By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਸਾਬਕਾ ਡੀਜੀਪੀ ਦੇ ਘਰ ਪੁੱਜੀ SIT, ਗੁਆਂਢੀਆਂ ਤੋਂ ਕੀਤੀ ਪੁੱਛਗਿੱਛ; ਫੋਰੈਂਸਿਕ ਜਾਂਚ ਤੋਂ ਦੋਵਾਂ ਵੀਡੀਓਜ਼ ਰਿਕਾਰਡ ਕਰਨ ਦਾ ਸਮਾਂ ਪਤਾ ਕਰੇਗੀ ਪੁਲਿਸ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - breaking - ਸਾਬਕਾ ਡੀਜੀਪੀ ਦੇ ਘਰ ਪੁੱਜੀ SIT, ਗੁਆਂਢੀਆਂ ਤੋਂ ਕੀਤੀ ਪੁੱਛਗਿੱਛ; ਫੋਰੈਂਸਿਕ ਜਾਂਚ ਤੋਂ ਦੋਵਾਂ ਵੀਡੀਓਜ਼ ਰਿਕਾਰਡ ਕਰਨ ਦਾ ਸਮਾਂ ਪਤਾ ਕਰੇਗੀ ਪੁਲਿਸ

breakingPunjab

ਸਾਬਕਾ ਡੀਜੀਪੀ ਦੇ ਘਰ ਪੁੱਜੀ SIT, ਗੁਆਂਢੀਆਂ ਤੋਂ ਕੀਤੀ ਪੁੱਛਗਿੱਛ; ਫੋਰੈਂਸਿਕ ਜਾਂਚ ਤੋਂ ਦੋਵਾਂ ਵੀਡੀਓਜ਼ ਰਿਕਾਰਡ ਕਰਨ ਦਾ ਸਮਾਂ ਪਤਾ ਕਰੇਗੀ ਪੁਲਿਸ

Major Times Editor
Last updated: October 23, 2025 7:06 am
Major Times Editor Published October 23, 2025
Share
SHARE

ਪੰਚਕੂਲਾ :

 ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦੇ ਬੇਟੇ ਅਕੀਲ ਅਖ਼ਤਰ ਦੀ ਸ਼ੱਕੀ ਹਾਲਾਤ ਵਿਚ ਮੌਤ ਦੇ ਮਾਮਲੇ ’ਚ ਐੱਸਆਈਟੀ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਐੱਸਆਈਟੀ ਮੁਖੀ ਏਸੀਪੀ ਵਿਕਰਮ ਨਹਿਰਾ ਬੁੱਧਵਾਰ ਨੂੰ ਐੱਮਡੀਸੀ ਸੈਕਟਰ-4 ਸਥਿਤ ਸਾਬਕਾ ਡੀਜੀਪੀ ਦੀ ਕੋਠੀ ਪੁੱਜੇ ਅਤੇ ਮੌਕਾ ਮੁਆਇਨਾ ਕੀਤਾ। ਉੱਥੇ ਸਾਬਕਾ ਡੀਜੀਪੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤਾਂ ਨਹੀਂ ਮਿਲੇ ਪਰ ਉੱਥੇ ਮੌਜੂਦ ਮੁਲਾਜ਼ਮਾਂ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲੇ ਲੋਕਾਂ ਤੋਂ ਵੀ ਪੁਲਿਸ ਨੇ ਗੱਲਬਾਤ ਕਰ ਕੇ ਜਾਣਕਾਰੀ ਹਾਸਲ ਕੀਤੀ। ਦੂਜੇ ਪਾਸੇ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਸ਼ਮਸੂਦੀਨ ਚੌਧਰੀ ਦੇ ਬਿਆਨ ਵੀ ਐੱਸਆਈਟੀ ਨੇ ਦਰਜ ਕੀਤੇ ਹਨ।ਏਸੀਪੀ ਵਿਕਰਮ ਨਹਿਰਾ ਨੇ ਕਿਹਾ ਕਿ ਇਸ ਮਾਮਲੇ ਵਿਚ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਤਰ੍ਹਾਂ ਨਿਰਪੱਖ ਕੀਤੀ ਜਾਵੇਗੀ। ਕਿਸੇ ਦੇ ਕਹਿਣ ’ਤੇ ਅਕੀਲ ਅਖ਼ਤਰ ਨੂੰ ਮਾਨਸਿਕ ਰੂਪ ਨਾਲ ਬਿਮਾਰ ਨਹੀਂ ਮੰਨਿਆ ਜਾ ਸਕਦਾ। ਜੇਕਰ ਅਜਿਹਾ ਸੀ ਤਾਂ ਉਸ ਦੀ ਮੈਡੀਕਲ ਹਿਸਟਰੀ ਹੋਵੇਗੀ। ਉਹ ਦੇਖੀ ਜਾਵੇਗੀ। ਬਗੈਰ ਜਾਂਚ ਦੇ ਕਿਸੇ ਵੀ ਨਤੀਜੇ ’ਤੇ ਨਹੀਂ ਪਹੁੰਚਿਆ ਜਾ ਸਕਦਾ ਹੈ। ਵੀਡੀਓ ਫੋਰੈਂਸਿਕ ਜਾਂਚ ਲਈ ਭੇਜੀ ਜਾਵੇਗੀ ਤਾਂ ਕਿ ਉਨ੍ਹਾਂ ਦੀ ਹਕੀਕਤ ਪਤਾ ਲੱਗ ਸਕੇ। ਪੰਚਕੂਲਾ ਪੁਲਿਸ ਨੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ, ਉਨ੍ਹਾਂ ਦੀ ਪਤਨੀ ਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ, ਬੇਟੀ ਤੇ ਨੂੰਹ ਖ਼ਿਲਾਫ਼ ਅਕੀਲ ਦੀ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਹੁਣ ਤੱਕ ਦੋ ਵੀਡੀਓ ਸਾਹਮਣੇ ਆਏ ਹਨ। ਪਹਿਲਾਂ ਜਿਹੜਾ ਵੀਡੀਓ ਸਾਹਮਣੇ ਆਇਆ ਸੀ ਉਸ ਵਿਚ ਅਕੀਲ ਨੇ ਆਪਣੇ ਪਰਿਵਾਰ ’ਤੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਆਪਣੇ ਪਿਤਾ ਤੇ ਪਤਨੀ ਵਿਚਾਲੇ ਨਾਜਾਇਜ਼ ਸਬੰਧਾਂ ਦਾ ਵੀ ਜ਼ਿਕਰ ਕੀਤਾ ਹੈ। ਉੱਥੇ ਦੂਜੀ ਵੀਡੀਓ ਵਿਚ ਉਹ ਕਹਿ ਰਿਹਾ ਹੈ ਕਿ ਉਸ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ ਅਤੇ ਪੂਰੇ ਪਰਿਵਾਰ ਨੇ ਉਸ ਦੀ ਬਹੁਤ ਦੇਖਭਾਲ ਕੀਤੀ ਹੈ। ਇਸੇ ਵੀਡੀਓ ਨੂੰ ਆਧਾਰ ਬਣਾ ਕੇ ਸਾਬਕਾ ਡੀਜੀਪੀ ਨੇ ਕਿਹਾ ਕਿ ਉਸ ਦਾ ਬੇਟਾ ਮਾਨਸਿਕ ਰੂਪ ਨਾਲ ਬਿਮਾਰ ਸੀ ਅਤੇ ਕੁਝ ਵੀ ਕਹਿ ਦਿੰਦਾ ਸੀ। ਕਦੀ ਆਪਣੀ ਮਾਂ ਨੂੰ ਸੱਟ ਮਾਰ ਦਿੰਦਾ ਸੀ ਤਾਂ ਕਦੀ ਘਰ ਦੇ ਕਮਰਿਆਂ ਵਿਚ ਅੱਗ ਲਗਾ ਦਿੰਦਾ ਸੀ। ਹਾਲਾਂਕਿ ਮੁੱਢਲੀ ਪੋਸਟਮਾਰਟਮ ਰਿਪੋਰਟ ਵਿਚ ਉਸ ਦੀ ਬਾਂਹ ’ਤੇ ਸਿਰਿੰਜ ਦਾ ਨਿਸ਼ਾਨ ਪਾਇਆ ਗਿਆ ਹੈ। ਬਾਕੀ ਖ਼ੁਲਾਸਾ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਹੋਵੇਗਾ।

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੀ ਬਹਾਲੀ ਦੇ ਅਦਾਲਤੀ ਹੁਕਮ ’ਤੇ ਪ੍ਰਗਟਾਈ ਖੁਸ਼ੀ

ਹੜ੍ਹ ਕਾਰਨ ਪਾਵਰਕਾਮ ਨੂੰ ਪ੍ਰਦੇਸ਼ ’ਚ 120 ਕਰੋੜ ਦਾ ਨੁਕਸਾਨ, ਸੰਜੀਵ ਅਰੋੜਾ ਬੋਲੇ- ਹਟਾਈਆਂ ਜਾਣਗੀਆਂ ਲਟਕਦੀਆਂ ਤੇ ਪੁਰਾਣੀਆਂ ਤਾਰਾਂ

ਕਸ਼ਮੀਰ ’ਚ ਕੜਾਕੇ ਦੀ ਸਰਦੀ ਸ਼ੁਰੂ, ਗੁਲਮਰਗ ਤੋਂ ਵੀ ਠੰਢਾ ਹੋਇਆ ਇਹ ਇਲਾਕਾ

ਚੰਡੀਗੜ੍ਹ/ਮੋਹਾਲੀ PSEB ਤੇ ਸਿੱਖਿਆ ਵਿਭਾਗ ਦਾ ਸਾਲ 2025 ਦੀਆਂ ਪ੍ਰਾਪਤੀਆਂ ਤੇ ਵੱਡੇ ਫ਼ੈਸਲਿਆਂ ਦਾ ਲੇਖਾ-ਜੋਖਾ :

ਜ਼ੀਰਕਪੁਰ ‘ਚ ਪਟਾਕਿਆਂ ‘ਚ ਬਾਰੂਦ ਭਰਦੇ ਸਮੇਂ ਭਿਆਨਕ ਧਮਾਕਾ; ਨੌਜਵਾਨ ਗੰਭੀਰ ਜ਼ਖਮੀ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਜਲੰਧਰ ਵਿਚ ਮਥਾ ਟੇਕ ਕੇ ਬਾਹਰ ਆਏ ਆਪ ਨੇਤਾ ਦਾ ਗੋਲਆਂ ਮਾਰ ਕੇ ਕਤਲ,

Major Times Editor Major Times Editor February 6, 2026
ਆਪ ਆਗੂ ਲੱਕੀ ਓਬਰਾਏ ਦੀ ਗੋਲਿਆਂ ਮਾਰ ਕੇ ਹਤਿਆ
ਡਾ. ਨਵਜੋਤ ਸਿੱਧੂ ਨੇ ਛੱਡੀ ਕਾਂਗਰਸ,
ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼ਹਿਰ ਵਿੱਚ ਸਜਾਈ ਸ਼ੋਭਾ ਯਾਤਰਾ
ਕੈਬਨਿਟ ਮੰਤਰੀਆਂ ਤੇ ਲੋਕ ਸਭਾ ਮੈਂਬਰ ਨੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼ਰਧਾਲੂਆਂ ਵਾਲੀ ਟ੍ਰੇਨ ਬਨਾਰਸ ਲਈ ਕੀਤੀ ਰਵਾਨਾ
ਪੰਜਾਬ ਚ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਤੇ ਸਾਬਕਾ CM ਦੇ ਕਰੀਬੀ ਮਨੋਜ ਮਨੂ ਵੜਿੰਗ ਦਾ ਦੇਹਾਂਤ
ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਇਆ ਕੌਮੀ ਝੰਡਾ
ਦਿੱਲੀ ‘ਚ ਖੁੱਲ੍ਹੇਗਾ ਦੁਨੀਆ ਦਾ ਸਭ ਤੋਂ ਵੱਡਾ ਮਿਊਜ਼ੀਅਮ, ਹਰ ਸਾਲ ਆਉਣਗੇ ਕਰੋੜਾਂ ਸੈਲਾਨੀ
ਜੇ ਵਧ ਗਿਆ ਹੈ ਯੂਰਿਕ ਐਸਿਡ ਤਾਂ ਇਨ੍ਹਾਂ 5 ਚੀਜ਼ਾਂ ਤੋਂ ਜ਼ਰੂਰ ਕਰੋ ਪਰਹੇਜ਼; ਨਹੀਂ ਤਾਂ ਵਿਗੜ ਸਕਦੀ ਹੈ ਤਬੀਅਤ
ਸਾਵਧਾਨ ! ਜੇਕਰ ਤੁਹਾਡੀਆਂ ਅੱਖਾਂ ‘ਚ ਦਿਖਾਈ ਦੇ ਰਹੇ ਹਨ ਇਹ ਲੱਛਣ, ਤਾਂ ਸਮਝੋ ਖ਼ਤਰੇ ‘ਚ ਹੈ ਤੁਹਾਡੀ ਕਿਡਨੀ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?