By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਹੁਣ ਤਕਨੀਕੀ ਸਲਾਹਕਾਰ ਰਵੀ ਚਾਵਲਾ ਨੂੰ ਹਟਾਇਆ,ਨਹੀਂ ਭੇਜੇ ਜਾਣਗੇ ਢਾਈ ਕਰੋੜ ਤੋਂ ਵੱਧ ਦੇ ਪ੍ਰੋਜੈਕਟ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - Punjab - ਹੁਣ ਤਕਨੀਕੀ ਸਲਾਹਕਾਰ ਰਵੀ ਚਾਵਲਾ ਨੂੰ ਹਟਾਇਆ,ਨਹੀਂ ਭੇਜੇ ਜਾਣਗੇ ਢਾਈ ਕਰੋੜ ਤੋਂ ਵੱਧ ਦੇ ਪ੍ਰੋਜੈਕਟ

Punjab

ਹੁਣ ਤਕਨੀਕੀ ਸਲਾਹਕਾਰ ਰਵੀ ਚਾਵਲਾ ਨੂੰ ਹਟਾਇਆ,ਨਹੀਂ ਭੇਜੇ ਜਾਣਗੇ ਢਾਈ ਕਰੋੜ ਤੋਂ ਵੱਧ ਦੇ ਪ੍ਰੋਜੈਕਟ

Major Times Editor
Last updated: November 7, 2025 4:46 am
Major Times Editor Published November 7, 2025
Share
SHARE

 ਚੰਡੀਗੜ੍ਹ

: ਇਸ ਨੂੰ ਇਕ ਅਜੀਬ ਸੰਯੋਗ ਕਿਹਾ ਜਾ ਸਕਦਾ ਹੈ ਕਿ ਇਕ ਦੇ ਬਾਅਦ ਇਕ ਚੀਫ ਇੰਜੀਨੀਅਰ ਪੱਧਰ ਦੇ ਅਧਿਕਾਰੀਆਂ ਨੂੰ ਸੇਵਾ ਤੋਂ ਬਾਹਰ ਕੀਤਾ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੇ ਚੀਫ ਇੰਜੀਨੀਅਰ ਹਰੀਸ਼ ਸ਼ਰਮਾ ਦੇ ਦੋ ਦਿਨ ਬਾਅਦ ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਇੰਜੀ. ਹਰਜੀਤ ਸਿੰਘ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਗਿਆ। ਹੁਣ ਇਹ ਪਤਾ ਚੱਲਿਆ ਹੈ ਕਿ ਪੀਡਬਲਯੂਡੀ ਦੇ ਸਾਬਕਾ ਚੀਫ ਇੰਜੀਨੀਅਰ ਤੇ ਪੰਜਾਬ ਸਰਕਾਰ ਦੇ ਤਕਨੀਕੀ ਸਲਾਹਕਾਰ ਰਵੀ ਚਾਵਲਾ ਤੋਂ ਵੀ ਅਸਤੀਫਾ ਮੰਗਿਆ ਗਿਆ ਹੈ। ਉਨ੍ਹਾਂ ਤੋਂ ਅਸਤੀਫਾ ਲੈਣ ਨੂੰ ਪੀਡਬਲਯੂਡੀ ਵਿਭਾਗ ’ਚ ਕਾਫੀ ਹੈਰਾਨੀ ਨਾਲ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੇ ਹਟਾਏ ਜਾਣੇ ਬਾਰੇ ਹਾਲਾਂਕਿ ਪੁਸ਼ਟੀ ਕਰ ਦਿੱਤੀ ਗਈ ਹੈ ਪਰ ਹਟਾਏ ਜਾਣ ਦੇ ਕਾਰਨਾਂ ਬਾਰੇ ਸਾਰੇ ਚੁੱਪ ਹਨ। ਇਕ ਵਿਭਾਗੀ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਹੋਰ ਵਿਭਾਗਾਂ ਦੇ ਇੰਜੀਨੀਅਰਿੰਗ ਨਾਲ ਸਬੰਧਤ ਅਧਿਕਾਰੀਆਂ ਦੀ ਇਹ ਸ਼ਿਕਾਇਤ ਸੀ ਕਿ ਪ੍ਰੋਜੈਕਟਾਂ ਦੀ ਫਾਈਲ ਤਕਨੀਕੀ ਸਲਾਹਕਾਰ ਦੇ ਦਫਤਰ ਵਿਚ ਫਸਣ ਕਾਰਨ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ। ਮੁੱਖ ਸਕੱਤਰ ਦੀ ਅਗਵਾਈ ’ਚ ਹੋਣ ਵਾਲੀਆਂ ਬੈਠਕਾਂ ’ਚ ਵੀ ਕਈ ਵਿਭਾਗਾਂ ਦੇ ਸਕੱਤਰਾਂ ਨੇ ਇਸ ਦੀ ਸ਼ਿਕਾਇਤ ਕੀਤੀ ਸੀ। ਉਸ ਸਮੇਂ ਇਹ ਫੈਸਲਾ ਲਿਆ ਗਿਆ ਕਿ ਤਕਨੀਕੀ ਸਲਾਹਕਾਰ ਤੋਂ ਅਸਤੀਫਾ ਲਿਆ ਜਾਵੇ ਤੇ ਸਾਰੇ ਕੰਮਾਂ ਲਈ ਵਿਭਾਗਾਂ ’ਚ ਬਣੀ ਹਰਾਰਕੀ ਮੁਤਾਬਕ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ। ਜ਼ਿਕਰਯੋਗ ਹੈ ਕਿ ਢਾਈ ਕਰੋੜ ਰੁਪਏ ਤੋਂ ਉੱਪਰ ਦੇ ਵਿਕਾਸ ਪ੍ਰੋਜੈਕਟਾਂ ਨੂੰ ਜਦ ਤੱਕ ਤਕਨੀਕੀ ਸਲਾਹਕਾਰ ਦੀ ਮਨਜ਼ੂਰੀ ਨਹੀਂ ਮਿਲਦੀ, ਤਦ ਤੱਕ ਇਹ ਸ਼ੁਰੂ ਨਹੀਂ ਕੀਤੇ ਜਾ ਸਕਦੇ ਸਨ। ਇਹ ਅਹੁਦਾ ਅਕਾਲੀ-ਭਾਜਪਾ ਸਰਕਾਰ ਦੌਰਾਨ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਸਮੇਂ ਬਣਾਇਆ ਸੀ ਜਦ ਉਹ ਸੰਗਤ ਦਰਸ਼ਨਾਂ ਦੌਰਾਨ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੰਦੇ ਸਨ। ਉਸ ਸਮੇਂ ਉਨ੍ਹਾਂ ਲੈਫਟੀਨੈਂਟ ਜਨਰਲ ਬੀਐੱਸ ਧਾਲੀਵਾਲ, ਜੋ ਭਾਰਤੀ ਫ਼ੌਜ ’ਚ ਇੰਜੀਨੀਅਰ ਇਨ ਚੀਫ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਸਨ, ਨੂੰ ਆਪਣਾ ਤਕਨੀਕੀ ਸਲਾਹਕਾਰ ਬਣਾਇਆ ਅਤੇ ਉਹ ਅੱਠ ਸਾਲ ਤੱਕ ਇਸ ਅਹੁਦੇ ‘ਤੇ ਬਣੇ ਰਹੇ। ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਵੀ ਉਨ੍ਹਾਂ ਨੂੰ ਹਟਾਇਆ ਨਹੀਂ ਗਿਆ ਸੀ।

ਪੰਜਾਬ ਦੇ 500 ਪਿੰਡ ਹੜ੍ਹ ਦੀ ਮਾਰ ਹੇਠ, ਕਿਸਾਨਾਂ ਦੀ ਲੱਖਾਂ ਏਕੜ ਫਸਲ ਤਬਾਹ,

‘ਵਾਰਿਸ ਪੰਜਾਬ’ ਦੀ ਕੋਰ ਕਮੇਟੀ ਨੇ ਮੀਟਿੰਗ ‘ਚ ਲਏ ਅਹਿਮ ਫ਼ੈਸਲੇ, ਸਰਕਾਰ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਪ੍ਰਤੀ ਅਪਣਾਏ ਰੱਵਈਏ ਦੀ ਕੀਤੀ ਨਿਖੇਧੀ

ਸੂਬੇ ਦੇ ਛੇ ਜ਼ਿਲ੍ਹਿਆਂ ’ਚ ਚੱਲੀ ਸੀਤ ਲਹਿਰ, ਆਮ ਨਾਲੋਂ ਤਿੰਨ ਡਿਗਰੀ ਸੈਲਸੀਅਸ ਘਟਿਆ ਤਾਪਮਾਨ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਲੱਕੀ ਸੰਧੂ ਨੇ ਕੀਤੀ ਮੁਲਾਕਾਤ

ਚੰਡੀਗੜ੍ਹ ਵਿਚ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਸਮੇਤ 3 ਗ੍ਰਿਫ਼ਤਾਰ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

Major Times Editor Major Times Editor March 29, 2026
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
SGPC ਦੇ ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ AI ਦੀ ਦੁਰਵਰਤੋਂ ਤੱਕ, ਧਾਮੀ ਨੇ ਪਾਸ ਕੀਤੇ ਕਈ ਅਹਿਮ ਮਤੇ
ਕਣਕ ਵਾਢੀ ਤੋਂ ਪਹਿਲਾਂ ਪੰਜਾਬ ਨੇ ਤੇਲ ਸਪਲਾਈ ਵਧਾਉਣ ਦੀ ਮੰਗ ਕੀਤੀ, ਕੇਂਦਰ ਤੁਰੰਤ ਕਦਮ ਚੁੱਕੇ: ਮੁੱਖ ਮੰਤਰੀ
ਪੰਜਾਬ ਵਿੱਚ ‘ਸਿਹਤ ਕ੍ਰਾਂਤੀ’ ਦਾ ਵਿਸਥਾਰ:, ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ
Dr. Ravjot Singh ਨੇ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ : ਮੋਹਿੰਦਰ ਭਗਤ
ਪ੍ਰਯਾਗਰਾਜ ਵਿੱਚ ਦਰਦਨਾਕ ਹਾਦਸਾ: ਗੰਗਾ ਵਿੱਚ ਡੁੱਬਣ ਨਾਲ 4 ਬੱਚਿਆਂ ਦੀ ਮੌਤ
ਪੱਛਮੀ ਏਸ਼ੀਆ ਦੇ ਤਣਾਅ ‘ਤੇ ਕੇਂਦਰ ਦੀ ਵੱਡੀ ਮੀਟਿੰਗ: ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ‘ਟੀਮ ਇੰਡੀਆ’ ਵਜੋਂ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਛੁਡਾਇਆ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?