ਸ਼੍ਰੀ ਅਨੰਦਪੁਰ ਸਾਹਿਬ :
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਗੁਰਦੁਆਰਾ ਸੀਸਗੰਜ ਸਾਹਿਬ ਵਿਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਤਰ੍ਹਾਂ ਤਰ੍ਹਾਂ ਗੂੰਜਦਾ ਰਿਹਾ। ਮੌਕੇ ’ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਦੋਂ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਯਕੀਨੀ ਬਣਾਉਣ ਬਾਰੇ ਸਪਸ਼ਟ ਗੱਲ ਕੀਤੀ ਤਾਂ ਸੰਗਤਾਂ ਵੱਲੋਂ ਭਰਵੇਂ ਜੈਕਾਰਿਆਂ ਨਾਲ ਇਸ ਦੀ ਹਮਾਇਤ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਹਾਜ਼ਰੀ ਵਿਚ, ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਰਾਜ ਕਰੇਗਾ ਖਾਲਸਾ , ਪੰਥ ਕੀ ਜੀਤ ਦੇ ਆਕਾਸ਼-ਗੰਜਾਊ ਨਾਰਿਆਂ ਦੇ ਵਿਚਕਾਰ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਲੋੜ ਨੂੰ ਦੁਹਰਾਇਆ। ਸੰਗਤਾਂ ਦੇ ਭਰਵੇਂ ਇਕੱਠ ਨੇ ਹੱਥ ਖੜੇ ਕਰਕੇ ਅਤੇ ਜੈਕਾਰਿਆਂ ਨਾਲ ਸਮਰਥਨ ਪ੍ਰਗਟ ਕਰਦਿਆਂ ਇਸ ਮੰਗ ਨੂੰ ਹੋਰ ਮਜ਼ਬੂਤੀ ਦਿਤੀ।
ADVERTISEMENT

