ਚੰਡੀਗੜ੍ਹ : 
ਕੇਂਦਰੀ ਜੇਲ੍ਹ ਪਟਿਆਲਾ ‘ਚ ਸਜ਼ਾ ਕੱਟ ਰਹੇ ਇਕ ਸਾਬਕਾ ਪੁਲਿਸ ਅਧਿਕਾਰੀ ਦੀ ਸੋਮਵਾਰ ਦੇਰ ਸ਼ਾਮ ਭੇਤਭਰੇ ਹਾਲਾਤ ‘ਚ ਮੌਤ ਹੋ ਗਈ। ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਸੀਤਾ ਰਾਮ 1995 ‘ਚ ਪਹਿਲੀ ਵਾਰ ਜੇਲ੍ਹ ਗਏ ਸਨ। ਫਿਰ ਇਕ ਤੋਂ ਬਾਅਦ ਇਕ ਝੂਠਾ ਪੁਲਿਸ ਮੁਕਾਬਲੇ ਦਾ ਕੇਸ ਪਿਆ। ਪੰਜਾਬ ਦੀਆਂ ਜੇਲ੍ਹਾਂ ਤੋਂ ਲੈ ਕੇ ਤਿਹਾੜ ਜੇਲ੍ਹ ਤਕ ਦਾ ਸਫਰ ਕਰਨਾ ਪਿਆ। ਇੰਨੀ ਪੁਲਿਸ ਅਧਿਕਾਰੀ ਨੇ ਸਰਵਿਸ ਨਹੀਂ ਕੀਤੀ ਜਿੰਨੀ ਕਰੀਬ 30 ਸਾਲ ਜੇਲ੍ਹ ‘ਚ ਰਹਿਣਾ ਪਿਆ।ਸੀਤਾ ਰਾਮ ਨੂੰ ਸਭ ਤੋਂ ਮਹੱਤਵਪੂਰਨ ਢੱਟ ਕੇਸ ‘ਚ ਸਜ਼ਾ ਹੋਈ ਸੀ। ਕੁਝ ਕੁ ਮਹੀਨੇ ਪਹਿਲਾਂ ਹੀ ਮੋਹਾਲੀ ਦੀ ਸੀਬੀਆਈ ਕੋਰਟ ਨੇ ਇਕ ਹੋਰ ਝੂਠੇ ਕੇਸ ਵਿੱਚ ਸਜ਼ਾ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਪਰਿਵਾਰ ਇਸ ਗੱਲ ਤੋਂ ਬੇਹਦ ਖਫਾ ਤੇ ਦੁਖੀ ਹੈ ਕਿ ਉਨ੍ਹਾਂ ਸਮਿਆਂ ਦੌਰਾਨ ਉੱਚ ਅਧਿਕਾਰੀਆਂ ਨੇ ਦਬਾਅ ਪਾ ਕੇ ਬਹੁਤ ਸਾਰੇ ਕੰਮ ਕਰਵਾਏ ਪਰ ਜਦੋਂ ਪੁਲਿਸ ਅਫਸਰ ਫਸੇ ਤਾਂ ਕਿਸੇ ਸਰਕਾਰ ਜਾਂ ਉੱਚ ਅਧਿਕਾਰੀਆਂ ਨੇ ਪਰਿਵਾਰਾਂ ਦੀ ਬਾਂਹ ਨਹੀਂ ਫੜੀ।

