ਫਤਿਹਗੜ੍ਹ ਸਾਹਿਬ :
ਥਾਣਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਪਤੀ ਦੇ ਕਤਲ ਦੇ ਦੋਸ਼ ’ਚ ਪਤਨੀ ਤੇ ਪਤਨੀ ਦੇ ਪ੍ਰੇਮੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਸਵੀਰ ਸਿੰਘ ਵਾਸੀ ਪਿੰਡ ਆਲੀਆ ਨੇ ਪੁਲਿਸ ਨੂੰ ਦੱਸਿਆ ਕਿ ਉਹ ਪ੍ਰਾਈਵੇਟ ਕੰਮ ਕਰਦਾ ਹੈ, ਉਸ ਦੇ ਪਿਤਾ ਚਾਰ ਭਰਾ ਹਨ, ਜਿਨ੍ਹਾਂ ’ਚੋਂ ਇਕ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ, ਉਸ ਦੇ ਚਾਚੇ-ਤਾਏ ਪਿੰਡ ਆਲੀਆਂ ਵਿਖੇ ਇੱਕੋ ਮਹੱਲੇ ’ਚ ਰਹਿੰਦੇ ਹਨ। ਉਸ ਦਾ ਇਕ ਚਾਚਾ ਸਰਜੀਤ ਸਿੰਘ ਉਰਫ਼ ਸੋਨੀ ਉਮਰ 46 ਸਾਲ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਚਲਾ ਗਿਆ ਸੀ। -4 ਸਾਲ ਵਿਦੇਸ਼ ਵਿੱਚ ਰਿਹਾ, ਉਸ ਦੇ ਚਾਚੇ ਸਰਜੀਤ ਸਿੰਘ ਦੇ 2 ਬੱਚੇ ਇੱਕ ਲੜਕੀ ਸਪਨਾ, ਜੋ ਸਮਾਣਾ ਵਿਖੇ ਸ਼ਾਦੀਸ਼ੁਦਾ ਹੈ ਤੇ ਇੱਕ ਲੜਕਾ ਪ੍ਰਵੀਨ ਕੁਮਾਰ ਜੋ ਵਿਦੇਸ਼ ਗਿਆ ਹੋਇਆ ਹੈ। ਉਸ ਦੇ ਚਾਚੇ ਸੁਰਜੀਤ ਸਿੰਘ ਦੇ ਵਿਦੇਸ਼ ਜਾਣ ਪਿੱਛੋਂ ਉਸ ਦੀ ਚਾਚੀ ਦੇ ਅਮਰਨਾਥ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸਬੰਧ ਬਣ ਗਏ ਸਨ। ਇਸ ਗੱਲ ਦਾ ਉਸ ਦੇ ਚਾਚੇ ਸੁਰਜੀਤ ਸਿੰਘ ਨੂੰ ਪਤਾ ਲੱਗ ਗਿਆ, ਜੋ ਦੁਬਈ ਤੋਂ ਕੰਮ ਛੱਡ ਕੇ ਵਾਪਸ ਪਿੰਡ ਆ ਗਿਆ, ਜਿਸ ਨੇ ਕਈ ਵਾਰ ਉਸ ਦੀ ਚਾਚੀ ਅਤੇ ਅਮਰਨਾਥ ਨੂੰ ਰੋਕਿਆ ਸੀ ਪਰ ਉਸ ਦੀ ਚਾਚੀ ਅਤੇ ਅਮਰਨਾਥ ਉਸ ਦੇ ਚਾਚੇ ਨੂੰ ਧਮਕਾਉਣ ਲੱਗ ਗਏ ਸੀ, ਇਸੇ ਕਰ ਕੇ ਹੀ ਇਹਨਾਂ ਦੇ ਪਰਿਵਾਰ ਵਿੱਚ ਕਾਫੀ ਕਲੇਸ਼ ਰਹਿੰਦਾ ਸੀ ਜਿਸ ਸਬੰਧੀ ਉਸ ਦੇ ਚਾਚੇ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਘਰ ਆ ਕੇ ਕਈ ਵਾਰ ਕਿਹਾ ਸੀ ਕਿ ਮੈਨੂੰ ਆਪਣੀ ਘਰਵਾਲੀ ਅਤੇ ਅਮਰਨਾਥ ਤੋਂ ਖਤਰਾ ਹੈ, ਜੋ ਕਿਸੇ ਵੀ ਸਮੇਂ ਮੇਰੇ ਨਾਲ ਕੁਝ ਵੀ ਕਰ ਸਕਦੇ ਹਨ। ਸਵੇਰੇ ਲਗਪਗ 7 ਵਜੇ ਜਦੋਂ ਉਹ ਘਰ ਤੋਂ ਬਾਹਰ ਖੇਤਾਂ ਵਿੱਚ ਗਿਆ ਤਾਂ ਦੇਖਿਆ ਕਿ ਸਿਮਰਨਜੀਤ ਸਿੰਘ ਦੇ ਖੇਤ ਪਪੀਤਿਆਂ ਦੇ ਦਰੱਖਤਾਂ ਵਿੱਚ ਲਾਸ਼ ਖੂਨ ਨਾਲ ਲੱਥ-ਪੱਥ ਪਈ ਸੀ, ਜੋ ਕਿ ਮੌਕੇ ਤੋਂ ਪੁੱਜ ਕੇ ਦੇਖਿਆ ਉਹ ਲਾਸ਼ ਉਸ ਦੇ ਚਾਚੇ ਸਰਜੀਤ ਸਿੰਘ ਦੀ ਸੀ, ਜਿਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਕੇ ਲਾਸ਼ ਨੂੰ ਖੇਤਾਂ ਵਿੱਚ ਸੁੱਟਿਆ ਪਿਆ ਸੀ। ਉਹ ਇਕਦਮ ਘਬਰਾ ਕੇ ਆਪਣੇ ਘਰ ਵਾਪਸ ਗਿਆ ਤੇ ਆਪਣੇ ਚਾਚਾ ਜੀਤ ਸਿੰਘ ਨੂੰ ਨਾਲ ਲੈ ਕੇ ਸ਼ਿਕਾਇਤ ਪੁਲਿਸ ਨੂੰ ਕੀਤੀ। ਪੁਲਿਸ ਨੇ ਮ੍ਰਿਤਕ ਸੁਰਜੀਤ ਸਿੰਘ ਦੀ ਪਤਨੀ ਅਤੇ ਅਮਰਨਾਥ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕ ਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

