ਅਮਰਕੋਟ :
ਵਿਧਾਨ ਸਭਾ ਹਲਕਾ ਖੇਮਕਰਨ ਦੀ ਨਾਮਵਰ ਸ਼ਖ਼ਸੀਅਤ ਪਿੰਡ ਵਲਟੋਹਾ ਦੇ ਸਰਪੰਚ ਜਰਮਲ ਸਿੰਘ ਠੇਕੇਦਾਰ ਵੱਲੋਂ ਠੇਕੇਦਾਰ ਪਰਿਵਾਰ ਦੀ ਉੱਚੀ ਸੋਚ ’ਤੇ ਪਹਿਰਾ ਦਿੰਦੇ ਹੋਏ ਹਮੇਸ਼ਾ ਹੀ ਲੋੜਵੰਦ ਪਰਿਵਾਰਾਂ ਦੀ ਮੱਦਦ ਕਰਨ ਲਈ ਕੋਈ ਢਿੱਲ ਮੱਠ ਨਹੀਂ ਦਿਖਾਈ ਗਈ ਤੇ ਧਾਰਮਿਕ ਸਮਾਗਮਾਂ ਨੂੰ ਸਫ਼ਲ ਬਣਾਉਣ ਲਈ ਵੀ ਵੱਧ-ਚੜ੍ਹ ਕੇ ਮਾਇਆ ਭੇਟ ਕਰ ਕੇ ਆਪਣਾ ਯੋਗਦਾਨ ਪਾ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ ਹਨ। ਬੀਤੇ ਦਿਨ ਸਰਪੰਚ ਜਰਮਲ ਸਿੰਘ ਠੇਕੇਦਾਰ ਵਲਟੋਹਾ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਵਾਸਤੇ 6 ਲੱਖ ਤੀਹ ਹਜ਼ਾਰ ਰੁਪਏ ਕੀਮਤ ਦੀ ਨਵੀਂ ਗੱਡੀ ਸ੍ਰੀ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਵਲਟੋਹਾ ਵਿਖੇ ਭੇਟ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਵਲਟੋਹਾ ਤੇ ਸਮੂਹ ਸੰਗਤਾਂ ਵੱਲੋਂ ਸਰਪੰਚ ਵਲਟੋਹਾ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸੁਖਦੇਵ ਸਿੰਘ ਠੇਕੇਦਾਰ, ਦਵਿੰਦਰ ਸਿੰਘ ਮਲਕਾ, ਬਾਬਾ ਗੁਰਜੰਟ ਸਿੰਘ, ਬਾਬਾ ਗੁਰਮੀਤ ਸਿੰਘ ਵਲਟੋਹਾ, ਪ੍ਰਧਾਨ ਰੇਸ਼ਮ ਸਿੰਘ ਵਲਟੋਹਾ, ਕੁਲਵੰਤ ਸਿੰਘ ਦੁਕਾਨਦਾਰ, ਬੰਤਾ ਸਿੰਘ, ਬਾਬਾ ਗੁਰਸੇਵਕ ਸਿੰਘ, ਗੁਰਵੇਲ ਸਿੰਘ ਦਿਓਲ , ਅਨੂਪ ਸਿੰਘ ਠੇਕੇਦਾਰ, ਡਾਕਟਰ ਸਮਸ਼ੇਰ ਸਿੰਘ, ਮਲਕੀਤ ਸਿੰਘ, ਕਮਲਦੀਪ ਸਿੰਘ ,ਬਾਬਾ ਕਸ਼ਮੀਰ ਸਿੰਘ ਅਤੇ ਸਮੂਹ ਠੇਕੇਦਾਰ ਪਰਿਵਾਰ ਹਾਜ਼ਰ ਸੀ। ਸਰਪੰਚ ਵਲਟੋਹਾ ਤੇ ਸਮੂਹ ਠੇਕੇਦਾਰ ਪਰਿਵਾਰ ਵੱਲੋਂ ਇਲਾਕੇ ਦੇ ਸਮਾਜ ਸੇਵੀ ਕੰਮਾਂ ’ਚ ਵੱਧ-ਚੜ੍ਹ ਕੇ ਸਹਿਯੋਗ ਕਰਨ ਦੇ ਜਜ਼ਬੇ ਦੀ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸ਼ਲਾਘਾ ਕੀਤੀ ਗਈ।

