ਪਾਤੜਾਂ :
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਲਾਕ ਪਾਤੜਾਂ ਵੱਲੋਂ ਮੰਗ ਪੱਤਰ ਬਲਾਕ ਪ੍ਰਧਾਨ ਸੁਖਦੇਵ ਸਿੰਘ ਹਰਿਆਊ ਦੀ ਅਗਵਾਈ ਵਿਚ ਐੱਸਡੀਐੱਮ ਪਾਤੜਾਂ ਨੂੰ ਦਿੱਤਾ ਗਿਆ, ਜਿਸ ਵਿਚ ਬੋਣਾ ਵਾਇਰਸ ਨਾਲ ਅਤੇ ਹਲਦੀ ਰੋਗ ਨਾਲ ਕਿਸਾਨਾ ਦੀ ਬਰਬਾਦ ਹੋਈ ਫ਼ਸਲਾ ਦੀ ਤਰੁੰਤ ਗਰਦਾਰੀ ਕਰਵਾਉਣ, ਪਰਾਲੀ ਦੀ ਸਾਂਭ ਸੰਭਾਲ ਲਈ ਗੰਡਾ ਬੰਨਣ ਵਾਲੇ ਬੇਲਰ, ਦੋ ਸੌ ਪ੍ਰਤੀ ਕੁਇੰਟਲ ਬੋਨਸ, ਡੀਏਪੀ ਖਾਦ ਦੀ ਕਾਲਾ ਬਾਜ਼ਾਰੀ ਰੋਕਣ, ਆਲੂ ਅਤੇ ਮਟਰ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਹੀ ਰੇਟ ਤੇ ਖਾਦ ਮੁੱਹਈਆ ਕਰ ਵਾਈ ਜਾਵੇ। ਇਸ ਮੌਕੇ ਹਰਭਜਨ ਸਿੰਘ ਧੂਹੜ, ਸੂਬੇਦਾਰ ਨਰਾਤਾ ਸਿੰਘ, ਸਲਵਿੰਦਰ ਸਿੰਘ ਸ਼ੁਤਰਾਣਾ, ਪਾਲਾ ਸਿੰਘ ਦਤਾਲ, ਕਿਸ਼ਨ ਸਿੰਘ ਲਾਭ ਸਿੰਘ ਦੁੱਗਲ, ਸ਼ਬੇਗ ਸਿੰਘ ਸ਼ੁਤਰਾਣਾ, ਜਰਨੈਲ ਸਿੰਘ ਦੁੱਗਲ, ਸਾਹਿਬ ਸਿੰਘ ਦੁਤਾਲ ਆਦਿ ਹਾਜ਼ਰ ਸਨ।