ਜਲੰਧਰ: Major Times
ਮਾਸਨਾ ਵਿਚ ਨਸ਼ਿਆਂ ਖਿਲਾਫ ਜੰਗ ਲੜ ਰਹੇ ਪਰਵਿੰਦਰ ਸਿੰਘ ਝੋਟਾ ਦਾ ਇਕ ਮੈਡੀਕਲ ਸਟੋਰ ਵਿਚ ,ਟੋਰ ਦੇ ਮਾਲਿਕ ਅਸ਼ਵਨੀ ਕੁਮਾਰ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ, ਪਰਵਿੰਦਰ ਸਿੰਘ ਝੋਟਾ ਦੀ ਮੰਗਲਵਾਰ ਸਵੇਰੇ ਮਾਨਸਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ’ਤੇ ਕਤਲ ਕਰਨ ਦਾ ਦੋਸ਼ ਲੱਗਾ। ਦੱਸਿਆ ਜਾ ਰਿਹਾ ਹੈ ਕਿ ਝੋਟਾ ਨੂੰ ਸੂਚਨਾ ਮਿਲੀ ਸੀ ਕਿ ਸਬੰਧਤ ਮੈਡੀਕਲ ਸਟੋਰ ’ਤੇ ਕਥਿਤ ਤੌਰ ’ਤੇ ਪਾਬੰਦੀਸ਼ੁਦਾ ਦਵਾਈਆਂ ਵੇਚੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਉਹ ਆਪਣੇ ਸਾਥੀਆਂ ਨਾਲ ਮੈਡੀਕਲ ਸਟੋਰ ’ਤੇ ਪਹੁੰਚੇ ਸਨ। ਇਸ਼ ਦੌਰਾਨ ਜਦੋਂ ਝੋਟਾ ਆਪਣੇ ਸਾਥਿਆਂ ਸਮੇਤ ਮੈਡੀਕਲ ਦੁਕਾਨ ਤੇ ਪਹੁੰਚਿਆ ਤਾਂ ਉਸ ਦੀ ਮੈਡੀਕਲ ਸਟੋਰ ਵਾਲੇ ਅਸ਼ਵਨ ਨਾਲ ਬਹਿਸ ਹੋ ਗਈ। ਇਸ ਦੌਰਾਨ ਕਾਫੀ ਦੇਰ ਬਹਿਸ ਤੋਂ ਬਾਦ ਅਸ਼ਵਨੀ ਕੁਮਾਰ ਨੇ ਕਿਸੇ ਨੂੰ ਫੋਨ ਕੀਤਾ ਜਿਸਤੋਂ ਬਾਦ ਅਸ਼ਵਨੀ ਨੇ ਬੇਖੌਫ ਹੋਕੇ ਝੋਟੇ ਨੂੰ ਗੋਲੀ ਮਾਰ ਦਿੱਤੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਝੋਟੇ ਦੇ ਸਮਰਥਨ ਵਿਚ ਆਏ ਸਾਰੇ ਹੀ ਲੋਕ ਅਤੇ ਜਿਨ੍ਹਾਂ ਨੇ ਵੀਡਿਓ ਦੇਖੀ ਉਹ ਵੀ ਇਹ ਸੋਚਣ ਤੇ ਮਜਬੂਰ ਹੋ ਰਹੇ ਹਨ ਅਤੇ ਇਹ ਜਾਨਣ ਲਈ ਵੀ ਉਤਸੁਕ ਹਨ ਕਿ ਆਖ਼ਿਰ ਉਹ ਕੌਣ ਹੈ ਜਿਸ ਨੂੰ ਫੋਨ ਕਰਨ ਤੋਂ ਤੁਰੰਤ ਬਾਦ ਹੀ ਅਸ਼ਵਨੀ ਕੁਮਾਰ ਨੇ ਪਰਵਿੰਦਰ ਸਿੰਘ ਝੋਟੇ ਤੇ ਗੋਲੀ ਲਾ ਦਿੱਤੀ। ਇਥੇ ਇਕ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਆਖਿਰ ਕਾਤਲ ਨੇ ਇਨ੍ਹਾਂ ਵੱਡਾ ਕਾਂਡ ਕਰਨ ਤੋਂ ਪਹਿਲਾਂ ਕਿਸ ਨੂੰ ਫੋਨ ਕੀਤਾ। ਯਾਂ ਫਿਰ ਉਸ ਨੂੰ ਕਿਸੇ ਦੀ ਸ਼ਹਿ ਸੀ । ਇਹ ਇਕ ਵੱਡਾ ਸਵਾਲ ਬਣਿਆ ਹੋਇਆ ਹੈ। ਹਾਲਾਂਕਿ ਇਸ ਸਵਾਲ ਦਾ ਜਵਾਬ ਸ਼ਾਇਦ ਹੁਣ ਮਿਲ ਜਾਵੇ ਕਿਉਂਕੀ ਕਾਤਲ ਦੋਸ਼ੀ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ ਜਾਹਿਰ ਹੈ ਪੁਲਿਸ ਉਸ ਕੋਲੰ ਪੁੱਛਗਿੱਛ ਵੀ ਕਰੇਗੀ।
