ਜੰਮੂ :
ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਸਥਿਤ ਮਾਂ ਵੈਸ਼ਨੋ ਦੇਵੀ ਧਾਮ ਦੀ ਯਾਤਰਾ ਬੇਹੱਦ ਖ਼ਰਾਬ ਮੌਸਮ ਤੇ ਜ਼ਮੀਨ ਖਿਸਕਣ ਦੇ ਖ਼ਦਸ਼ੇ ਕਾਰਨ ਪੰਜ ਅਕਤੂਬਰ ਤੋਂ ਸੱਤ ਅਕਤੂਬਰ ਤੱਕ ਮੁਅੱਤਲ ਕਰ ਦਿੱਤੀ ਗਈ ਹੈ। ਭਾਰਤ ਦੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਭਾਰੀ ਮੀਂਹ ਦੇ ਅਲਰਟ ਕਾਰਨ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੇ ਇਹ ਫ਼ੈਸਲਾ ਲਿਆ ਹੈ। ਕਿਹਾ ਗਿਆ ਹੈ ਕਿ ਜੇ ਮੌਸਮ ਸਹੀ ਹੋਇਆ ਤਾਂ ਅੱਠ ਅਕਤੂਬਰ ਤੋਂ ਯਾਤਰਾ ਮੁੜ ਬਹਾਲ ਕਰ ਦਿੱਤੀ ਜਾਵੇਗੀ।