ਜਲੰਧਰ :
ਮੀਂਹ ਕਾਰਨ ਬਿਜਲੀ ਫਾਲਟ ਦੀਆਂ ਸ਼ਿਕਾਇਤਾਂ ਵਧ ਰਹੀਆਂ ਹਨ। ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਪਾਵਰਕਰਮੀ ਮੀਂਹ ਵਿਚ ਹੀ ਫਾਲਟ ਨੂੰ ਠੀਕ ਕਰਨ ’ਚ ਲੱਗੇ ਹੋਏ ਹਨ। ਇਸ ਦੌਰਾਨ ਬੁੱਧਵਾਰ ਨੂੰ ਮਾਡਲ ਟਾਊਨ ਫੀਡਰ ’ਚ ਫਾਲਟ, ਟ੍ਰਾਂਸਫਾਰਮਰ, ਕੇਬਲ ਜਲਣ ਤੇ ਜੰਪਰ ਉੱਡਣ ਦੇ ਕਾਰਨ 15 ਘੰਟੇ ਬਿਜਲੀ ਬੰਦ ਰਹੀ। ਉਕਤ ਇਲਾਕੇ ’ਚ ਪਾਵਰਕਰਮੀ ਫਾਲਟ ਨੂੰ ਠੀਕ ਕਰਨ ਵਿਚ ਜੁਟੇ ਰਹੇ। ਕੁਝ ਇਲਾਕਿਆਂ ਵਿਚ ਸਪਲਾਈ ਸ਼ੁਰੂ ਹੋ ਗਈ ਪਰ ਕੁਝ ਹਾਲਤਾਂ ’ਚ ਬੰਦ ਰਹੀ। ਜਾਣਕਾਰੀ ਦੇ ਅਨੁਸਾਰ ਫਾਲਟ ਲੱਭਣ ’ਚ ਮੁਸ਼ਕਲਾਂ ਆ ਰਹੀਆਂ ਸਨ। ਮੰਗਲਵਾਰ ਅਤੇ ਬੁੱਧਵਾਰ ਨੂੰ ਮਿਲਾ ਕੇ ਚਾਰ ਵੀਜ਼ਨਾਂ ’ਚ ਉਪਭੋਗਤਾਵਾਂ ਵੱਲੋਂ 5200 ਦੇ ਕਰੀਬ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਬੁੱਧਵਾਰ ਨੂੰ 1900 ਦੇ ਕਰੀਬ ਸ਼ਿਕਾਇਤਾਂ ਦਰਜ ਹੋਈਆਂ। ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਪਾਵਰਕਰਮੀ ਲਗਾਤਾਰ ਕੰਮ ਕਰ ਰਹੇ ਸਨ। ਮਾਡਲ ਟਾਊਨ ਦੇ ਨਾਲ-ਨਾਲ ਦੇ ਇਲਾਕਿਆਂ ਵਿਚ ਬਿਜਲੀ ਬੰਦ ਰਹਿਣ ਕਾਰਨ ਕਾਰੋਬਾਰ ਪ੍ਰਭਾਵਿਤ ਹੋਇਆ। ਉਕਤ ਖੇਤਰ ਵਿਚ ਜ਼ਿਆਦਾਤਰ ਸ਼ੋਅਰੂਮ, ਰੈਸਟੋਰੈਂਟ ਅਤੇ ਦੁਕਾਨਾਂ ਹਨ। ਬਿਜਲੀ ਨਾ ਹੋਣ ਕਾਰਨ ਕਾਰੋਬਾਰ 10 ਤੋਂ 20 ਫੀਸਦ ਤੱਕ ਹੀ ਰਹਿ ਗਿਆ। ਉਕਤ ਇਲਾਕੇ ਦੇ ਨਿਵਾਸੀ ਬਿਜਲੀ ਸਪਲਾਈ ਦੀ ਉਡੀਕ ਕਰ ਰਹੇ ਸਨ। ਸਵੇਰੇ ਪੀਣ ਦੇ ਪਾਣੀ ਦੀ ਸਪਲਾਈ ਨਹੀਂ ਹੋ ਸਕੀ। ਪਾਵਰਕਾਮ ਦਾ ਕਹਿਣਾ ਹੈ ਕਿ ਲਗਾਤਾਰ ਮੀਂਹ ਪੈਣ ਕਾਰਨ ਬਿਜਲੀ ਫਾਲਟ ਪੈ ਰਹੇ ਸਨ। ਮੂਸਲਧਾਰ ਮੀਂਹ ਪੈਣ ਤੇ ਫਾਲਟ ਲੱਭਣਾ ਮੁਸ਼ਕਲ ਹੁੰਦਾ ਹੈ। ਹਾਲਾਂਕਿ ਹਲਕੇ ਮੀਂਹ ’ਚ ਫਾਲਟ ਲੱਭ ਕੇ ਠੀਕ ਕੀਤਾ ਜਾ ਰਿਹਾ ਸੀ। ਕਈ ਸ਼ਿਕਾਇਤਾਂ ਮੰਗਲਵਾਰ ਦੀ ਰਾਤ ਦੀਆਂ ਸਨ, ਜਿਨ੍ਹਾਂ ਨੂੰ ਬੁੱਧਵਾਰ ਸਵੇਰੇ ਠੀਕ ਕੀਤਾ ਗਿਆ। ਇਨ੍ਹਾਂ ਇਲਾਕਿਆਂ ’ਚ ਬਿਜਲੀ ਰਹੀ ਬੰਦ ਮਾਡਲ ਟਾਊਨ, ਮਾਡਲ ਹਾਊਸ, ਗੁਰੂ ਤੇਗ ਬਹਾਦਰ ਨਗਰ, ਦੁਰਗਾ ਕਾਲੋਨੀ, ਕੋਟ ਕਿਸ਼ਨ ਚੰਦ, ਕਿਸ਼ਨਪੁਰਾ, ਅਮਰੀਕ ਨਗਰ, ਟ੍ਰਾਂਸਪੋਰਟ ਨਗਰ, ਕੁੱਕੜ ਪਿੰਡ, ਮਿੱਠਾਪੁਰ, ਚੀਮਾ ਨਗਰ, ਬਸਤੀ ਸ਼ੇਖ, ਬਸਤੀ ਦਾਨਿਸ਼ਮੰਦ, ਕੋਟ ਮੁਹੱਲਾ, ਭਾਰਗਵ ਕੈਂਪ, ਅਵਤਾਰ ਨਗਰ, ਨਿਜਾਤਮ ਨਗਰ, ਫੁਟਬਾਲ ਚੌਕ, ਮਾਈ ਹੀਰਾ ਗੇਟ, ਗ੍ਰੇਟਰ ਕੈਲਾਸ਼, ਰੰਧਾਵਾ ਮਸੰਦ ਦੇ ਸਾਥ ਲੱਗਦੇ ਇਲਾਕਿਆਂ ’ਚ 2 ਤੋਂ 3 ਘੰਟੇ ਬਿਜਲੀ ਬੰਦ ਰਹੀ। ਸਵੇਰੇ ਬਿਜਲੀ ਸਵੇਰੇ 7 ਵਜੇ ਬੰਦ ਹੋਣ ਕਾਰਨ ਪੀਣ ਦੇ ਪਾਣੀ ਦੀ ਸਪਲਾਈ ਨਹੀਂ ਹੋ ਸਕੀ। ਘਰ ਦੇ ਕੰਮ-ਕਾਜ ਪ੍ਰਭਾਵਿਤ ਰਹੇ। ਦਫਤਰ ਜਾਣ ਵਾਲੇ ਲੋਕਾਂ ਨੂੰ ਵੀ ਬਿਨਾਂ ਪਾਣੀ ਦੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪਾਵਰਕਾਮ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਮੀਂਹ ਕਾਰਨ ਕਈ ਜਗ੍ਹਾਂ ਕੇਬਲ ਸੜ ਗਈ ਸੀ। ਟ੍ਰਾਂਸਫਾਰਮਰ ਦੇ ਨਾਲ-ਨਾਲ ਫੀਡਰ ਵਿਚ ਫਾਲਟ ਆਉਣ ਕਾਰਨ ਬਿਜਲੀ ਬੰਦ ਰਹੀ। ਪਾਵਰਕਰਮੀ ਫਾਲਟ ਨੂੰ ਠੀਕ ਕਰਨ ’ਚ ਲੱਗੇ ਰਹੇ। ਜ਼ਿਆਦਾਤਰ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।