ਜਲੰਧਰ
ਸਬ-ਡਿਵੀਜ਼ਨ ਸ਼ਾਹਕੋਟ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪਿੰਡ ਫਤਿਹਪੁਰ ਭਗਵਾਂ ਸਮੈਲਪੁਰ ਦੇ ਹੜ ਪ੍ਰਭਾਵਿਤ ਪਰਿਵਾਰਾਂ ਨਾਲ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ, ਹਲਕੇ ਦੇ ਸਮੂਹ ਚੇਅਰਮੈਨ ਸਮੇਤ ਇਲਾਕੇ ਦੀਆਂ ਹੋਰ ਉੱਗੀਆਂ ਸ਼ਖਸ਼ੀਅਤਾਂ ਦੇ ਨਾਲ ਹੜ ਪ੍ਰਭਾਵਿਤ ਏਰੀਆ ਦਾ ਨਿਰੀਖਮ ਕੀਤਾ ਗਿਆ। ਜੋ ਪਰਿਵਾਰ ਕੁਦਰਤ ਦੀ ਇਹ ਆਫਤ ਨਾਲ ਪ੍ਰਭਾਵਿਤ ਹੋ ਚੁੱਕੇ ਹਨ ਉਹਨਾਂ ਦੀਆਂ ਮੁਸ਼ਕਿਲਾਂ ਸਬੰਧੀ ਇਲਾਕੇ ਦੇ ਮੋਹਤਵਾਰਾਂ ਦੇ ਸਹਿਯੋਗ ਨਾਲ ਨਿੱਜੀ ਤੌਰ ਤੇ ਮੌਕੇ ਤੇ ਹੀ ਹੱਲ ਕਰਨ ਦੇ ਉਪਰਾਲੇ ਅਤੇ ਸਹਾਇਤਾ ਪ੍ਰਦਾਨ ਕੀਤੀ ਗਈ । ਲੋਕਲ ਪੁਲਿਸ ਵੱਲੋਂ ਪਬਲਿਕ ਦੇ ਸਹਿਯੋਗ ਲਈ 24 ਘੰਟੇ ਲਈ ਇਲਾਕਾ ਜਿਲ੍ਹਾ ਪੁਲਿਸ ਮੁਖੀ ਸਰਦਾਰ ਹਰਵਿੰਦਰ ਸਿੰਘ ਵਿਰਕ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਪਾਰਟੀਆਂ ਤਇਨਾਤ ਕੀਤੀਆਂ ਗਈਆਂ ਹਨ ਜੋ ਹਰ ਸਮੇਂ ਹੜਾ ਦੀ ਸਥਿਤੀ ਸਮੇਂ ਨਜ਼ਰ ਬਣਾਈ ਰੱਖਣਗੀਆਂ ਅਤੇ ਨਾਲ ਨਾਲ ਹੀ ਆਪਣੇ ਨਿੱਜੀ/ ਸਰਕਾਰੀ ਮੋਬਾਇਲ ਨੰਬਰ ਸਮੇਤ ਹੈਲਪਲਾਈਨ ਨੰਬਰ 112 ਆਦਿ ਪਬਲਿਕ ਨਾਲ ਸ਼ੇਅਰ ਕੀਤੇ ਗਏ ਹਨ। ਦਰਿਆ ਦੇ ਨਜ਼ਦੀਕ ਪਬਲਿਕ ਨੂੰ ਅਗਾਉ ਜਾਣਕਾਰੀ ਦੇਣ ਲਈ ਲਗਾਤਾਰ ਸੰਪਰਕ ਬਣਾਇਆ ਹੋਇਆ ਅਤੇ ਕੁਝ ਏਰੀਏ ਵਿੱਚ ਇਹਨਾਂ ਹਾਲਾਤਾਂ ਦੀ ਸੂਚਨਾ ਸਬੰਧੀ ਅਨਾਉਂਸਮੈਂਟ ਵੀ ਕਰਵਾਈ ਜਾ ਚੁੱਕੀ ਹੈ