ਚੰਡੀਗੜ੍ਹ : 
ਹਰਿਆਣਾ ਸਰਕਾਰ ਦੇ ਸਾਬਕਾ ਮੁੱਖ ਸਕੱਤਰ ਅਤੇ 1959 ਬੈਚ ਦੇ ਆਈਏਐਸ ਅਧਿਕਾਰੀ ਬੀ .ਐਸ. ਓਝਾ ਦਾ ਅੱਜ ਦੇਹਾਂਤ ਹੋ ਗਿਆ। ਉਹ ਕਈ ਮੁੱਖ ਮੰਤਰੀਆਂ ਦੇ ਪ੍ਰਿੰਸੀਪਲ ਸਕੱਤਰ ਰਹੇ ਅਤੇ ਪ੍ਰਸ਼ਾਸਨਿਕ ਸੁਚੱਜੇਪਣ, ਇਮਾਨਦਾਰੀ ਅਤੇ ਮਨੁੱਖੀ ਗੁਣਾਂ ਦੇ ਲਈ ਜਾਣੇ ਜਾਂਦੇ ਸਨ।ਓਝਾ ਨੇ ਖੇਡ ਜਗਤ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਉਹ ਜਿਮਨਾਸਟਿਕ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ, ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਉਪ-ਪ੍ਰਧਾਨ ਅਤੇ ਕਾਮਨਵੈਲਥ ਗੇਮਜ਼ ਦੇ ਡਾਇਰੈਕਟਰ ਜਨਰਲ ਦੇ ਤੌਰ ‘ਤੇ ਵੀ ਸੇਵਾ ਨਿਭਾ ਚੁੱਕੇ ਸਨ। ਪਰਿਵਾਰਕ ਜਾਣਕਾਰੀ ਅਨੁਸਾਰ ਓਝਾ ਦਾ ਅੰਤਿਮ ਸੰਸਕਾਰ ਮੰਗਲਵਾਰ, 25 ਨਵੰਬਰ ਨੂੰ ਦੁਪਹਿਰ 12 ਵਜੇ, ਸੈਕਟਰ 25 ਚੰਡੀਗੜ੍ਹ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ ।ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸ਼੍ਰੀ ਓਝਾ ਇੱਕ ਗ਼ੈਰ-ਸਧਾਰਣ ਬੁੱਧੀਮਾਨ, ਗਰਿਮਾਪੂਰਨ ਸ਼ਖ਼ਸੀਅਤ ਭਰੇ ਇਨਸਾਨ ਸਨ। ਆਪਣੇ ਸਨੇਹ, ਇਨਸਾਨੀਅਤ ਅਤੇ ਉੱਚ ਸੱਭਿਆਚਾਰਕ ਮੁੱਲਾਂ ਕਾਰਨ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।

