ਗੁਰੂ ਕਾ ਬਾਗ :
ਹਲਕਾ ਅਜਨਾਲਾ ਦੇ 40 ਤੋ 50 ਪਿੰਡਾ ਅੰਦਰ ਹੜ੍ਹਾਂ ਦੀ ਸਥਿਤੀ ਇਸ ਵੇਲੇ ਬੇਹੱਦ ਨਾਜ਼ੁਕ ਬਣੀ ਹੋਈ ਹੈ। ਜ਼ਿਆਦਾ ਪਾਣੀ ਹੋਣ ਕਾਰਨ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ ਅਤੇ ਸੜਕੀ ਮਾਰਗ ਬੰਦ ਹੋ ਗਏ ਹਨ।ਬੀਤੀ ਰਾਤ ਤੋਂ ਹੀ ਪਾਣੀ ਦਾ ਪੱਧਰ 2 ਤੋਂ 3 ਫੁੱਟ ਫਿਰ ਵੱਧ ਗਿਆ ਹੈ। ਸਥਾਨਕ ਵਾਸੀ ਘਰਾਂ ਨੂੰ ਛੱਡ ਕੇ ਸੁੱਕੇ ਥਾਵਾਂ ਵੱਲ ਨੂੰ ਕੂਚ ਕਰ ਰਹੇ ਹਨ। ਪ੍ਰਸ਼ਾਸਨ ਵੱਲੋਂ ਸ਼ੂਗਰ ਮਿੱਲ ਭਲਾਂ ਪਿੰਡ ‘ਚ ਰਾਹਤ ਕੈਂਪ ਬਣਾਏ ਹਨ।
ਬਾਰਿਸ਼ ਕਾਰਨ ਲੋਕਾਂ ਤੱਕ ਖਾਣਾ ਪਾਣੀ ਅਤੇ ਹੋਰ ਸਮਗਰੀ ਨਹੀਂ ਪਹੁੰਚ ਰਹੀ। ਤੇਜ਼ ਬਾਰਿਸ਼ ਪੈਣ ਕਾਰਨ ਫੌਜ ਵੱਲੋਂ ਲੋਕਾਂ ਨੂੰ ਰੈਸਕਿਉ ਕਰਨ ਵਿੱਚ ਪ੍ਰੇਸ਼ਾਨੀਆਂ ਆ ਰਹੀਆਂ ਹਨ।