By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਮੋਹਾਲੀ ‘ਚ ਰਿਟਾਇਰਡ ਅਧਿਕਾਰੀ ਦੇ ਘਰ ਫਾਇਰਿੰਗ ਕੇਸ ‘ਚ ਨਵਾਂ ਮੋੜ, ਬੇਟਾ ਕਰਦੈ IT ਕੰਪਨੀ ‘ਚ ਕੰਮ, ਕ੍ਰਿਪਟੋ ਕਰੰਸੀ ਦੇ 2 ਕਰੋੜ ਦੇ ਲੈਣ-ਦੇਣ ਦਾ ਵਿਵਾਦ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - Punjab - ਮੋਹਾਲੀ ‘ਚ ਰਿਟਾਇਰਡ ਅਧਿਕਾਰੀ ਦੇ ਘਰ ਫਾਇਰਿੰਗ ਕੇਸ ‘ਚ ਨਵਾਂ ਮੋੜ, ਬੇਟਾ ਕਰਦੈ IT ਕੰਪਨੀ ‘ਚ ਕੰਮ, ਕ੍ਰਿਪਟੋ ਕਰੰਸੀ ਦੇ 2 ਕਰੋੜ ਦੇ ਲੈਣ-ਦੇਣ ਦਾ ਵਿਵਾਦ

Punjab

ਮੋਹਾਲੀ ‘ਚ ਰਿਟਾਇਰਡ ਅਧਿਕਾਰੀ ਦੇ ਘਰ ਫਾਇਰਿੰਗ ਕੇਸ ‘ਚ ਨਵਾਂ ਮੋੜ, ਬੇਟਾ ਕਰਦੈ IT ਕੰਪਨੀ ‘ਚ ਕੰਮ, ਕ੍ਰਿਪਟੋ ਕਰੰਸੀ ਦੇ 2 ਕਰੋੜ ਦੇ ਲੈਣ-ਦੇਣ ਦਾ ਵਿਵਾਦ

Major Times Editor
Last updated: November 11, 2025 3:49 am
Major Times Editor Published November 11, 2025
Share
SHARE

 ਮੋਹਾਲੀ :

ਫੇਸ-7 ‘ਚ ਸਿੰਚਾਈ ਵਿਭਾਗ ਦੇ ਰਿਟਾਇਰਡ ਅਧਿਕਾਰੀ ਮਨਿੰਦਰ ਸਿੰਘ ਦੇ ਘਰ ਦੇ ਬਾਹਰ ਤਾਬੜਤੋੜ 35 ਗੋਲੀਆਂ ਚਲਾਉਣ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਮਨਿੰਦਰ ਦਾ ਇਕ ਬੇਟਾ ਆਈਟੀ ਕੰਪਨੀ ‘ਚ ਨੌਕਰੀ ਕਰਦਾ ਹੈ ਅਤੇ ਉਹ ਕ੍ਰਿਪਟੋ ਕਰੰਸੀ ਦਾ ਵੀ ਕੰਮ ਕਰਦਾ ਹੈ। ਉਸਦਾ ਕਿਸੇ ਸਹਿਯੋਗੀ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਹੈ। ਇਸੇ ਕਾਰਨ ਫਾਇਰਿੰਗ ਕੀਤੀ ਗਈ ਹੈ।ਪੁਲਿਸ ਹੁਣ ਇਸ ਮਾਮਲੇ ‘ਚ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ। ਹਾਲਾਂਕਿ ਫਾਇਰਿੰਗ ਸਮੇਂ ਇਕ ਪਰਚੀ ਘਰ ‘ਤੇ ਸੁੱਟੀ ਗਈ ਸੀ, ਜਿਸ ‘ਤੇ ਗੈਂਗਸਟਰ ਕਾਲਾ ਰਾਣਾ ਦਾ ਨਾਂ ਲਿਖਿਆ ਗਿਆ ਸੀ। ਪੁਲਿਸ ਉਸਨੂੰ ਵੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਪੁਲਿਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਤੋਂ ਲਗਾਤਾਰ ਪੁੱਛਤਾਛ ਕੀਤੀ ਜਾ ਰਹੀ ਹੈ। ਪੁੱਛਤਾਛ ਵਿਚ ਸਾਹਮਣੇ ਆਇਆ ਹੈ ਕਿ ਮਨਿੰਦਰ ਦੇ ਪੁੱਤਰ ਕੋਲ ਕਿਸੇ ਅਣਜਾਣ ਨੰਬਰ ਤੋਂ ਫੋਨ ਕਰ ਕੇ ਦੋ ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਇਹ ਮੰਗ ਕ੍ਰਿਪਟੋ ਕਰੰਸੀ ਦੇ ਵਿਵਾਦ ਨਾਲ ਸਬੰਧਿਤ ਹੈ। ਪੁਲਿਸ ਨੇ ਮੁੱਢਲੇ ਤੌਰ ‘ਤੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰ ਦਿੱਤੀ ਹੈ। 24 ਘੰਟੇ ਪਰਿਵਾਰ ਦੇ ਘਰ ‘ਚ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਪੁਲਿਸ ਦੀਆਂ ਕਈ ਟੀਮਾਂ ਇਸ ਮਾਮਲੇ ਦੀ ਜਾਂਚ ‘ਚ ਲੱਗੀਆਂ ਹੋਈਆਂ ਹਨ।

ਇਹ ਹੈ ਮਾਮਲਾ

ਵੀਰਵਾਰ ਰਾਤ ਕਰੀਬ 12:24 ਵਜੇ ਦੋ ਅਣਜਾਣ ਯੁਵਕ ਬਾਈਕ ‘ਤੇ ਘਰ ਦੇ ਬਾਹਰ ਪਹੁੰਚਦੇ ਹਨ। ਦੋਹਾਂ ਨੇ ਆਪਣੇ ਚਿਹਰੇ ਨੂੰ ਨਕਾਬ ਨਾਲ ਢਕਿਆ ਹੋਇਆ ਹੁੰਦਾ ਹੈ। ਮੁਲਜ਼ਮਾਂ ਨੇ ਗੱਡੀਆਂ ਤੇ ਘਰ ਦੇ ਗੇਟ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਵਾਰਦਾਤ ਨੂੰ ਕਰੀਬ ਇਕ ਮਿੰਟ ਵਿਚ ਅੰਜਾਮ ਦੇ ਕੇ ਬਿਲਕੁਲ ਬੇਖੌਫ਼ ਤਰੀਕੇ ਨਾਲ ਉੱਥੋਂ ਬਾਈਕ ‘ਤੇ ਸਵਾਰ ਹੋ ਕੇ ਫਰਾਰ ਹੋ ਜਾਂਦੇ ਹਨ।

AI ਰਾਹੀਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਸਮੱਗਰੀ ਨੂੰ ਰੋਕਣ ਲਈ ਸਰਕਾਰਾਂ ਠੋਸ ਕਾਰਵਾਈ ਕਰਨ : ਜਥੇਦਾਰ ਗੜਗੱਜ

NIA ਨੇ ਸ਼੍ਰੀਨਗਰ ਤੋਂ ਚਾਰ ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, ਹੁਣ ਤਕ 6 ਹੋ ਚੁੱਕੀਆਂ ਹਨ ਗ੍ਰਿਫ਼ਤਾਰੀਆਂ

ਇੰਟਰਨੈਸ਼ਨਲ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ, ਸਸਕਾਰ ਵੇਲੇ ਪਹੁੰਚੇ ਵੱਡੀ ਗਿਣਤੀ ਵਿਚ ਲੋਕ

ਐੱਸਟੀਪੀ ਤੋਂ ਕਲੋਰੀਨ ਗੈਸ ਲੀਕ,ਫਾਇਰ ਬ੍ਰਿਗੇਡ ਦਾ ਇੱਕ ਕਰਮਚਾਰੀ ਬੇਹੋਸ਼

ਅੰਮ੍ਰਿਤਸਰ ‘ਚ ਨੇਤਰਹੀਣ ਲੜਕੀ ਨਾਲ ਜਬਰ-ਜਨਾਹ,

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਜਲੰਧਰ ਵਿਚ ਮਥਾ ਟੇਕ ਕੇ ਬਾਹਰ ਆਏ ਆਪ ਨੇਤਾ ਦਾ ਗੋਲਆਂ ਮਾਰ ਕੇ ਕਤਲ,

Major Times Editor Major Times Editor February 6, 2026
ਆਪ ਆਗੂ ਲੱਕੀ ਓਬਰਾਏ ਦੀ ਗੋਲਿਆਂ ਮਾਰ ਕੇ ਹਤਿਆ
ਡਾ. ਨਵਜੋਤ ਸਿੱਧੂ ਨੇ ਛੱਡੀ ਕਾਂਗਰਸ,
ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼ਹਿਰ ਵਿੱਚ ਸਜਾਈ ਸ਼ੋਭਾ ਯਾਤਰਾ
ਕੈਬਨਿਟ ਮੰਤਰੀਆਂ ਤੇ ਲੋਕ ਸਭਾ ਮੈਂਬਰ ਨੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼ਰਧਾਲੂਆਂ ਵਾਲੀ ਟ੍ਰੇਨ ਬਨਾਰਸ ਲਈ ਕੀਤੀ ਰਵਾਨਾ
ਪੰਜਾਬ ਚ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਤੇ ਸਾਬਕਾ CM ਦੇ ਕਰੀਬੀ ਮਨੋਜ ਮਨੂ ਵੜਿੰਗ ਦਾ ਦੇਹਾਂਤ
ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਇਆ ਕੌਮੀ ਝੰਡਾ
ਦਿੱਲੀ ‘ਚ ਖੁੱਲ੍ਹੇਗਾ ਦੁਨੀਆ ਦਾ ਸਭ ਤੋਂ ਵੱਡਾ ਮਿਊਜ਼ੀਅਮ, ਹਰ ਸਾਲ ਆਉਣਗੇ ਕਰੋੜਾਂ ਸੈਲਾਨੀ
ਜੇ ਵਧ ਗਿਆ ਹੈ ਯੂਰਿਕ ਐਸਿਡ ਤਾਂ ਇਨ੍ਹਾਂ 5 ਚੀਜ਼ਾਂ ਤੋਂ ਜ਼ਰੂਰ ਕਰੋ ਪਰਹੇਜ਼; ਨਹੀਂ ਤਾਂ ਵਿਗੜ ਸਕਦੀ ਹੈ ਤਬੀਅਤ
ਸਾਵਧਾਨ ! ਜੇਕਰ ਤੁਹਾਡੀਆਂ ਅੱਖਾਂ ‘ਚ ਦਿਖਾਈ ਦੇ ਰਹੇ ਹਨ ਇਹ ਲੱਛਣ, ਤਾਂ ਸਮਝੋ ਖ਼ਤਰੇ ‘ਚ ਹੈ ਤੁਹਾਡੀ ਕਿਡਨੀ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?