By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦੀ ਮੇਜ਼ਬਾਨੀ ਲਈ ਜਲੰਧਰ ਤਿਆਰ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Major Times > Jalandhar > ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦੀ ਮੇਜ਼ਬਾਨੀ ਲਈ ਜਲੰਧਰ ਤਿਆਰ
Jalandhar

ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦੀ ਮੇਜ਼ਬਾਨੀ ਲਈ ਜਲੰਧਰ ਤਿਆਰ

ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ 27 ਅਕਤੂਬਰ ਨੂੰ ਹੋਣ ਵਾਲੇ ਸ਼ਾਨਦਾਰ ਉਦਘਾਟਨ ਤੋਂ ਪਹਿਲਾਂ ਤਿਆਰੀਆਂ ਦਾ ਲਿਆ ਜਾਇਜ਼ਾ

Varesh Neelkanth
Last updated: October 19, 2026 11:21 pm
Varesh Neelkanth
4 hours ago
Share
SHARE
Highlights
  • ਪੰਜਾਬ ਸਰਕਾਰ ਪੂਰਾ ਸਮਾਗਮ ਵਿਸ਼ਵ ਖੇਡ ਪ੍ਰੋਟੋਕੋਲਜ਼ ਅਨੁਸਾਰ ਸੁਚਾਰੂ ਢੰਗ ਨਾਲ ਕਰਵਾਉਣ ਲਈ ਵਚਨਬੱਧ
  • ਟੂਰਨਾਮੈਂਟ 27 ਅਕਤੂਬਰ ਨੂੰ ਜਲੰਧਰ ਵਿਖੇ ਸ਼ੁਰੂ ਹੋਵੇਗਾ

ਜਲੰਧਰ, Major Times

27 ਅਕਤੂਬਰ ਤੋਂ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋਣ ਵਾਲੀ ਵੱਕਾਰੀ ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ।

ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਇਸ ਅਹਿਮ ਅੰਤਰਰਾਸ਼ਟਰੀ ਟੂਰਨਾਮੈਂਟ ਲਈ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ, ਜਿਸ ਵਿੱਚ ਏਸ਼ੀਆ ਖੇਤਰ ਦੀਆਂ ਚੋਟੀ ਦੀਆਂ ਕੌਮੀ ਟੀਮਾਂ ਵੱਕਾਰੀ ਖਿਤਾਬ ਜਿੱਤਣ ਲਈ ਮੁਕਾਬਲਾ ਕਰਨਗੀਆਂ।

ਸਮੀਖਿਆ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਸਬੰਧੀ ਕਾਰਜ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਮੁਕੰਮਲ ਕੀਤੇ ਜਾਣ। ਉਨ੍ਹਾਂ ਨੇ ਖਾਸ ਤੌਰ ‘ਤੇ ਹਾਕੀ ਸਟੇਡੀਅਮ ਦੇ ਨਵੀਨੀਕਰਨ ਨਾਲ ਸਬੰਧਤ ਚੱਲ ਰਹੇ ਸਾਰੇ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਮੈਚਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਸਕਣ।

ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਿਸ਼ਵ ਖੇਡ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਇਸ ਅੰਤਰਰਾਸ਼ਟਰੀ ਖੇਡ ਸਮਾਗਮ ਨੂੰ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਇੱਥੇ ਆਉਣ ਵਾਲੀਆਂ ਟੀਮਾਂ ਅਤੇ ਹਾਕੀ ਪ੍ਰਸ਼ੰਸਕਾਂ ਦੋਵਾਂ ਨੂੰ ਵਿਸ਼ਵ ਪੱਧਰੀ ਤਜ਼ੁਰਬਾ ਪ੍ਰਦਾਨ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।

ਟੂਰਨਾਮੈਂਟ ਦੀ ਸ਼ੁਰੂਆਤ 27 ਅਕਤੂਬਰ ਨੂੰ ਹੋਵੇਗੀ, ਜਿਸ ਵਿੱਚ ਮਲੇਸ਼ੀਆ ਦਾ ਮੁਕਾਬਲਾ ਚੀਨ ਨਾਲ ਹੋਵੇਗਾ। ਇਸ ਤੋਂ ਬਾਅਦ ਜਾਪਾਨ ਅਤੇ ਕੋਰੀਆ ਵਿਚਕਾਰ ਮੈਚ ਖੇਡਿਆ ਜਾਵੇਗਾ। ਮੇਜ਼ਬਾਨ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਹੋਣ ਵਾਲੇ ਮੈਚ ਤੋਂ ਪਹਿਲਾਂ ਉਦਘਾਟਨੀ ਸਮਾਰੋਹ ਹੋਵੇਗਾ। ਪੂਲ ਮੈਚ 2 ਨਵੰਬਰ ਤੱਕ ਜਲੰਧਰ ਵਿੱਚ ਚੱਲਣਗੇ, ਜਿਸ ਤੋਂ ਬਾਅਦ 4 ਅਤੇ 5 ਨਵੰਬਰ ਨੂੰ ਸੈਮੀਫਾਈਨਲ ਅਤੇ ਮੈਡਲਾਂ ਲਈ ਮੁਕਾਬਲੇ ਮੋਹਾਲੀ ਵਿਖੇ ਹੋਣਗੇ।

ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ 27 ਅਕਤੂਬਰ ਨੂੰ ਜਲੰਧਰ ਵਿਖੇ ਸ਼ੁਰੂ ਹੋਵੇਗਾ। ਉਦਘਾਟਨੀ ਸਮਾਰੋਹ ਤੋਂ ਬਾਅਦ ਹੋਣ ਵਾਲੇ ਮੁਕਾਬਲਿਆਂ ਵਿੱਚ ਮਲੇਸ਼ੀਆ ਦਾ ਮੁਕਾਬਲਾ ਚੀਨ ਨਾਲ, ਜਾਪਾਨ ਦਾ ਕੋਰੀਆ ਨਾਲ ਅਤੇ ਮੇਜ਼ਬਾਨ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। 29 ਅਕਤੂਬਰ ਨੂੰ ਜਲੰਧਰ ਵਿੱਚ ਗਰੁੱਪ ਮੈਚ ਮਲੇਸ਼ੀਆ ਬਨਾਮ ਕੋਰੀਆ, ਬੰਗਲਾਦੇਸ਼ ਬਨਾਮ ਜਾਪਾਨ ਅਤੇ ਭਾਰਤ ਬਨਾਮ ਚੀਨ ਦੇ ਮੁਕਾਬਲਿਆਂ ਨਾਲ ਜਾਰੀ ਰਹਿਣਗੇ। 30 ਅਕਤੂਬਰ ਨੂੰ ਬੰਗਲਾਦੇਸ਼ ਬਨਾਮ ਮਲੇਸ਼ੀਆ, ਕੋਰੀਆ ਬਨਾਮ ਚੀਨ ਅਤੇ ਜਾਪਾਨ ਬਨਾਮ ਭਾਰਤ ਦੇ ਮੁਕਾਬਲੇ ਹੋਣਗੇ। 1 ਨਵੰਬਰ ਨੂੰ ਕੋਰੀਆ ਬਨਾਮ ਬੰਗਲਾਦੇਸ਼, ਚੀਨ ਬਨਾਮ ਜਾਪਾਨ ਅਤੇ ਮਲੇਸ਼ੀਆ ਬਨਾਮ ਭਾਰਤ ਦੇ ਮੁਕਾਬਲੇ ਖੇਡੇ ਜਾਣਗੇ। ਇਹ ਸਿਲਸਿਲਾ 2 ਨਵੰਬਰ ਨੂੰ ਚੀਨ ਬਨਾਮ ਬੰਗਲਾਦੇਸ਼, ਜਾਪਾਨ ਬਨਾਮ ਮਲੇਸ਼ੀਆ ਅਤੇ ਭਾਰਤ ਬਨਾਮ ਕੋਰੀਆ ਦੇ ਮੁਕਾਬਲਿਆਂ ਨਾਲ ਸਮਾਪਤ ਹੋਵੇਗਾ। ਰੈਸਟ ਡੇ ਤੋਂ ਬਾਅਦ 4 ਨਵੰਬਰ ਨੂੰ ਮੈਚ ਮੋਹਾਲੀ ਵਿਖੇ ਹੋਣਗੇ। ਇੱਥੇ ਪੂਲ ਵਿੱਚ 5ਵੇਂ ਅਤੇ 6ਵੇਂ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਵਿਚਕਾਰ ਇੱਕ ‘ਪਲੇਸਮੈਂਟ’ ਮੈਚ ਖੇਡਿਆ ਜਾਵੇਗਾ ਅਤੇ ਨਾਲ ਹੀ ਪੂਲ ਵਿੱਚ ਚੋਟੀ ਦੇ ਚਾਰ ਸਥਾਨਾਂ ‘ਤੇ ਰਹੀਆਂ ਟੀਮਾਂ ਵਿਚਕਾਰ ਸੈਮੀਫਾਈਨਲ ਮੁਕਾਬਲੇ ਹੋਣਗੇ। ਇਹ ਚੈਂਪੀਅਨਸ਼ਿਪ 5 ਨਵੰਬਰ ਨੂੰ ਮੋਹਾਲੀ ਵਿੱਚ ਕਾਂਸੀ ਅਤੇ ਸੋਨ ਤਗਮਿਆਂ ਲਈ ਹੋਣ ਵਾਲੇ ਮੁਕਾਬਲਿਆਂ ਨਾਲ ਸਮਾਪਤ ਹੋਵੇਗੀ।  ਇਸ ਮੌਕੇ ਕਮਿਸ਼ਨਰ ਨਗਰ ਨਿਗਮ ਜਲੰਧਰ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਜੁਆਇੰਟ ਕਮਿਸ਼ਨਰ ਨਗਰ ਨਿਗਮ ਜਲੰਧਰ ਮਨਦੀਪ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

भाजपा के खिलाफ प्रदर्शन में आप नेताओं की आपस में तीखी बहस, बोले- चोर के साथ फोटो नहीं कराता
Jalandhar North के विकास पर AAP-कांग्रेस आमने-सामने; मेयर वनीत धीर का बावा हैनरी पर हमला, बोले- ‘धरना देना है तो अपने नेता के दफ्तर बाहर दें’
ਖੇਡਾਂ ਵਤਨ ਪੰਜਾਬ ਦੀਆਂ-2026
GT ROAD पर बड़ा सड़क हादसा; ओवरलोड पराली से भरी ट्रॉली दुकानों में घुसी, शटर व काउंटर क्षतिग्रस्त, जनहानि से बचाव
Fraud: विदेश भेजने के नाम पर लाखों की ठगी; सेंटर मार्केट की ट्रैवल एजेंसी पर पीड़ितों का हंगामा
Share This Article
Facebook Whatsapp Whatsapp Telegram Email Print
Previous Article ਪਟਾਖੇ ਵੇਚਣ ਲਈ 20 ਆਰਜ਼ੀ ਲਾਇਸੰਸਾਂ ਦਾ ਡਰਾਅ 29 ਅਕਤੂਬਰ ਨੂੰ ਰੈੱਡ ਕਰਾਸ ਭਵਨ ਜਲੰਧਰ ਵਿਖੇ ਕੱਢਿਆ ਜਾਵੇਗਾ
Next Article ਟਾਈਗਰ ਸ਼ਰਾਫ ਦੀ ਕਾਰ ’ਤੇ ਫਾਇਰਿੰਗ ਮਾਮਲੇ ’ਚ ਤਿੰਨ ਮੁਲਜ਼ਮ ਗ੍ਰਿਫ਼ਤਾਰ, ਮੁੰਬਈ ਪੁਲਿਸ ਕਰੇਗੀ ਪੁੱਛਗਿੱਛ
Leave a Comment

Leave a Reply Cancel reply

Your email address will not be published. Required fields are marked *

ਪਟਾਖੇ ਵੇਚਣ ਲਈ 20 ਆਰਜ਼ੀ ਲਾਇਸੰਸਾਂ ਦਾ ਡਰਾਅ 29 ਅਕਤੂਬਰ ਨੂੰ ਰੈੱਡ ਕਰਾਸ ਭਵਨ ਜਲੰਧਰ ਵਿਖੇ ਕੱਢਿਆ ਜਾਵੇਗਾ
Breaking Jalandhar
ਭਾਰਤੀ ਹਾਕੀ ਟੀਮ ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ-2026 ਲਈ ਜਲੰਧਰ ਪਹੁੰਚੀ
Breaking Punjab
जालंधर में नितिन कोहली की ‘ट्रैश-ए-थॉन’ पहल, दशहरे के बाद युवा करेंगे सफाई और पौधारोपण
Breaking
फ्रेंड्स कॉलोनी और हरगोबिंद नगर में लोक मिलनी के दौरान मेयर वनीत धीर ने सुनीं लोगों की समस्याएं
Breaking
पॉश इलाके से 20 सैकेंड में बाइक लेकर चोर फरार 
Breaking
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?