By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ: ਰੋਮਾਂਚਕ ਮੁਕਾਬਲੇ ’ਚ ਮਲੇਸ਼ੀਆ ਨੇ ਚੀਨ ਨੂੰ 5-4 ਨਾਲ ਹਰਾਇਆ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Major Times > Breaking > ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ: ਰੋਮਾਂਚਕ ਮੁਕਾਬਲੇ ’ਚ ਮਲੇਸ਼ੀਆ ਨੇ ਚੀਨ ਨੂੰ 5-4 ਨਾਲ ਹਰਾਇਆ
BreakingPunjab

ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ: ਰੋਮਾਂਚਕ ਮੁਕਾਬਲੇ ’ਚ ਮਲੇਸ਼ੀਆ ਨੇ ਚੀਨ ਨੂੰ 5-4 ਨਾਲ ਹਰਾਇਆ

Varesh Neelkanth
Last updated: October 27, 2026 10:47 pm
Varesh Neelkanth
2 hours ago
Share
SHARE

ਜਲੰਧਰ, Major Times  

: ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਸ਼ੁਰੂ ਹੋਈ ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਲੀਗ ਮੁਕਾਬਲੇ ਵਿੱਚ ਮਲੇਸ਼ੀਆ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਚੀਨ ਨੂੰ 5-4 ਗੋਲਾਂ ਨਾਲ ਹਰਾ ਦਿੱਤਾ। ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ ਇਹ ਮੁਕਾਬਲਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਬੇਹੱਦ ਰੋਮਾਂਚਕ ਰਿਹਾ। ਚੀਨ ਦੀ ਟੀਮ ਏਸ਼ੀਅਨ ਖੇਡਾਂ ਵਿੱਚ ਮਿਲੀ ਹਾਰ ਦਾ ਬਦਲਾ ਲੈਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੀ ਸੀ, ਪਰ ਮਲੇਸ਼ੀਆ ਦੇ ਖਿਡਾਰੀਆਂ ਨੇ ਉਸ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਜ਼ਿਕਰਯੋਗ ਹੈ ਕਿ ਸਤੰਬਰ ਵਿੱਚ ਜਾਪਾਨ ਵਿਖੇ ਹੋਈਆਂ ਏਸ਼ੀਅਨ ਖੇਡਾਂ ਦੌਰਾਨ ਮਲੇਸ਼ੀਆ ਨੇ ਚੀਨ ਨੂੰ 5-0 ਨਾਲ ਕਰਾਰੀ ਮਾਤ ਦਿੱਤੀ ਸੀ।

ਮੈਚ ਦੀ ਸ਼ੁਰੂਆਤ ਤੋਂ ਹੀ ਦੋਵਾਂ ਟੀਮਾਂ ਨੇ ਹਮਲਾਵਰ ਖੇਡ ਦਿਖਾਈ। ਚੌਥੇ ਮਿੰਟ ਵਿੱਚ ਮਲੇਸ਼ੀਆ ਦੇ ਅਜ਼ਰਾਈ ਅਬੂ ਕਮਾਲ ਨੇ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਚੀਨ ਨੇ ਜਵਾਬੀ ਹਮਲਾ ਕਰਦਿਆਂ 11ਵੇਂ ਮਿੰਟ ਵਿੱਚ ਵਾਂਗ ਯਾਕੀ ਦੇ ਗੋਲ ਨਾਲ ਬਰਾਬਰੀ ਕਰ ਲਈ। ਇਸ ਤੋਂ ਅਗਲੇ ਹੀ ਮਿੰਟ ਵਿੱਚ ਨੀ ਮੋਦਾ ਨੇ ਗੋਲ ਕਰਕੇ ਚੀਨ ਨੂੰ 2-1 ਨਾਲ ਅੱਗੇ ਕਰ ਦਿੱਤਾ। ਮਲੇਸ਼ੀਆ ਨੇ ਹੌਸਲਾ ਨਹੀਂ ਹਾਰਿਆ ਅਤੇ 14ਵੇਂ ਮਿੰਟ ਵਿੱਚ ਅਜ਼ਰਾਈ ਅਬੂ ਕਮਾਲ ਨੇ ਆਪਣਾ ਦੂਜਾ ਗੋਲ ਕਰਕੇ ਸਕੋਰ 2-2 ਕਰ ਦਿੱਤਾ। ਇਸੇ ਮਿੰਟ ਵਿੱਚ ਅਨੁਆਰ ਅਖਿਮੁੱਲਾ ਨੇ ਗੋਲ ਕਰਕੇ ਮਲੇਸ਼ੀਆ ਨੂੰ 3-2 ਦੀ ਬੜ੍ਹਤ ਦਿਵਾ ਦਿੱਤੀ।

ਮੁਕਾਬਲੇ ਦੇ 27ਵੇਂ ਮਿੰਟ ਵਿੱਚ ਚੀਨ ਦੇ ਚੇਨ ਬੇਨਹਾਈ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 3-3 ਕਰ ਦਿੱਤਾ। ਇਸ ਤੋਂ ਬਾਅਦ ਮਲੇਸ਼ੀਆ ਨੇ ਤੀਜੇ ਕੁਆਰਟਰ ਵਿੱਚ ਆਪਣਾ ਦਬਦਬਾ ਕਾਇਮ ਕੀਤਾ। ਸਾਰੀ ਫੈਜ਼ਲ ਨੇ 34ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ਰਾਹੀਂ ਗੋਲ ਕਰਕੇ ਮਲੇਸ਼ੀਆ ਨੂੰ 4-3 ਨਾਲ ਅੱਗੇ ਕਰ ਦਿੱਤਾ। ਅਗਲੇ ਹੀ ਮਿੰਟ ਵਿੱਚ ਅਜ਼ੀਮੁੱਦੀਨ ਕਮਰੁੱਦੀਨ ਨੇ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਬੜ੍ਹਤ 5-3 ਕਰ ਦਿੱਤੀ।

ਚੀਨ ਨੇ 44ਵੇਂ ਮਿੰਟ ਵਿੱਚ ਚੇਨ ਬੇਨਹਾਈ ਦੇ ਪੈਨਲਟੀ ਕਾਰਨਰ ਰਾਹੀਂ ਕੀਤੇ ਗੋਲ ਨਾਲ ਸਕੋਰ 5-4 ਕਰਕੇ ਮੁਕਾਬਲੇ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ। ਆਖਰੀ ਮਿੰਟਾਂ ਵਿੱਚ ਚੀਨ ਨੇ ਬਰਾਬਰੀ ਲਈ ਕਈ ਹਮਲੇ ਕੀਤੇ, ਪਰ ਮਲੇਸ਼ੀਆ ਦੇ ਖਿਡਾਰੀਆਂ ਨੇ ਮਜ਼ਬੂਤ ਰੱਖਿਆ ਕਰਦਿਆਂ ਵਿਰੋਧੀ ਟੀਮ ਨੂੰ ਹੋਰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਇਸ ਤਰ੍ਹਾਂ ਮਲੇਸ਼ੀਆ ਨੇ 5-4 ਨਾਲ ਜਿੱਤ ਦਰਜ ਕਰਕੇ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ।

ਪਹਿਲੇ ਦਿਨ ਦੇ ਇਸ ਰੋਮਾਂਚਕ ਮੁਕਾਬਲੇ ਨੇ ਹਾਕੀ ਪ੍ਰੇਮੀਆਂ ਵਿੱਚ ਟੂਰਨਾਮੈਂਟ ਪ੍ਰਤੀ ਉਤਸ਼ਾਹ ਹੋਰ ਵਧਾ ਦਿੱਤਾ ਹੈ। ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਮੈਚਾਂ ਵਿੱਚ ਵੀ ਟੀਮਾਂ ਵਿਚਾਲੇ ਅਜਿਹਾ ਹੀ ਦਿਲਚਸਪ ਅਤੇ ਮੁਕਾਬਲੇਬਾਜ਼ੀ ਵਾਲਾ ਹਾਕੀ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ।

एचडीएफसी बैंक परिवर्तन ने पंजाब में 37 लाख से अधिक लोगों के जीवन पर डाला सकारात्मक असर
घनौली में BJP की संगठनात्मक बैठक, जिला अध्यक्ष अजयवीर सिंह लालपुरा ने कार्यकर्ताओं को दिया एकजुटता का संदेश
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ ’ਚ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ, ਮੀਤ ਹੇਅਰ ਨੇ CM ਮਾਨ ਦਾ ਕੀਤਾ ਧੰਨਵਾਦ
ਹਵਾਰਾ ਦੀ ਪੈਰੋਲ ਅਰਜ਼ੀ ‘ਤੇ ਬਿੱਟੂ ਦਾ ਮਾਨਵੀ ਰੁਖ, ਰਾਜਪਾਲ ਦੀ ਰਿਪੋਰਟ ਦਾ ਕੀਤਾ ਸਵਾਗਤ
वित्त मंत्री हरपाल चीमा से सवाल पूछने वाले बुजुर्ग की मौ/त: मौत से पहले वायरल वीडियो में मंत्री और सरपंच को ठहराया जिम्मेदार
Share This Article
Facebook Whatsapp Whatsapp Telegram Email Print
Previous Article ਪੰਜਾਬ ਵੱਲੋਂ ਪਹਿਲੀ ਵਾਰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟੂਰਨਾਮੈਂਟ ਦਾ ਕੀਤਾ ਉਦਘਾਟਨ 
Next Article ਹਥਿਆਰ ਤਸਕਰੀ ਦੇ ਮਾਮਲੇ ’ਚ ਪੁਲਿਸ ਦੀ ਕਾਰਵਾਈ, 10 ਵਿਦੇਸ਼ੀ ਪਿਸਤੌਲਾਂ ਸਮੇਤ ਮੁਲਜ਼ਮ ਕਾਬੂ
Leave a Comment

Leave a Reply Cancel reply

Your email address will not be published. Required fields are marked *

ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਲਈ ਪੰਜਾਬ ਵਿਧਾਨ ਸਭਾ ’ਚ ਮਤਾ ਪੇਸ਼,
Breaking Punjab
ਹਥਿਆਰ ਤਸਕਰੀ ਦੇ ਮਾਮਲੇ ’ਚ ਪੁਲਿਸ ਦੀ ਕਾਰਵਾਈ, 10 ਵਿਦੇਸ਼ੀ ਪਿਸਤੌਲਾਂ ਸਮੇਤ ਮੁਲਜ਼ਮ ਕਾਬੂ
Breaking Punjab
ਪੰਜਾਬ ਵੱਲੋਂ ਪਹਿਲੀ ਵਾਰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟੂਰਨਾਮੈਂਟ ਦਾ ਕੀਤਾ ਉਦਘਾਟਨ 
Punjab
पंजाब में अंतरराष्ट्रीय हॉकी टूर्नामेंट कराने का सपना सीएम भगवंत मान ने किया साकार : नितिन क़ोहली
Breaking
ਹਲਕਾ ਵੈਸਟ ਦੇ ਨਾਮਵਰ ਨੇਤਾ ਜੀ ਹੁਣ ਕਰ ਰਹੇ ਹਨ ਘਰ ਵਾਪਸੀ ਦੀ ਤਿਆਰੀ
Jalandhar
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?