਸੇ ਹਾੜੀਆਂ ਚੌਕ ਵਿਚ ਕਾਂਗਰਸੀ ਆਗੂ ਉੱਪਰ ਕਾਤਲਾਨਾ ਹਮਲੇ ਤੋਂ ਬਾਅਦ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿ ਸੰਘਣੀ ਅਬਾਦੀ ਵਾਲੇ ਇਲਾਕੇ ਵਿਚ ਆ ਕੇ ਕਤਲ ਵਰਗੀ ਘਟਨਾ ਨੂੰ ਅੰਜ਼ਾਮ ਦਿੱਤਾ। ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਉੱਪਰ ਹਮਲਾ ਕਰਨ ਤੋਂ ਬਾਅਦ ਇਹ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀ ਵਾਰਦਾਤ ’ਚ ਵਰਤੀ ਗਈ ਕੁਹਾੜੀ ਨੂੰ ਜਾਂਦੇ ਸਮੇਂ ਮਾਲਵਾ ਚੌਕ ਵਿਚ ਸੁੱਟ ਗਏ। ਇਹ ਕੁਹਾੜੀ ਪੂਰੀ ਤਰ੍ਹਾਂ ਖੂਨ ਨਾਲ ਲਥਪਥ ਸੀ, ਇੱਥੋਂ ਤੱਕ ਘਟਨਾ ਵਾਲੇ ਸਥਾਨ ’ਤੇ ਪਰਮਿੰਦਰ ਤਿਵਾੜੀ ਦੇ ਸਿਰ ’ਚੋਂ ਮਾਸ ਦੀਆਂ ਬੋਟੀਆਂ ਵੀ ਬਿਖ਼ਰੀਆਂ ਪਈਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਕੂੰਮਕਲਾਂ ਪੁਲਿਸ ਦੇ ਕਰਮਚਾਰੀ ਅਤੇ ਥਾਣਾ ਮਾਛੀਵਾੜਾ ਦੇ ਮੁਖੀ ਪਵਿੱਤਰ ਸਿੰਘ ਵੀ ਮੌਕੇ ’ਤੇ ਪੁੱਜ ਗਏ ਜਿਨ੍ਹਾਂ ਵਲੋਂ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਵਾਲੇ ਸਥਾਨ ’ਤੇ ਮੌਜੂਦ ਦੁਕਾਨਾਂ ਬਣੀਆਂ ਹੋਈਆਂ ਹਨ ਉੱਥੇ ਮੌਜੂਦ ਚਸ਼ਮਦੀਦਾਂ ਅਨੁਸਾਰ ਉਹ ਆਪਣੇ ਕੰਮ ਵਿਚ ਰੁਝੇ ਹੋਏ ਸਨ। ਅਚਾਨਕ ਉਨ੍ਹਾਂ ਨੇ ਬਾਹਰ ਚੀਕ ਚਿਹਾੜਾ ਸੁਣਿਆ ਤਾਂ ਇੱਕ ਵਿਅਕਤੀ ਕੁਰਸੀ ’ਤੇ ਬੈਠੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਸਿਰ ’ਤੇ ਕੁਹਾੜੀ ਨਾਲ ਲਗਾਤਾਰ ਵਾਰ ਕਰ ਰਿਹਾ ਸੀ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਮੌਕੇ ਤੋੋਂ ਫ਼ਰਾਰ ਹੋ ਗਏ। ਚਸ਼ਮਦੀਦਾਂ ਅਨੁਸਾਰ ਪਰਮਿੰਦਰ ਤਿਵਾੜੀ ਫੋਨ ’ਤੇ ਗੱਲ ਕਰ ਰਹੇ ਸਨ ਜਿਨ੍ਹਾਂ ਨੂੰ ਹਮਲਾਵਾਰਾਂ ਨੇ ਸੰਭਲਣ ਦਾ ਮੌਕਾ ਨਹੀਂ ਦਿੱਤਾ ਅਤੇ ਸਿਰ ’ਤੇ ਵਾਰ ਕਰ ਮੌਤ ਦੇ ਘਾਟ ਉਤਾਰ ਦਿੱਤਾ।

newx kp chainge karen

: ਬਿਹਾਰ ’ਚ 27 ਸਾਲ ਬਾਅਦ ਬੰਪਰ ਵੋਟਿੰਗ, ਪਹਿਲੇ ਪੜਾਅ ’ਚ 64.66 ਫ਼ੀਸਦੀ ਮਤਦਾਨ; ਇਹ ਰਹੇ ਤਿੰਨ ਮੁੱਖ ਕਾਰਨ

ਡੈਮਾਂ ’ਚ ਪਾਣੀ ਦਾ ਪੱਧਰ ਘਟਿਆ, ਮੀਂਹ ਦੇ ਅਲਰਟ ਨੇ ਵਧਾਈ ਚਿੰਤਾ; ਗੰਭੀਰ ਹਾਲਾਤ ਵਾਲੇ ਇਲਾਕੇ ‘ਚ ਫਿਲਹਾਲ ਬੰਦ ਰਹਿਣਗੇ ਸਕੂਲ

ਕਾਂਗਰਸੀ ਆਗੂ ਤੇ ਪੁੱਤਰ ਖ਼ਿਲਾਫ਼ ਠੱਗੀ ਦਾ ਕੇਸ ਦਰਜ, Loan ਦਿਵਾਉਣ ਦੇ ਨਾਂ ‘ਤੇ ਗਰੀਬ ਨਾਲ ਕੀਤੀ ਧੋਖਾਧੜੀ

ਦਿੱਲੀ ਦੇ ਆਯਾ ਨਗਰ ‘ਚ ਅੱਧਖੜ ਉਮਰ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ, ਇਲਾਕੇ ‘ਚ ਫੈਲੀ ਸਨਸਨੀ

ਪੰਜਾਬ ‘ਚ ਵਧੀ ਠੰਢ, ਫ਼ਰੀਦਕੋਟ ਰਿਹਾ ਸਭ ਤੋਂ ਠੰਢਾ, ਰਾਤ ਦਾ ਤਾਪਮਾਨ 5 ਡਿਗਰੀ ’ਤੇ ਆਇਆ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

Major Times Editor Major Times Editor March 29, 2026
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
SGPC ਦੇ ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ AI ਦੀ ਦੁਰਵਰਤੋਂ ਤੱਕ, ਧਾਮੀ ਨੇ ਪਾਸ ਕੀਤੇ ਕਈ ਅਹਿਮ ਮਤੇ
ਕਣਕ ਵਾਢੀ ਤੋਂ ਪਹਿਲਾਂ ਪੰਜਾਬ ਨੇ ਤੇਲ ਸਪਲਾਈ ਵਧਾਉਣ ਦੀ ਮੰਗ ਕੀਤੀ, ਕੇਂਦਰ ਤੁਰੰਤ ਕਦਮ ਚੁੱਕੇ: ਮੁੱਖ ਮੰਤਰੀ
ਪੰਜਾਬ ਵਿੱਚ ‘ਸਿਹਤ ਕ੍ਰਾਂਤੀ’ ਦਾ ਵਿਸਥਾਰ:, ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ
Dr. Ravjot Singh ਨੇ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ : ਮੋਹਿੰਦਰ ਭਗਤ
ਪ੍ਰਯਾਗਰਾਜ ਵਿੱਚ ਦਰਦਨਾਕ ਹਾਦਸਾ: ਗੰਗਾ ਵਿੱਚ ਡੁੱਬਣ ਨਾਲ 4 ਬੱਚਿਆਂ ਦੀ ਮੌਤ
ਪੱਛਮੀ ਏਸ਼ੀਆ ਦੇ ਤਣਾਅ ‘ਤੇ ਕੇਂਦਰ ਦੀ ਵੱਡੀ ਮੀਟਿੰਗ: ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ‘ਟੀਮ ਇੰਡੀਆ’ ਵਜੋਂ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਛੁਡਾਇਆ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?