ਦਿੜ੍ਹਬਾ :
ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਬਾਅਦ ਐੱਨਡੀਆਰਐੱਫ ਦੇ 12 ਕਰੋੜ ਰੁਪਏ ਦੇ ਹਿਸਾਬ ਕਿਤਾਬ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕੇਂਦਰ ਦੀ ਭਾਜਪਾ ਦੀ ਸਰਕਾਰ ਅਤੇ ਉਸਦੇ ਵਰਕਰ ਪੰਜਾਬ ਸਰਕਾਰ ਤੋਂ ਹਿਸਾਬ ਮੰਗ ਰਹੇ ਹਨ ਕਿ 12 ਹਜ਼ਾਰ ਕਰੋੜ ਰੁਪਿਆ ਕਿੱਥੇ ਗਿਆ ਜਨਤਾ ਦੇ ਵਿਚ ਆ ਕੇ ਉਸਦਾ ਹਿਸਾਬ ਦਿੱਤਾ ਜਾਵੇ। ਦੂਜੇ ਪਾਸੇ, ਆਮ ਆਦਮੀ ਪਾਰਟੀ ਭਾਜਪਾ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਹਿੰਦੀ ਹੈ ਕਿ ਕੇਂਦਰ ਸਰਕਾਰ ਝੂਠ ਬੋਲ ਰਿਹਾ ਹੈ ਜਦੋਂ ਕਿ ਐੱਨਡੀਆਰਐੱਫ ਦੇ ਖਾਤੇ ਵਿਚ ਕਿਤੇ ਵੀ 12 ਹਜ਼ਾਰ ਕਰੋੜ ਰੁਪਏ ਦੀ ਕੋਈ ਐਂਟਰੀ ਨਹੀਂ ਹੈ। ਪੰਜਾਬ ਸਰਕਾਰ ਦੇ ਇਸ ਝੂਠ ਨੂੰ ਜਨਤਕ ਕਰਨ ਦੇ ਲਈ ਭਾਜਪਾ ਵੱਲੋਂ ਸ਼ੁਰੂ ਕੀਤੀ ਗਈ ਮਹੀਨੇ ਦੇ ਤਹਿਤ ਅੱਜ ਦਿੜ੍ਹਬਾ ਵਿਖੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਮਨ ਥਿੰਦ ਬਾਜਵਾ ਦੀ ਅਗਵਾਹੀ ਹੇਠ ਮੁੱਖ ਚੌਕ ਵਿਖੇ ਪਾਰਟੀ ਵਰਕਰਾਂ ਵੱਲੋਂ ਧਰਨਾ ਦਿੱਤਾ ਗਿਆ। ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਉਂਦੇ ਹੋਏ ਸਰਕਾਰ ਦਾ ਚਿਹਰਾ ਨੰਗਾ ਕਰਦੇ ਹੋਏ ਕਿਹਾ ਕਿ ਕੈਗ ਦੀ ਰਿਪੋਰਟ ਅਨੁਸਾਰ 12 ਹਜ਼ਾਰ ਕਰੋੜ ਰੁਪਿਆ ਐੱਨਡੀਆਰਐੱਫ ਦੇ ਖਾਤੇ ਵਿਚ ਨਜ਼ਰ ਆ ਰਿਹਾ ਹੈ ਪਰ ਪੰਜਾਬ ਸਰਕਾਰ ਨੇ ਉਹ ਕਿੱਥੇ ਖ਼ਰਚ ਕੀਤਾ। ਇਸ ਬਾਰੇ ਜਨਤਾ ਵਿੱਚ ਆ ਕੇ ਹਿਸਾਬ ਦੇਵੇ। ਇਹ ਪੈਸਾ ਲੋਕਾਂ ਦਾ ਪੈਸਾ ਹੈ ਕੁਦਰਤੀ ਆਫਤਾਂ ਨਾਲ ਨੁਕਸਾਨੇ ਗਏ ਘਰ ਤੇ ਹੋਰ ਸਾਮਾਨ ਦੇ ਲਈ ਲੋਕਾਂ ਨੂੰ ਮੁਆਵਜੇ ਦੇ ਤੌਰ ’ਤੇ ਦਿੱਤਾ ਜਾਂਦਾ ਹੈ ਪਰ ਸਰਕਾਰ ਨੇ ਇਹ 12 ਕਰੋੜ ਰੁਪਏ ਦਾ ਘਪਲਾ ਕੀਤਾ ਹੈ ਜੋ ਕਿ ਭਾਜਪਾ ਸਰਕਾਰ ਲੋਕਾਂ ਵਿਚ ਇਸ ਨੂੰ ਨੰਗਾ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ 12 ਹਜ਼ਾਰ ਕਰੋੜ ਰੁਪਏ ਦਾ ਲੋਕਾਂ ਵਿਚ ਆ ਕੇ ਹਿਸਾਬ ਦੇਵੇ। ਇਸ ਮੌਕੇ ਭਾਜਪਾ ਦੇ ਸੂਬਾ ਆਗੂ ਪਰਮਜੀਤ ਕੁਮਾਰ ਮੱਟੂ, ਮੁਕੇਸ਼ ਮੋਦੀ ਮੰਡਲ ਪ੍ਰਧਾਨ ਦਿੜ੍ਹਬਾ, ਜੱਸੀ ਜਿਲਾ ਕੋਆਰਡੀਨੇਟਰ ਸੰਗਰੂਰ, ਰਾਜਿੰਦਰਪਾਲ ਸਿੰਘ ਪ੍ਰਧਾਨ ਕੌਹਰੀਆਂ, ਬਲਵਿੰਦਰ ਸਿੰਘ ਪ੍ਰਧਾਨ ਉਗਰਾਹਾਂ , ਜਗਪਾਲ ਸਿੰਘ ਪ੍ਰਧਾਨ ਧਰਮਗੜ੍ਹ, ਰਾਜਬੀਰ ਸਿੰਘ ਪ੍ਰਧਾਨ ਛਾਜਲੀ ਅਤੇ ਗੁਰਧਿਆਨ ਸ਼ਰਮਾ ਹਾਜ਼ਰ ਸਨ।