By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ ਦੀਆਂ 5 ਟਰੈਵਲ ਏਜੰਸੀਆਂ ਦੇ ਲਾਇਸੰਸ ਰੱਦ/ਕੈਂਸਲ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - Jalandhar - ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ ਦੀਆਂ 5 ਟਰੈਵਲ ਏਜੰਸੀਆਂ ਦੇ ਲਾਇਸੰਸ ਰੱਦ/ਕੈਂਸਲ

Jalandhar

ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ ਦੀਆਂ 5 ਟਰੈਵਲ ਏਜੰਸੀਆਂ ਦੇ ਲਾਇਸੰਸ ਰੱਦ/ਕੈਂਸਲ

Major Times Editor
Last updated: September 23, 2025 6:25 pm
Major Times Editor Published September 23, 2025
Share
SHARE

ਜਲੰਧਰ,  major times

ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ- ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) ਦੇ ਉਪਬੰਧਾਂ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 5 ਲਾਇਸੰਸ ਰੱਦ/ਕੈਂਸਲ ਕੀਤੇ ਹਨ। ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਕੀਤੇ ਹੁਕਮ ਅਨੁਸਾਰ ਕੁਲਵਿੰਦਰ ਬੈਂਸ ਪਤਨੀ ਸੁਖਵਿੰਦਰ ਬੈਂਸ ਵਾਸੀ ਮਕਾਨ ਨੰਬਰ 352, ਆਰੀਆ ਨਗਰ, ਕਰਤਾਰਪੁਰ, ਜਲੰਧਰ ਵਲੋਂ ਮੈ/ਸ ਬੈਂਸ ਟਰੈਵਲਜ਼ ਜੋ ਕਿ 323/10, ਗਰਾਊਂਡ ਫਲੌਰ ਮੁਹੱਲਾ ਆਰੀਆ ਨਗਰ ਕਰਤਾਰਪੁਰ, ਜਲੰਧਰ ਵਿਖੇ ਸਥਿਤ ਹੈ, ਵਲੋਂ ਲਾਇਸੰਸ ਨੰਬਰ 213/ਐਮਸੀ-1/ਐਮ.ਏ ਨੂੰ ਰੱਦ ਕਰਵਾਉਣ ਲਈ ਦਿੱਤੇ ਗਏ ਬਿਨੈਪੱਤਰ ਦੇ ਅਧਾਰ ’ਤੇ ਲਾਇਸੰਸ ਰੱਦ/ਕੈਂਸਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹਰਪ੍ਰੀਤ ਸਿੰਘ ਫਲੋਰਾ ਪੁੱਤਰ ਅਮਰਜੀਤ ਸਿੰਘ ਫਲੋਰਾ ਵਾਸੀ ਮਕਾਨ ਨੰਬਰ 3, ਬ੍ਰਿਜ ਨਗਰ, ਨੇੜੇ ਸੋਡਲ ਰੇਲਵੇ ਕਰਾਸਿੰਗ,ਜਲੰਧਰ ਦੀ ਫਰਮ ਈਮਰਜ਼ ਇੰਟਰਪਰਾਜ਼ਿਜ਼ ਜੋ ਕਿ 118, ਪਹਿਲੀ ਮੰਜ਼ਿਲ, ਸਿਲਵਰ ਪਲਾਜ਼ਾ, ਸੋਡਲ ਰੋਡ, ਜਲੰਧਰ ਵਿਖੇ ਸਥਿਤ ਹੈ, ਨੂੰ ਜਾਰੀ ਲਾਇਸੰਸ ਨੰਬਰ 620/ਏ.ਐਲ.ਸੀ.-4/ਐਲ.ਏ. ਐਫ.ਐਨ 859 ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਉਕਤ ਤੋਂ ਇਲਾਵਾ ਸਾਹਿਲ ਜੁਨੇਜਾ ਪੁੱਤਰ ਹਰੀਸ਼ ਚੰਦਰ ਜੁਨੇਜਾ ਵਾਸੀ ਨੰਬਰ 27, ਫੌਜੀ ਸਟਰੀਟ, ਮਖਦੂਮਪੁਰਾ, ਜਲੰਧਰ ਦੀ ਫਰਮ ਮੈ/ਸ ਗਰੇਸ ਇੰਟਰਨੈਸ਼ਨਲ ਜੋ ਕਿ ਗੋਲ ਮਾਰਕਿਟ, ਨੇੜੇ ਪੀ.ਐਨ.ਬੀ.,ਮਿੱਠਾਪੁਰ ਰੋਡ, ਮਾਡਲ ਟਾਊਨ ਜਲੰਧਰ ਵਿਖੇ ਸਥਿਤ ਹੈ, ਦਾ ਲਾਇਸੰਸ ਨੰਬਰ 769/ਏ.ਐਲ.ਸੀ.-4/ਐਲ.ਏ./ਐਫ.ਐਨ 1032 ਤੇ ਸੁਨੀਲ ਮਿੱਤਰ ਕੋਹਲੀ ਪੁੱਤਰ ਵਿਸ਼ਵਾ ਮਿੱਤਰ ਕੋਹਲੀ ਵਾਸੀ ਨੰਬਰ 47, ਸਰਸਵਤੀ ਵਿਹਾਰ ਜਲੰਧਰ ਦੀ ਫਰਮ ਮੈ/ਸ ਮਾਵੈਂਟੌਰ ਜੋ ਕਿ 47-ਐਫ.ਐਫ., ਸਰਸਵਤੀ ਵਿਹਾਰ, ਕਪੂਰਥਲਾ ਰੋਡ, ਜਲੰਧਰ ਲਾਇਸੰਸ ਨੰਬਰ 718/ਏ.ਐਲ.ਸੀ-4/ਐਲ.ਏ./ਐਫ.ਐਨ.977 ਅਤੇ ਕੈਲਾਸ਼ ਨਾਥ ਸਹਿਗਲ ਪੁੱਤਰ ਭਵਾਨੀ ਦਾਸ ਸਹਿਗਲ ਵਾਸੀ 110, ਪਾਮ ਰੋਜ ਵਰਲਡ ਟਰੇਡ ਸੈਂਟਰ , ਜੀ.ਟੀ.ਰੋਡ ਜਲੰਧਰ ਦੀ ਫਰਮ ਮੈ/ਸ ਕੇ.ਐਨ.ਸਹਿਗਲ ਐਂਡ ਕੰਪਨੀ, ਜੋ ਕਿ 110, ਪਾਮ ਰੋਜ ਵਰਲਡ ਟਰੇਡ ਸੈਂਟਰ, ਜੀ.ਟੀ.ਰੋਡ, ਜਲੰਧਰ ਵਿਖੇ ਸਥਿਤ ਹੈ, ਦਾ ਲਾਇਸੰਸ ਨੰਬਰ 226/ਐਮ.ਸੀ.-1/ਐਮ.ਏ. ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮ ਵਿੱਚ ਦੱਸਿਆ ਗਿਆ ਹੈ ਕਿ ਐਕਟ/ਰੂਲਜ਼ ਮੁਤਾਬਿਕ ਉਕਤ ਵਿਅਕਤੀ ਜਾਂ ਇਸ ਦੀ ਫਰਮ ਦੇ ਖਿਲਾਫ਼ ਕੋਈ ਸ਼ਿਕਾਇਤ ਆਦਿ ਲਈ ਉਕਤ ਲਾਇਸੰਸੀ ਹਰ ਪਖੋਂ ਜਿੰਮੇਵਾਰ ਹੋਣ ਦੇ ਨਾਲ-ਨਾਲ ਇਸ ਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਵੇਗਾ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਈ ਜਾ ਰਹੀ ‘ਨਸ਼ਾ ਮੁਕਤ ਪੰਜਾਬ’ ਅਤੇ ‘ਨਸ਼ਿਆਂ ਵਿਰੁੱਧ ਨੌਜਵਾਨ’ ਮੁਹਿੰਮ ਸਫ਼ਲਤਾਪੂਰਵਕ ਸਮਾਪਤ ਜਲੰਧਰ, 6 ਜਨਵਰੀ : ਨਾਲਸਾ (ਐਨ.ਏ.ਐਲ.ਐਸ.ਏ.) ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ- ਕਮ-ਚੇਅਰਮੈਨ ਨਿਰਭਉ ਸਿੰਘ ਗਿੱਲ ਦੀ ਅਗਵਾਈ ਵਿੱਚ ਮਹੀਨੇ ਤੋਂ ਚਲਾਈ ਜਾ ਰਹੀ ਵਿਆਪਕ ਜਾਗਰੂਕਤਾ ਮੁਹਿੰਮ ‘ਨਸ਼ਾ ਮੁਕਤ ਪੰਜਾਬ’ ਅਤੇ ‘ਨਸ਼ਿਆਂ ਵਿਰੁੱਧ ਨੌਜਵਾਨ’ ਅੱਜ ਸਫ਼ਲਤਾਪੂਰਵਕ ਸਮਾਪਤ ਹੋ ਗਈ। ਇਹ ਮੁਹਿੰਮ 6 ਦਸੰਬਰ 2025 ਤੋਂ 6 ਜਨਵਰੀ 2026 ਤੱਕ ਚਲਾਈ ਗਈ । ਜ਼ਿਲ੍ਹਾ ਅਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਅਤੇ ਸੀ.ਜੇ.ਐਮ-ਕਮ-ਸਕੱਤਰ, ਡੀ.ਐਲ.ਐਸ.ਏ. ਜਲੰਧਰ ਰਾਹੁਲ ਕੁਮਾਰ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਸਮਾਜ ਨੂੰ ਨਸ਼ਿਆਂ ਦੀ ਲਾਹਨਤ ਵਿਰੁੱਧ ਲਾਮਬੰਦ ਕਰਨਾ ਅਤੇ ਕਾਨੂੰਨੀ ਸਹਾਇਤਾ, ਮੁੜ ਵਸੇਬਾ ਸੇਵਾਵਾਂ ਅਤੇ ਆਮ ਜਨਤਾ ਵਿਚਕਾਰ ਇੱਕ ਪੁਲ ਵਜੋਂ ਕੰਮ ਕਰਨਾ ਹੈ। ਇਹ ਮੁਹਿੰਮ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ, ਦੋਵਾਂ ਖੇਤਰਾਂ ਦੇ ਹਰ ਕੋਨੇ ਤੱਕ ਪਹੁੰਚਣ ਲਈ ਉਲੀਕੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁਖ ਉਦੇਸ਼ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਨਸ਼ਾਖੋਰੀ ਦੇ ਸਰੀਰਕ, ਸਮਾਜਿਕ ਅਤੇ ਕਾਨੂੰਨੀ ਨਤੀਜਿਆਂ ਬਾਰੇ, ਜਨਤਾ ਨੂੰ ਐਨ.ਡੀ.ਪੀ.ਐਸ. ਐਕਟ ਅਤੇ ਮੁੜ ਵਸੇਬੇ ਦੀ ਮੰਗ ਕਰਨ ਵਾਲਿਆਂ ਦੇ ਕਾਨੂੰਨੀ ਅਧਿਕਾਰਾਂ ਸਬੰਧੀ ਜਾਗਰੂਕ ਕਰਨ ਦੇ ਨਾਲ-ਨਾਲ ਨਸ਼ੇ ਦੇ ਪ੍ਰਭਾਵ ਹੇਠ ਆਏ ਵਿਅਕਤੀਆਂ ਦੀ ਪਛਾਣ ਕਰਨਾ ਅਤੇ ਮਦਦ ਲਈ ਸਰਪੰਚਾਂ, ਐਨ.ਜੀ.ਓਜ਼ ਅਤੇ ਸਥਾਨਕ ਪ੍ਰਭਾਵਸ਼ਾਲੀ ਲੋਕਾਂ ਨੂੰ ਸ਼ਾਮਲ ਕਰਨਾ ਸੀ। ਨਸ਼ਾ ਛੁਡਾਊ ਕੇਂਦਰਾਂ ਨਾਲ ਤਾਲਮੇਲ ਕਰਨਾ ਵੀ ਇਸ ਮੁਹਿੰਮ ਦਾ ਉਦੇਸ਼ ਸੀ ਤਾਂ ਜੋ ਪੀੜਤ ਵਿਅਕਤੀ ਬਿਨਾਂ ਕਿਸੇ ਸਮਾਜਿਕ ਡਰ ਦੇ ਰਿਕਵਰੀ ਵੱਲ ਵਧ ਸਕਣ। ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ ਪੈਨਲ ਵਕੀਲਾਂ, ਪੀ.ਐਲ.ਵੀਜ਼ (PLVs) ਅਤੇ ਐਲ.ਏ.ਡੀ.ਸੀਜ਼ (LADCs) ਵੱਲੋਂ ਕਰੀਬ 100 ਸਕੂਲਾਂ ਦਾ ਦੌਰਾ ਕੀਤਾ ਗਿਆ ਅਤੇ 100 ਪਿੰਡਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਗਈ। ਇਸ ਤੋਂ ਇਲਾਵਾ ਕਮਿਊਨਿਟੀ ਸੈਂਟਰਾਂ, ਕੇਂਦਰੀ ਜੇਲ੍ਹ ਕਪੂਰਥਲਾ ਅਤੇ ਜਲੰਧਰ ਦੇ 24 ਨਸ਼ਾ ਛੁਡਾਊ ਕੇਂਦਰਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਕਈ ਨਸ਼ਾ ਛੁਡਾਊ ਕੇਂਦਰਾਂ ਦਾ ਨਿਰੀਖਣ ਨਿਆਇਕ ਅਧਿਕਾਰੀਆਂ ਵੱਲੋਂ ਵੀ ਕੀਤਾ ਗਿਆ। ਇਸ ਦੌਰਾਨ ਖੂਨਦਾਨ ਅਤੇ ਮੈਡੀਕਲ ਕੈਂਪ ਵੀ ਲਗਾਏ ਗਏ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਸਹਿਯੋਗ ਨਾਲ ਪ੍ਰਸਿੱਧ ਕਲਾਕਾਰਾਂ ਗੁਰਪ੍ਰੀਤ ਘੁੱਗੀ ਅਤੇ ਬਿਨੂੰ ਢਿੱਲੋਂ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਰਿਕਾਰਡ ਕੀਤੇ ਗਏ ਆਡੀਓ ਸੰਦੇਸ਼ ਜਲੰਧਰ ਦੇ ਲਗਭਗ 330 ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਸਵੇਰ ਦੀਆਂ ਸਭਾਵਾਂ ਵਿੱਚ ਸੁਣਾਏ ਗਏ। ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਕਾਨੂੰਨ ਲਾਗੂ ਕਰਨ ਦਾ ਮੁੱਦਾ ਨਹੀਂ, ਸਗੋਂ ਇੱਕ ਸਮਾਜਿਕ-ਕਾਨੂੰਨੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਡੀ.ਐਲ.ਐਸ.ਏ. ਨੇ ਪਿੰਡਾਂ ਅਤੇ ਕਮਿਊਨਿਟੀ ਸੈਂਟਰਾਂ ਵਿੱਚ ਨਸ਼ਾ ਮੁਕਤ ਜੀਵਨ ਦਾ ਸੰਦੇਸ਼ ਪਹੁੰਚਾਉਣ ਲਈ ਆਪਣੀ ਪੂਰੀ ਟੀਮ ਨੂੰ ਤਾਇਨਾਤ ਕੀਤਾ। ਇਸ ਦੌਰਾਨ ਕਾਨੂੰਨੀ ਸਾਖਰਤਾ ਕੈਂਪ ਲਗਾਏ ਗਏ ਅਤੇ ਸੈਮੀਨਾਰਾਂ ਵਿੱਚ ਮੈਡੀਕਲ ਮਾਹਰਾਂ ਅਤੇ ਨਸ਼ਾ ਛੱਡ ਚੁੱਕੇ ਵਿਅਕਤੀਆਂ ਵੱਲੋਂ ਆਪਣੀ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਗਈਆਂ। ਡੀ.ਐਲ.ਐਸ.ਏ. ਜਲੰਧਰ ਨੇ ਪ੍ਰੈਸ, ਸਿਵਲ ਸੁਸਾਇਟੀ ਅਤੇ ਆਮ ਜਨਤਾ ਨੂੰ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ । ਉਨ੍ਹਾਂ ਦੱਸਿਆ ਕਿ ਨਸ਼ਾ ਛੁਡਾਊ ਸਹੂਲਤਾਂ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਲਈ ਹੈਲਪਲਾਈਨ: 15100 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਅਤੇ ਰਾਹੁਲ ਕੁਮਾਰ ਵੱਲੋਂ ਲਗਭਗ 50 ਪੈਨਲ ਵਕੀਲਾਂ, ਐਲ.ਏ.ਡੀ.ਸੀ., ਪੀ.ਐਲ.ਵੀਜ਼ ਅਤੇ ਸਟਾਫ਼ ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸਿਵਲ ਜੱਜ ਅਰਜਨ ਸਿੰਘ ਸੰਧੂ ਅਤੇ ਮਾਣਿਕ ਕੌੜਾ, ਮੁੱਖ ਐਲ.ਏ.ਡੀ.ਸੀ. ਹਰਨੇਕ ਸਿੰਘ, ਡਿਪਟੀ ਡੀ.ਈ.ਓ. ਰਾਜੀਵ ਜੋਸ਼ੀ, ਡਿਪਟੀ ਮੈਡੀਕਲ ਕਮਿਸ਼ਨਰ ਜਸਵਿੰਦਰ ਸਿੰਘ, ਸੀਨੀਅਰ ਸਹਾਇਕ ਜਗਨ ਨਾਥ ਅਤੇ ਪੈਰਾ ਲੀਗਲ ਵਲੰਟੀਅਰ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਵੱਲੋਂ ਦੇਰ ਰਾਤ ਰਾਹਤ ਕੇਂਦਰਾਂ ਦਾ ਦੌਰਾ, ਲੋਕਾਂ ਨਾਲ ਕੀਤੀ ਮੁਲਾਕਾਤ; ਮੁਲਾਜ਼ਮਾਂ ਦਾ ਵਧਾਇਆ ਹੌਸਲਾ

ਕਿੱਲੋਮੀਟਰ ਸਕੀਮ ਖ਼ਿਲਾਫ਼ ਦੋ ਘੰਟੇ ਨਹੀਂ ਚਲੀਆਂ ਬੱਸਾਂ, ਟੈਂਡਰ 28 ਤੱਕ ਟਲ਼ਿਆ

ਮੁਫ਼ਤ ਕੋਚਿੰਗ ਕਲਾਸਾਂ ਲਈ ਰਜਿਸਟ੍ਰੇਸ਼ਨ ਸ਼ੁਰੂ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਪੁਰਬ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਜਲੰਧਰ ਵਿਚ ਮਥਾ ਟੇਕ ਕੇ ਬਾਹਰ ਆਏ ਆਪ ਨੇਤਾ ਦਾ ਗੋਲਆਂ ਮਾਰ ਕੇ ਕਤਲ,

Major Times Editor Major Times Editor February 6, 2026
ਆਪ ਆਗੂ ਲੱਕੀ ਓਬਰਾਏ ਦੀ ਗੋਲਿਆਂ ਮਾਰ ਕੇ ਹਤਿਆ
ਡਾ. ਨਵਜੋਤ ਸਿੱਧੂ ਨੇ ਛੱਡੀ ਕਾਂਗਰਸ,
ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼ਹਿਰ ਵਿੱਚ ਸਜਾਈ ਸ਼ੋਭਾ ਯਾਤਰਾ
ਕੈਬਨਿਟ ਮੰਤਰੀਆਂ ਤੇ ਲੋਕ ਸਭਾ ਮੈਂਬਰ ਨੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼ਰਧਾਲੂਆਂ ਵਾਲੀ ਟ੍ਰੇਨ ਬਨਾਰਸ ਲਈ ਕੀਤੀ ਰਵਾਨਾ
ਪੰਜਾਬ ਚ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਤੇ ਸਾਬਕਾ CM ਦੇ ਕਰੀਬੀ ਮਨੋਜ ਮਨੂ ਵੜਿੰਗ ਦਾ ਦੇਹਾਂਤ
ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਇਆ ਕੌਮੀ ਝੰਡਾ
ਦਿੱਲੀ ‘ਚ ਖੁੱਲ੍ਹੇਗਾ ਦੁਨੀਆ ਦਾ ਸਭ ਤੋਂ ਵੱਡਾ ਮਿਊਜ਼ੀਅਮ, ਹਰ ਸਾਲ ਆਉਣਗੇ ਕਰੋੜਾਂ ਸੈਲਾਨੀ
ਜੇ ਵਧ ਗਿਆ ਹੈ ਯੂਰਿਕ ਐਸਿਡ ਤਾਂ ਇਨ੍ਹਾਂ 5 ਚੀਜ਼ਾਂ ਤੋਂ ਜ਼ਰੂਰ ਕਰੋ ਪਰਹੇਜ਼; ਨਹੀਂ ਤਾਂ ਵਿਗੜ ਸਕਦੀ ਹੈ ਤਬੀਅਤ
ਸਾਵਧਾਨ ! ਜੇਕਰ ਤੁਹਾਡੀਆਂ ਅੱਖਾਂ ‘ਚ ਦਿਖਾਈ ਦੇ ਰਹੇ ਹਨ ਇਹ ਲੱਛਣ, ਤਾਂ ਸਮਝੋ ਖ਼ਤਰੇ ‘ਚ ਹੈ ਤੁਹਾਡੀ ਕਿਡਨੀ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?