ਅਟਾਰੀ :
ਵਿੱਦਿਅਕ ਸੰਸਥਾ ਰੇਵਲ ਡੇਲ ਪਬਲਿਕ ਸਕੂਲ ਰਣਗੜ੍ਹ (ਅਟਾਰੀ) ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ’ਤੇ ਵਿਿਦਆਰਥੀਆਂ ਅਤੇ ਅਧਿਆਪਕਾਂ ਵਲੋਂ ਪਿੰ੍ਰਸੀਪਲ ਰਾਜੀਵ ਅਰੋੜਾ ਦੀ ਅਗਵਾਈ ਵਿਚ ਧਾਰਮਿਕ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਅਤੇ ਵਿਿਦਆਰਥੀਆਂ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵਲੋਂ ਲਿਖੇ 22 ਸਲੋਕ ਭਾਵਪੂਰਤ ਢੰਗ ਨਾਲ ਸੁਣਾਏ ਅਤੇ ਸ਼ਬਦ ਗਾਇਨ ਵੀ ਕੀਤੇ ਗਏ। ਵਿਿਦਆਰਥੀਆਂ ਵਲੋਂ ਇਨ੍ਹਾਂ ਸਾਰੇ ਦੋਹਿਆਂ ਨੂੰ ਵਿਧੀਵਤ ਢੰਗ ਨਾਲ ਸਮਝਾਇਆ ਗਿਆ ਅਤੇ ਇਸ ਤਰ੍ਹਾਂ ਗੁਰੂ ਤੇਗ਼ ਬਹਾਦਰ ਜੀ ਦੇ ਹਰੇਕ ਸਲੋਕ ਵਿਚ ਮੌਜੂਦ ਜੀਵਨ ਸਬਕ ਸਕੂਲ ਵਿਚ ਸਾਰਿਆਂ ਨਾਲ ਸਾਂਝੇ ਕੀਤੇ ਗਏ। ਇਸ ਮੌਕੇ ਪਿੰ੍ਰਸੀਪਲ ਰਾਜੀਵ ਅਰੋੜਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਕੌਮ ਦੀ ਢਾਲ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਸਾਰੀ ਮਨੁੱਖਤਾ ਦੇ ਸਤਿਕਾਰ ਅਤੇ ਮਾਣ ਲਈ ਆਪਣੇ ਜੀਵਨ ਦੀ ਸਰਵਉੱਚ ਕੁਰਬਾਨੀ ਦਿੱਤੀ। ਉਨ੍ਹਾਂ ਕਿਹਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਭਾਈਚਾਰਾ, ਨਿਮਰਤਾ, ਨਿਡਰਤਾ, ਸਬਰ ਅਤੇ ਧਾਰਮਿਕਤਾ ਦਾ ਪ੍ਰਚਾਰ ਕੀਤਾ। ਅਖੀਰ ਵਿਚ ਕਿਹਾ ਉਨ੍ਹਾਂ ਦੀ ਕੁਰਬਾਨੀ ਨੇ ਲੋਕਾਂ ਦੇ ਦਿਲਾਂ ਅਤੇ ਆਤਮਾ ਵਿਚ ਜੋਸ਼ ਛੱਡਿਆ ਅਤੇ ਉਨ੍ਹਾਂ ਨੂੰ ਆਪਣੇ-ਆਪਣੇ ਧਰਮ ਦੇ ਸਿਧਾਤਾਂ ਤੇ ਦ੍ਰਿੜ ਅਤੇ ਅਡੋਲ ਰਹਿਣ ਲਈ ਜਗਾਇਆ।

