ਜਲੰਧਰ ਕੈਂਟ :
ਜਲੰਧਰ ਕੈਂਟ ਅਧੀਨ ਆਉਂਦੇ ਪਿੰਡ ਭੋਡੇ ਸਪੁਰਾਏ ਵਿਖੇ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਸ ਦੌਰਾਨ ਭਗਵਾਨ ਵਾਲਮੀਕਿ ਮੰਦਰ ਦੇ ਪ੍ਰਧਾਨ ਤੇ ਸਰਪੰਚ ਸਤਨਾਮ ਸਿੰਘ ਧਾਰੀਵਾਲ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਭਗਵਾਨ ਵਾਲਮੀਕਿ ਮੰਦਰ ਭੋਡੇ ਸਪਰਾਏ ਤੋਂ ਝੰਡੇ ਦੀ ਰਸਮ ਕਰਨ ਉਪਰੰਤ ਸ਼ੋਭਾ ਯਾਤਰਾ ਆਰੰਭ ਹੋਈ, ਜਿਸ ਦਾ ਪਿੰਡ ਦੇ ਵੱਖ-ਵੱਖ ਪੜਾਵਾਂ ਤੇ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਨਾਨਕ ਪਿੰਡੀ ਪੁੱਜਣ ਤੇ ਸ਼ੋਭਾ ਯਾਤਰਾ ਦਾ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਿਖੇ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਚ ਸ਼ਾਮਲ ਸੰਗਤਾਂ ਵੱਲੋਂ ਭਗਵਾਨ ਵਾਲਮੀਕਿ ਮਹਾਰਾਜ ਦਾ ਨਾਮ ਸਿਮਰਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਸਤਨਾਮ ਸਿੰਘ ਧਾਰੀਵਾਲ ਤੇ ਮਲਕੀਤ ਸਿੰਘ ਲਾਡੀ ਨੇ ਸਮੂਹ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸਰਪੰਚ ਅਮਨਦੀਪ ਕੌਰ ਨਾਨਕ ਪਿੰਡੀ, ਵੰਦਨਾ ਰਾਣੀ, ਬਿਮਲਾ ਦੇਵੀ, ਪ੍ਰਧਾਨ ਕਿਸ਼ਨ ਦਾਸ, ਸਤਨਾਮ ਅਹੀਰ, ਹਰਮੇਸ਼ ਕੁਮਾਰ ਬਬਲਾ, ਮਨਜੀਤ ਕੁਮਾਰ, ਸੁਰਿੰਦਰ ਕੁਮਾਰ, ਧਰਮਪਾਲ ਹੀਰ, ਸਰਜੀਤ ਸਿੰਘ ,ਅਸ਼ੋਕ ਕੁਮਾਰ, ਗੁਰਮੇਲ ਸਿੰਘ, ਇੰਦਰਜੀਤ ਸਿੰਘ, ਤੀਰਥ ਕੁਮਾਰ, ਮਨੋਜ ਸਬਰਵਾਲ, ਗੁਰਪ੍ਰੀਤ ਸਿੰਘ ਤੇ ਕਾਲਾ ਬਾਬਾ ਆਦਿ ਹਾਜ਼ਰ ਸਨ। ਸ਼ੋਭਾ ਯਾਤਰਾ ਦੇ ਅੰਤ ’ਚ ਸਰਪੰਚ ਸਤਨਾਮ ਸਿੰਘ ਧਾਰੀਵਾਲ ਨੇ ਆਈ ਹੋਈ ਸਮੂਹ ਸੰਗਤ ਦਾ ਧੰਨਵਾਦ ਕੀਤਾ।