ਫਿਲੌਰ :
ਮਾਤਾ ਜੀ ਦੀ ਮੂਰਤੀ ਵਿਸਰਜਨ ਕਰਨ ਆਏ ਇਕ ਸ਼ਰਧਾਲੂ ਦੀ ਸਤਲੁਜ ਦਰਿਆ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਦੂਜੀ ਘਟਨਾ ਵਿਚ ਇਕ ਸ਼ਰਧਾਲੂ ਤੇਜ਼ ਪਾਣੀ ਦੇ ਵਹਾਅ ’ਚ ਰੁੜ੍ਹ ਗਿਆ, ਜਿਸ ਦੀ ਲਾਸ਼ ਬਾਅਦ ਵਿਚ ਬਰਾਮਦ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸ਼ਾਮ ਸਤ ਵਜੇ ਵਾਪਰੀ ਘਟਨਾ ਵਿਚ ਸਤਲੁਜ ਦਰਿਆ ’ਤੇ ਲੁਧਿਆਣਾ ਦੀ ਤਰਫੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਤਾ ਦੁਰਗਾ ਦੀ ਮੂਰਤੀ ਨੂੰ ਦਰਿਆ ਵਿਚ ਵਿਸਰਜਨ ਕਰਨ ਲੱਗੇ ਤਾਂ ਤੇਜ਼ ਵਹਾਅ ਕਾਰਨ 24 ਸਾਲਾ ਨੌਜਵਾਨ ਪਾਣੀ ਵਿਚ ਰੁੜ੍ਹ ਗਿਆ। ਗੋਤਾਖੋਰ ਉਸ ਦੀ ਭਾਲ ਵਿਚ ਗਏ ਸਨ ਪਰ ਉਸ ਦਾ ਕੋਈ ਸੁਰਾਗ਼ ਨਹੀਂ ਮਿਲਿਆ। ਸ਼ਾਮ ਢਲਣ ਮਗਰੋਂ ਹਨੇਰਾ ਵਧਣ ਕਾਰਨ ਉਸ ਦੀ ਭਾਲ ਰੋਕ ਦਿੱਤੀ ਗਈ। ਦੂਜੀ ਘਟਨਾ ਦੁਪਹਿਰ ਇਕ ਵਜੇ ਉਦੋਂ ਵਾਪਰੀ ਜਦੋਂ ਮਾਤਾ ਦੁਰਗਾ ਦੀ ਮੂਰਤੀ ਵਿਸਰਜਨ ਕਰਨ ਪੁੱਜੇ ਸ਼ਰਧਾਲੂਆਂ ਵਿੱਚੋਂ 35 ਸਾਲ ਦਾ ਵਿਅਕਤੀ ਤੇਜ਼ ਵਹਾਅ ਵਿਚ ਰੁੜ੍ਹ ਗਿਆ ਤੇ ਅਗਾਂਹ ਜਾ ਕੇ ਡੁੱਬ ਗਿਆ। ਕਾਫੀ ਮਿਹਨਤ ਤੋਂ ਬਾਅਦ ਗੋਤਾਖੋਰ ਲਾਸ਼• ਲੱਭਣ ਵਿਚ ਕਾਮਯਾਬ ਹੋ ਗਏ ਤੇ ਉਸ ਨੂੰ ਬਾਹਰ ਵੀ ਕੱਢ ਲਿਆਏ। ਇਨ੍ਹਾਂ ਘਟਨਾਵਾਂ ਕਾਰਨ ਸੋਗ ਦਾ ਮਾਹੌਲ ਹੈ।