ਅੰਬਾਲਾ : 
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬੁੱਧਵਾਰ ਨੂੰ ਹਰਿਆਣਾ ਦੇ ਅੰਬਾਲਾ ਹਵਾਈ ਸੈਨਾ ਸਟੇਸ਼ਨ ਤੋਂ ਪਹਿਲੀ ਵਾਰ ਲੜਾਕੂ ਜਹਾਜ਼ ਰਾਫੇਲ ਉਡਾ ਰਹੇ ਹਨ। ਇਹ ਜਹਾਜ਼ ਲਗਪਗ ਵੀਹ ਮਿੰਟ ਲਈ ਉਡਾਣ ਭਰੇਗਾ। ਰਾਸ਼ਟਰਪਤੀ ਜਿਸ ਜਹਾਜ਼ ਵਿੱਚ ਉਡਾਣ ਭਰਨਗੇ, ਉਸ ਦੀ ਪਾਇਲਟ ਇੱਕ ਔਰਤ ਹੋਵੇਗੀ। ਉਹ ਅੰਬਾਲਾ ਹਵਾਈ ਸੈਨਾ ਸਟੇਸ਼ਨ ‘ਤੇ ਦੋ ਘੰਟੇ ਰਹੇਗੀ।ਇਸ ਦੌਰਾਨ ਆਪ੍ਰੇਸ਼ਨ ਸਿੰਦੂਰ ਵਿੱਚ ਸ਼ਾਮਲ ਹਵਾਈ ਯੋਧਿਆਂ ਨੂੰ ਸਨਮਾਨਿਤ ਕੀਤੇ ਜਾਣ ਦੀ ਸੰਭਾਵਨਾ ਹੈ। ਹਵਾਈ ਸੈਨਾ ਮੁਖੀ ਅਮਰਪ੍ਰੀਤ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਆਵਾਜਾਈ ਮੰਤਰੀ ਅਨਿਲ ਵਿਜ ਸਮੇਤ ਕਈ ਰੱਖਿਆ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਮੌਕੇ ‘ਤੇ ਮੌਜੂਦ ਹਨ। ਸਾਲ 2009 ਵਿੱਚ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਪੁਣੇ ਦੇ ਲੋਹੇਗਾਓਂ ਹਵਾਈ ਸੈਨਾ ਬੇਸ ਤੋਂ ਰਾਸ਼ਟਰਪਤੀ ਵਜੋਂ ਸੁਖੋਈ-30 ਐਮਕੇਆਈ ਵਿੱਚ ਉਡਾਣ ਭਰੀ ਸੀ। ਉਹ ਲੜਾਕੂ ਜਹਾਜ਼ ਵਿੱਚ ਉਡਾਣ ਭਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਸੀ।

