, ਨਵੀਂ ਦਿੱਲੀ। 
ਲੱਖਾਂ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਅਗਲੀ ਕਿਸ਼ਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਲੰਬੇ ਇੰਤਜ਼ਾਰ ਦੇ ਬਾਅਦ ਹੁਣ 21ਵੀਂ ਕਿਸਤ ਜਾਰੀ ਹੋਣ ਦੀ ਤਰੀਕ ਆ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ 19 ਨਵੰਬਰ ਨੂੰ ਕਿਸਾਨਾਂ ਦੇ ਬੈਂਕ ਖਾਤੇ ਵਿਚ 2,000 ਰੁਪਏ ਦੀ ਕਿਸ਼ਤ ਭੇਜ ਦਿੱਤੀ ਜਾਵੇਗੀ। ਪੀਐੱਮ ਕਿਸਾਨ ਸਨਮਾਨ ਨਿਧੀ ਦੇ ਅਧਿਕਾਰਿਕ X ਹੈਂਡਲ ‘ਤੇ ਇਸ ਸਬੰਧ ਵਿਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕਿਸਾਨ ਕਈ ਮਹੀਨਿਆਂ ਤੋਂ ਇਸ ਭੁਗਤਾਨ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਕੇਂਦਰ ਸਰਕਾਰ ਵੱਲੋਂ ਕਿਸ਼ਤ ਦੀ ਤਰੀਕ ਦੀ ਪੁਸ਼ਟੀ ਹੋ ਗਈ ਹੈ ਅਤੇ ਉਨ੍ਹਾਂ ਦਾ ਇੰਤਜ਼ਾਰ ਜਲਦੀ ਹੀ ਖ਼ਤਮ ਹੋਣ ਵਾਲਾ ਹੈ। ਹਾਲਾਂਕਿ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਫੋਨ ‘ਤੇ 21ਵੀਂ ਕਿਸ਼ਤ ਦਾ ਅਲਰਟ ਮਿਲੇ, ਤਾਂ ਜਲਦੀ ਤੋਂ ਜਲਦੀ ਰਜਿਸਟਰਡ ਮੋਬਾਈਲ ਨੰਬਰ ਨੂੰ ਅਪਡੇਟ ਕਰਨਾ ਜ਼ਰੂਰੀ ਹੈ। ਜੀ ਹਾਂ, ਜੇ ਤੁਸੀਂ ਪੋਰਟਲ ‘ਤੇ ਆਪਣਾ ਮੋਬਾਈਲ ਨੰਬਰ ਅਪਡੇਟ ਨਹੀਂ ਕੀਤਾ ਹੈ ਤਾਂ ਤੁਹਾਨੂੰ ਜ਼ਰੂਰੀ ਮੈਸੇਦ ਨਹੀਂ ਮਿਲਣਗੇ। ਆਓ ਜਾਣੀਏ ਕਿ ਤੁਸੀਂ ਘਰ ਬੈਠੇ ਆਪਣੇ ਮੋਬਾਈਲ ਫੋਨ ਤੋਂ ਕਿਵੇਂ ਆਪਣਾ ਫੋਨ ਨੰਬਰ ਅਪਡੇਟ ਕਰ ਸਕਦੇ ਹੋ।

