By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਨਾਨ ਕੰਸਟਰਕਸ਼ਨ ਚਾਰਜਿਸ ਦੀ ਮੁੜ ਵਸੂਲੀ ਦਾ ਵਿਰੋਧ, ਐਨਹਾਂਸਮੈਂਟ ਦਾ ਮਾਮਲਾ ਵੀ ਚੁੱਕਿਆ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - Jalandhar - ਨਾਨ ਕੰਸਟਰਕਸ਼ਨ ਚਾਰਜਿਸ ਦੀ ਮੁੜ ਵਸੂਲੀ ਦਾ ਵਿਰੋਧ, ਐਨਹਾਂਸਮੈਂਟ ਦਾ ਮਾਮਲਾ ਵੀ ਚੁੱਕਿਆ

Jalandhar

ਨਾਨ ਕੰਸਟਰਕਸ਼ਨ ਚਾਰਜਿਸ ਦੀ ਮੁੜ ਵਸੂਲੀ ਦਾ ਵਿਰੋਧ, ਐਨਹਾਂਸਮੈਂਟ ਦਾ ਮਾਮਲਾ ਵੀ ਚੁੱਕਿਆ

Major Times Editor
Last updated: November 15, 2025 6:38 am
Major Times Editor Published November 15, 2025
Share
SHARE

ਜਲੰਧਰ :

ਸੂਰਿਆ ਐਨਕਲੇਵ ਵੈੱਲਫੇਅਰ ਸੁਸਾਇਟੀ ਨੇ ਸ਼ੁੱਕਰਵਾਰ ਨੂੰ ਡੀਸੀ ਦਫ਼ਤਰ ਵਿਚ ਹੋਈ ਸਾਂਝੀ ਮੀਟਿੰਗ ਦੌਰਾਨ ਨਾਨ ਕੰਸਟਰਕਸ਼ਨ ਚਾਰਜਿਸ ਦੀ ਮੁੜ ਵਸੂਲੀ ਤੇ ਐਨਹਾਂਸਮੈਂਟ ਦੀ ਵਾਧੂ ਰਕਮ ਵਸੂਲਣ ਦਾ ਮਾਮਲੇ ਚੁੱਕਿਆ। ਸੁਸਾਇਟੀ ਦੇ ਅਹੁਦੇਦਾਰਾਂ ਨੇ ਦੋਸ਼ ਲਾਇਆ ਕਿ ਜਲੰਧਰ ਇੰਪਰੂਵਮੈਂਟ ਟਰੱਸਟ ਸੂਰਿਆ ਐਨਕਲੇਵ ਵਿਚ ਦੂਜੀ ਵਾਰ ਨਾਨ ਕੰਸਟਰਕਸ਼ਨ ਫੀਸ ਵਸੂਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂ ਨਿਤਿਨ ਕੋਹਲੀ ਦੇ ਨਾਲ ਵੱਖ-ਵੱਖ ਮਸਲਿਆਂ ’ਤੇ ਗੱਲਬਾਤ ਲਈ ਪੁੱਜੇ ਸੁਸਾਇਟੀ ਦੇ ਵਫਦ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਟਰੱਸਟ ਦੇ ਚੇਅਰਮੈਨ ਰਮਨੀਕ ਸਿੰਘ ਰੰਧਾਵਾ ਨੂੰ ਕਿਹਾ ਕਿ ਟਰੱਸਟ ਸਾਲ 2016–2021 ਦੀ ਨਾਨ ਕੰਸਟਰਕਸ਼ਨ ਫੀਸ ਪਹਿਲਾਂ ਹੀ ਵਸੂਲ ਚੁੱਕਾ ਹੈ, ਇਸ ਲਈ ਫੀਸ ਦੋਬਾਰਾ ਲੈਣਾ ਅਣਉਚਿਤ ਹੈ। ਸੁਸਾਇਟੀ ਨੇ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਚਾਰਜਾਂ ਦੀ ਅਦਾਇਗੀ ਪਹਿਲਾਂ ਹੀ ਹੋ ਚੁੱਕੀ ਹੈ, ਉਨ੍ਹਾਂ ’ਤੇ ਮੁੜ ਵਿਆਜ ਕਿਉਂ ਲਿਆ ਜਾ ਰਿਹਾ ਹੈ। ਇਹ ਟਰੱਸਟ ਦੀ ਪ੍ਰਸ਼ਾਸਕੀ ਲਾਪਰਵਾਹੀ ਦਾ ਬੋਝ ਉਥੋਂ ਦੇ ਵਸਨੀਕਾਂ ’ਤੇ ਪਾਉਣ ਦੇ ਬਰਾਬਰ ਹੈ। ਸੁਸਾਇਟੀ ਦੇ ਪ੍ਰਧਾਨ ਰਾਜੀਵ ਧਮੀਜਾ, ਸੇਵਾਮੁਕਤ ਕਰਨਲ ਵੀਕੇ ਸ਼ਰਮਾ, ਸਮਾਜ ਸੇਵਕ ਪਵਨ ਸੇਤੀਆ, ਗੁਲਸ਼ਨ ਅਗਰਵਾਲ ਤੇ ਰਾਹੁਲ ਟੰਡਨ ਨੇ ਕਿਹਾ ਕਿ ਲੈਂਡ ਐਨਹਾਂਸਮੈਂਟ ਚਾਰਜਿਸ ਦੀ ਵਸੂਲੀ ਵੀ ਬੇਹੱਦ ਜ਼ਿਆਦਾ ਕੀਤੀ ਜਾ ਰਹੀ ਹੈ। ਸੂਰਿਆ ਐਨਕਲੇਵ ਵਿਚ ਟਰੱਸਟ ਨੇ 1.10 ਲੱਖ ਰੁਪਏ ਪ੍ਰਤੀ ਮਰਲਾ ਰੇਟ ਤਹਿ ਕੀਤਾ ਹੈ ਅਤੇ 15 ਫੀਸਦੀ ਵਿਆਜ ਵੀ ਵਸੂਲ ਰਿਹਾ ਹੈ, ਜੋ ਹੋਰ ਟਰੱਸਟਾਂ ਨਾਲੋਂ ਵੱਧ ਹੈ। ਪੰਜਾਬ ਸਰਕਾਰ ਦੀ 12 ਨਵੰਬਰ 2021 ਦੀ ਨੋਟੀਫਿਕੇਸ਼ਨ ਵਿਚ 7.5 ਫੀਸਦੀ ਵਿਆਜ ਦੀ ਦਰ ਨਿਰਧਾਰਤ ਕੀਤੀ ਹੋਈ ਹੈ। ਇਸ ਤੋਂ ਇਲਾਵਾ 2008–2024 ਤੱਕ ਨਾਨ ਕੰਸਟਰਕਸ਼ਨ ਫੀਸ ਜਮ੍ਹਾਂ ਕਰਵਾ ਚੁੱਕੇ ਲੋਕਾਂ ਨੂੰ ਮੁੜ ਫੀਸ ਦੇਣ ਲਈ ਕਿਹਾ ਜਾ ਰਿਹਾ ਹੈ। ਜਿਨ੍ਹਾਂ ਨੇ ਫੀਸ ਜਮ੍ਹਾਂ ਕਰਵਾ ਦਿੱਤੀ ਸੀ, ਉਨ੍ਹਾਂ ਤੋਂ 2016 ਤੋਂ ਮੁੜ ਫੀਸ ਵਸੂਲ ਕੀਤੀ ਜਾ ਰਹੀ ਹੈ। ਪ੍ਰਧਾਨ ਰਾਜੀਵ ਧਮੀਜਾ ਨੇ ਦੋਸ਼ ਲਾਇਆ ਕਿ ਇਹ ਟਰੱਸਟ ਅਧਿਕਾਰੀਆਂ ਦੀਆਂ ਪੁਰਾਣੀਆਂ ਗਲਤੀਆਂ ਕਾਰਨ ਮਨਮਰਜ਼ੀ ਨਾਲ ਵਸੂਲੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਫੀਸ ਵਸੂਲਣ ਲਈ ਜੋ ਫਾਰਮੂਲਾ ਲਾਇਆ ਜਾ ਰਿਹਾ ਹੈ, ਉਹ ਵੀ ਗਲਤ ਹੈ। ਟਰੱਸਟ ਨੂੰ 2016 ਤੋਂ 2022 ਤੱਕ ਸਰਕਾਰੀ ਡੀਸੀ ਰੇਟ ਨਾਂ ਤਹਿ ਹੋਣ ’ਤੇ ਸਰਕਾਰੀ ਹੁਕਮਾਂ ਅਨੁਸਾਰ ਕੈਲਕੁਲੇਸ਼ਨ ਕਰਨੀ ਚਾਹੀਦੀ ਸੀ ਪਰ ਟਰੱਸਟ ਆਪਣਾ ਮਨਘੜਤ ਫਾਰਮੂਲਾ ਲਾਗੂ ਕਰ ਰਿਹਾ ਹੈ, ਜੋ ਕਾਨੂੰਨੀ ਤੌਰ ਤੇ ਗਲਤ ਹੈ। ਪ੍ਰਧਾਨ ਰਾਜੀਵ ਧਮੀਜਾ ਨੇ ਇਹ ਵੀ ਕਿਹਾ ਕਿ ਇੰਪ੍ਰੂਵਮੈਂਟ ਟਰਸਟ ਨੋ ਆਬਜੈਕਸ਼ਨ ਸਰਟੀਫਿਕੇਟ ਅਤੇ ਨੋ ਡਿਊ ਸਰਟੀਫਿਕੇਟ ਜਾਰੀ ਕਰਦੇ ਸਮੇਂ ਆਪਣੀ ਜ਼ਿੰਮੇਵਾਰੀ ਤੋਂ ਬਚਦਾ ਹੈ। ਟਰੱਸਟ 5 ਹਜ਼ਾਰ ਰੁਪਏ ਫੀਸ ਲੈ ਕੇ ਐੱਨਓਸੀ/ਐੱਨਡੀਸੀ ਤਾਂ ਜਾਰੀ ਕਰ ਦਿੰਦਾ ਹੈ ਪਰ ਇਸ ਨਾਲ ਇਹ ਸ਼ਰਤ ਜੋੜ ਦਿੰਦਾ ਹੈ ਕਿ ਅਗਲੇ ਕਿਸੇ ਵੀ ਸਮੇਂ ਕੋਈ ਬਕਾਇਆ ਨਿਕਲਿਆ ਤਾਂ ਮਾਲਕ ਖੁਦ ਜ਼ਿੰਮੇਵਾਰ ਹੋਵੇਗਾ। ਇਹ ਉਥੋਂ ਦੇ ਵਸਨੀਕਾਂ ਨਾਲ ਨਾਇਨਸਾਫ਼ੀ ਹੈ ਅਤੇ ਜ਼ਿੰਮੇਵਾਰੀ ਤੋਂ ਭੱਜਣ ਦਾ ਤਰੀਕਾ ਹੈ। — ਨਾਨ ਕੰਸਟਰਕਸ਼ਨ ਚਾਰਜਿਸ ਦੀ ਦੋਬਾਰਾ ਵਸੂਲੀ ’ਤੇ ਰੋਕ ਦੀ ਮੰਗ ‘ਆਪ’ ਆਗੂ ਨਿਤਿਨ ਕੋਹਲੀ ਦੀ ਮੌਜੂਦਗੀ ਵਿਚ ਸੂਰਿਆ ਐਨਕਲੇਵ ਵੈੱਲਫੇਅਰ ਸੁਸਾਇਟੀ ਨੇ ਮੰਗ ਕੀਤੀ ਕਿ ਇੱਕ ਕਮੇਟੀ ਬਣਾਈ ਜਾਵੇ ਜੋ ਸਾਰੇ ਐਨਹਾਂਸਮੈਂਟ ਚਾਰਜਿਸ ਦੀ ਮੁੜ ਸਮੀਖਿਆ ਕਰਕੇ ਵਿਆਜ ਦੀ ਸਹੀ ਦਰ ਤਹਿ ਕਰੇ। ਸਾਰੇ ਫੈਸਲੇ ਸਰਕਾਰੀ ਨੀਤੀਆਂ ਅਤੇ ਨੋਟੀਫਿਕੇਸ਼ਨਾਂ ਅਨੁਸਾਰ ਕੀਤੇ ਜਾਣ। ਪੰਜਾਬ ਰਾਈਟ ਟੂ ਸਰਵਿਸ ਐਕਟ ਦਾ ਸਖ਼ਤੀ ਨਾਲ ਪਾਲਣ ਕਰਦੇ ਹੋਏ ਨਕਸ਼ਾ, ਰਜਿਸਟ੍ਰੇਸ਼ਨ ਅਤੇ ਹੋਰ ਸੇਵਾਵਾਂ ਵਿੱਚ ਹੋਣ ਵਾਲੀ ਦੇਰੀ ਨੂੰ ਖਤਮ ਕੀਤਾ ਜਾਵੇ। ਟਰੱਸਟ ਦਫ਼ਤਰ ਵਿਚ ਆਨਲਾਈਨ ਪੇਮੈਂਟ ਸੁਵਿਧਾ ਅਤੇ ਸਿੰਗਲ-ਵਿੰਡੋ ਸਿਸਟਮ ਸ਼ੁਰੂ ਕੀਤਾ ਜਾਵੇ। 2016–2021 ਦੌਰਾਨ ਹੋਈਆਂ ਪ੍ਰਸ਼ਾਸਕੀ ਗਲਤੀਆਂ ਲਈ ਜ਼ਿੰਮੇਵਾਰ ਅਧਿਕਾਰੀਆਂ ‘ਤੇ ਵਿਭਾਗੀ ਕਾਰਵਾਈ ਹੋਵੇ। ਵਸਨੀਕਾਂ ’ਤੇ ਪਿਛਲੀਆਂ ਗਲਤੀਆਂ ਦਾ ਬੋਝ ਨਾ ਪਾਇਆ ਜਾਵੇ ਅਤੇ ਦੋਹਰੀ/ਦੋਬਾਰਾ ਵਸੂਲੀ ਤੁਰੰਤ ਰੋਕੀ ਜਾਵੇ। — ਡਿਪਟੀ ਕਮਿਸ਼ਨਰ ਨੇ ਦਿੱਤਾ ਜਾਂਚ ਦਾ ਭਰੋਸਾ ਡੀਸੀ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਸੁਸਾਇਟੀ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਸਾਰੇ ਮਸਲਿਆਂ ਅਤੇ ਮੰਗਾਂ ਦੀ ਤਫ਼ਸੀਲੀ ਜਾਂਚ ਕਰਕੇ ਯੋਗ ਕਾਰਵਾਈ ਕੀਤੀ ਜਾਵੇਗੀ। ਜਲੰਧਰ ਇੰਪਰੂਵਮੈਂਟ ਟਰੱਸਟ ਸਰਕਾਰੀ ਨੋਟੀਫਿਕੇਸ਼ਨਾਂ ਅਨੁਸਾਰ ਹੀ ਕੰਮ ਕਰੇਗਾ। ਅਧਿਕਾਰੀਆਂ ਨੇ ਸੁਸਾਇਟੀ ਨੂੰ ਯਕੀਨ ਦਿਵਾਇਆ ਕਿ ਸੂਰਿਆ ਐਨਕਲੇਵ ਦੇ ਨਿਵਾਸੀਆਂ ਨੂੰ ਜਲਦੀ ਹੀ ਰਾਹਤ ਮਿਲੇਗੀ। ਮੀਟਿੰਗ ਵਿੱਚ ਏਡੀਸੀ ਜਸਬੀਰ ਸਿੰਘ, ਈਓ ਰਾਜੇਸ਼ ਚੌਧਰੀ, ਰਾਕੇਸ਼ ਗਰਗ, ਸੁਪਰਡੈਂਟ ਇੰਜੀਨੀਅਰ ਤੇ ਹੋਰ ਅਹੁਦੇਦਾਰ ਮੌਜੂਦ ਸਨ।

ਰਾਸ਼ਟਰੀ ਸਵੈਮ ਸੇਵਕ ਸੰਘ ਨੇ 9 ਥਾਵਾਂ ’ਤੇ ਮਨਾਇਆ ਸਥਾਪਨਾ ਦਿਵਸ

– ਜਲੰਧਰ ਪ੍ਰਸਾਸ਼ਨ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਸਮਾਗਮਾਂ ਦੀਆਂ ਤਿਆਰੀਆਂ

– ਰੋਪੜ ਤੋਂ 1.14 ਲੱਖ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਅਹਿਤਿਆਤ ਵਜੋਂ ਜਾਰੀ ਕੀਤੀ ਐਡਵਾਈਜ਼ਰੀ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ, 21 ਤੇ 22 ਨੂੰ ਨਗਰ ਕੀਰਤਨ ਦੇ ਰਸਤੇ ’ਚ ਮੀਟ ਤੇ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ

ਆਉਟਸੋਰਸ ਮੁਲਾਜ਼ਮਾਂ ਦਾ ਠੇਕੇਦਾਰੀ ਨੀਤੀ ਖ਼ਿਲਾਫ਼ ਧਰਨਾ ਜਾਰੀ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

Major Times Editor Major Times Editor March 29, 2026
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
SGPC ਦੇ ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ AI ਦੀ ਦੁਰਵਰਤੋਂ ਤੱਕ, ਧਾਮੀ ਨੇ ਪਾਸ ਕੀਤੇ ਕਈ ਅਹਿਮ ਮਤੇ
ਕਣਕ ਵਾਢੀ ਤੋਂ ਪਹਿਲਾਂ ਪੰਜਾਬ ਨੇ ਤੇਲ ਸਪਲਾਈ ਵਧਾਉਣ ਦੀ ਮੰਗ ਕੀਤੀ, ਕੇਂਦਰ ਤੁਰੰਤ ਕਦਮ ਚੁੱਕੇ: ਮੁੱਖ ਮੰਤਰੀ
ਪੰਜਾਬ ਵਿੱਚ ‘ਸਿਹਤ ਕ੍ਰਾਂਤੀ’ ਦਾ ਵਿਸਥਾਰ:, ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ
Dr. Ravjot Singh ਨੇ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ : ਮੋਹਿੰਦਰ ਭਗਤ
ਪ੍ਰਯਾਗਰਾਜ ਵਿੱਚ ਦਰਦਨਾਕ ਹਾਦਸਾ: ਗੰਗਾ ਵਿੱਚ ਡੁੱਬਣ ਨਾਲ 4 ਬੱਚਿਆਂ ਦੀ ਮੌਤ
ਪੱਛਮੀ ਏਸ਼ੀਆ ਦੇ ਤਣਾਅ ‘ਤੇ ਕੇਂਦਰ ਦੀ ਵੱਡੀ ਮੀਟਿੰਗ: ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ‘ਟੀਮ ਇੰਡੀਆ’ ਵਜੋਂ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਛੁਡਾਇਆ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?