ਜਲੰਧਰ :
ਡਾ. ਨਿਰੰਕਾਰ ਸਿੰਘ ਨੇਕੀ ਐਸੋਸੀਏਟ ਡੀਨ ਅਕਾਦਿਮਕ ਪੀਜੀ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਜਲੰਧਰ ਨੂੰ ਜਾਪਾਨ ਵਿਖੇ ਹੋਣ ਵਾਲੀ ਅੰਤਰਰਾਸ਼ਟਰੀ ਕਾਨਫਰੰਸ ਆਨ ਕੈਂਸਰ ਸਾਇੰਸ ’ਚ ਸ਼ਾਮਲ ਹੋਣ ਲਈ ਬਤੌਰ ਸਪੀਕਰ ਸੱਦਾ ਪੱਤਰ ਮਿਲਿਆ ਹੈ। ਇਸ ਦੀ ਲਿਖਤੀ ਸੂਚਨਾ ਕਾਨਫਰੰਸ ਦੇ ਪ੍ਰੋਗਰਾਮ ਕੋਆਰਡੀਨੇਟਰ ਹਾਨਾ ਐੱਮ ਨੇ ਡਾ. ਨੇਕੀ ਨੂੰ ਭੇਜੀ ਹੈ। ਇਹ ਕਾਨਫਰੰਸ ਜਾਪਾਨ ਦੇ ਉਸਾਕਾ ਸ਼ਹਿਰ ਵਿਖੇ 27-28 ਨਵੰਬਰ 2025 ਨੂੰ ਹੋਵੇਗੀ।

