ਜਿਨ੍ਹਾਂ ਦੀਆਂ ਸੁਰਾਂ ’ਤੇ ਨੱਚਿਆ ਸਾਰਾ ਪੰਜਾਬ, ਆਖ਼ਰ ਕੈਂਸਰ ਦੀ ‘ਤਾਲ’ ਨੇ ਲੈ ਲਈ ਜਾਨ, ਜਾਣੋ ਸੰਗੀਤ ਸਮਰਾਟ ਅਹੂਜਾ ਦਾ ਸਫਰ
ਬਰਨਾਲਾ ਮੇਜਰ ਟਾਈਮਸ
: ਐਤਵਾਰ ਦੇਰ ਸ਼ਾਮ ਸੰਗੀਤ ਸਮਰਾਟ ਚਰਨਜੀਤ ਅਹੂਜਾ ਦਾ ਬੀਮਰਾ ੀਦੌਰਾਨ ਦੇਹਾਂਤ ਹੋ ਗਿਆ। ਉਨ੍ਹਾਂ ਨੇ ਪੰਜਾਬੀ ਲੋਕ ਗਾਇਕੀ ਨਾਲ ਆਪਣੇ ਸੁਰਾਂ ਨਾਲ ਸਜਾ ਕੇ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਪੂਰੀ ਜ਼ਿੰਦਗੀ ਸੰਗੀਤ ਦੇ ਲੇਖੇ ਲਾ ਦਿੱਤੀ। ‘ਕਾਲੀ ਗਾਨੀ ਮਿੱਤਰਾਂ ਦੀ, ਰਾਤੀਂ ਟੁੱਟ ਗਈ ਨੀਂਦ ਨਾ ਆਈ, ਮਿੱਤਰਾਂ ਨੇ ਬਿੱਲੋ ਅੱਜ ਨੱਚਣਾ, ਕਿਹੜੀ ਗੱਲੋਂ ਸਾਥੋਂ ਦੂਰ ਦੂਰ ਰਹਿਣੇ ਓ’ ਆਦਿ ਉਨ੍ਹਾਂ ਦੇ ਸੈਂਕੜੇ ਗੀਤਾਂ ਨੂੰ ਬਾਲੀਵੁੱਡ ਨੇ ਆਪਣੇ ਰੰਗ ’ਚ ਉਨ੍ਹਾਂ ਦੀਆਂ ਤਰਜਾਂ ਨੂੰ ਲੋਕਾਂ ਦੇ ਰੂਬਰੂ ਕਰਵਾਇਆ। ਉਨ੍ਹਾਂ ਦਾ ਇਸ ਫਾਨੀ ਸੰਸਾਰ ਤੋਂ ਚਲੇ ਜਾਣ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਦਿਲਜੀਤ ਸਿੰਘ ਦੁਸਾਂਝ ਤੱਕ ਹਰ ਸੰਗੀਤਕ ਖੇਤਰ ਨਾਲ ਜੁੜੇ ਲੋਕ, ਉਨ੍ਹਾਂ ਦੇ ਪੁੱਤਰ ਪ੍ਰਸਿੱਧ ਸੰਗੀਤਕਾਰ ਸਚਿਨ ਅਹੂਜਾ ਨਾਲ ਦੁੱਖ ’ਚ ਸ਼ਰੀਕ ਹੋਏ। ਚਰਨਜੀਤ ਅਹੂਜਾ ਵੱਲੋਂ ਪੰਜਾਬੀ ਫ਼ਿਲਮ ‘ਕੀ ਬਣੂੰ ਦੁਨੀਆਂ ਦਾ’, ‘ਗੱਭਰੂ ਪੰਜਾਬ ਦਾ’, ‘ਦੁਸ਼ਮਣੀ ਜੱਟਾਂ ਦੀ’, ‘ਤੁਫ਼ਾਨ ਸਿੰਘ ਆਦਿ’ ਕਈ ਪੰਜਾਬੀ ਫਿਲਮਾਂ ਸਣੇ ਸੈਂਕੜੇ ਹੀ ਗੀਤਾਂ ਨੂੰ ਤਰਜਮਾਨ ਕੀਤਾ। ਉਨ੍ਹਾਂ ਸੰਗੀਤਕ ਖੇਤਰ ’ਚ ਕਈ ਨਵੇਂ ਹੀਰਿਆਂ ਦੀ ਪਰਖ ਕਰ ਕੇ ਉਨ੍ਹਾਂ ਅਜਿਹਾ ਤਰਾਸ਼ਿਆ ਕਿ ਉਹ ਹਰਫ਼ਨਮੌਲਾ ਕਲਾਕਾਰ ਵਜੋਂ ਸਥਾਪਤ ਹੋਏ।ਸੰਗੀਤ ਸਮਰਾਟ ਚਰਨਜੀਤ ਅਹੂਜਾ ਦਾ ਚਲੇ ਜਾਣਾ ਸੰਗੀਤਕ ਖੇਤਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ, ਅਹੂਜਾ ਵੱਲੋਂ ਬਣਾਈਆਂ ਧੁਨਾਂ ਹਮੇਸ਼ਾ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਦੀਆਂ ਰਹਿਣਗੀਆਂ। ਸਚਿਨ ਅਹੂਜਾ ਸਮੇਤ ਪਰਿਵਾਰ ਤੇ ਚਾਹੁਣ ਵਾਲਿਆਂ ਨਾਲ ਦਿਲੋਂ ਹਮਦਰਦੀ, ਪ੍ਰਮਾਤਮਾ ਰੂਹ ਨੂੰ ਚਰਨਾਂ ’ਚ ਥਾਂ ਦੇਣ।