By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਸੋਮਵਾਰ ਨੂੰ ਸਿਰਫ਼ ਤਿੰਨ ਬੱਸਾਂ ਹੀ ਚੱਲੀਆਂ, ਯੂਨੀਅਨ ਆਗੂਆਂ ਦਾ ਦੋਸ਼, ਭਰੋਸੇ ’ਤੇ ਅਮਲ ਨਹੀਂ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - Punjab - ਸੋਮਵਾਰ ਨੂੰ ਸਿਰਫ਼ ਤਿੰਨ ਬੱਸਾਂ ਹੀ ਚੱਲੀਆਂ, ਯੂਨੀਅਨ ਆਗੂਆਂ ਦਾ ਦੋਸ਼, ਭਰੋਸੇ ’ਤੇ ਅਮਲ ਨਹੀਂ

Punjab

ਸੋਮਵਾਰ ਨੂੰ ਸਿਰਫ਼ ਤਿੰਨ ਬੱਸਾਂ ਹੀ ਚੱਲੀਆਂ, ਯੂਨੀਅਨ ਆਗੂਆਂ ਦਾ ਦੋਸ਼, ਭਰੋਸੇ ’ਤੇ ਅਮਲ ਨਹੀਂ

Major Times Editor
Last updated: December 2, 2025 6:46 am
Major Times Editor Published December 2, 2025
Share
SHARE

ਜਲੰਧਰ :

ਪੰਜਾਬ ਰੋਡਵੇਜ਼, ਪਨਬਸ ਤੇ ਪੀਆਰਟੀਸੀ ਕੰਟ੍ਰੈਕਟ ਵਰਕਰ ਯੂਨੀਅਨ ਦੀ ਹੜਤਾਲ ਸੋਮਵਾਰ ਨੂੰ ਵੀ ਜਾਰੀ ਰਹੀ। ਵਿਭਾਗ ਦੇ ਮੰਤਰੀ ਨਾਲ ਮੀਟਿੰਗ ਹੋਣ ਦੇ ਬਾਵਜੂਦ ਹੜਤਾਲ ਚੌਥੇ ਦਿਨ ਵੀ ਨਹੀਂ ਮੁੱਕੀ। ਸੋਮਵਾਰ ਨੂੰ ਜਲੰਧਰ ਤੋਂ ਸਿਰਫ਼ ਤਿੰਨ ਸਰਕਾਰੀ ਬੱਸਾਂ ਚੱਲੀਆਂ। ਯੂਨੀਅਨ ਦੀ ਹੜਤਾਲ ਕਾਰਨ ਸਾਰੇ ਰਾਜ ’ਚ ਸਰਕਾਰੀ ਬੱਸਾਂ ਦਾ ਸੰਚਾਲਨ ਠੱਪ ਰਿਹਾ। ਐਤਵਾਰ ਸ਼ਾਮ ਦੇਰ ਤੱਕ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਯੂਨੀਅਨ ਪ੍ਰਤਿਨਿਧੀਆਂ ਵਿਚਕਾਰ ਲਗਭਗ 7 ਘੰਟੇ 30 ਮਿੰਟ ਮੀਟਿੰਗ ਚੱਲੀ ਸੀ। ਯੂਨੀਅਨ ਹੜਤਾਲ ਵਾਪਸ ਲੈਣ ਲਈ ਤਿਆਰ ਹੋ ਗਈ ਸੀ ਪਰ ਗ੍ਰਿਫ਼ਤਾਰ ਸਾਥੀਆਂ ਨੂੰ ਨਾ ਛੱਡੇ ਜਾਣ ਤੇ ਹੜਤਾਲ ਜਾਰੀ ਰੱਖੀ ਗਈ। ਜਲੰਧਰ ਦੇ ਦੋਵੇਂ ਡਿਪੋਆਂ ’ਚ ਲਗਭਗ 170 ਸਰਕਾਰੀ ਬੱਸਾਂ ਹਨ, ਜਿਨ੍ਹਾਂ ’ਚੋਂ ਕੇਵਲ 3 ਹੀ ਚੱਲੀਆਂ। ਪੱਕੇ ਕਰਮਚਾਰੀ ਅੰਮ੍ਰਿਤਸਰ ਰੂਟਾਂ ਤੇ ਬੱਸਾਂ ਲੈ ਕੇ ਗਏ। ਕੱਚੇ ਕਰਮਚਾਰੀਆਂ ਦੀਆਂ ਬੱਸਾਂ ਡਿਪੂ ’ਚ ਖੜ੍ਹੀਆਂ ਰਹੀਆਂ। ਮੰਤਰੀ ਨਾਲ ਹੋਈ ਮੀਟਿੰਗ ’ਚ ਭਰੋਸਾ ਦਿੱਤਾ ਗਿਆ ਸੀ ਕਿ ਸਸਪੈਂਡ ਕਰਮਚਾਰੀਆਂ ਨੂੰ ਬਹਾਲ ਕੀਤਾ ਜਾਵੇਗਾ ਤੇ ਹਿਰਾਸਤ ’ਚ ਲਏ ਗਏ ਯੂਨੀਅਨ ਨੇਤਾਵਾਂ ਤੇ ਕਰਮਚਾਰੀਆਂ ਨੂੰ ਰਿਹਾਅ ਕੀਤਾ ਜਾਵੇਗਾ, ਜਿਸ ਤੋਂ ਬਾਅਦ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਯੂਨੀਅਨ ਨੇਤਾਵਾਂ ਦਾ ਕਹਿਣਾ ਹੈ ਕਿ ਅਜੇ ਤੱਕ ਸਰਕਾਰ ਵੱਲੋਂ ਕੋਈ ਲਿਖਤੀ ਆਦੇਸ਼ ਜਾਰੀ ਨਹੀਂ ਕੀਤਾ ਗਿਆ ਤੇ ਨਾ ਹੀ ਕਿਸੇ ਕਰਮਚਾਰੀ ਜਾਂ ਨੇਤਾ ਨੂੰ ਰਿਹਾਅ ਕੀਤਾ ਗਿਆ ਹੈ। ਜਲੰਧਰ ਡਿਪੂ-1 ਦੇ ਪ੍ਰਧਾਨ ਵਿਕਰਮਜੀਤ ਸਿੰਘ ਤੇ ਚੰਨਣ ਸਿੰਘ ਨੇ ਕਿਹਾ ਕਿ ਸਰਕਾਰ ਸਿਰਫ਼ ਭਰੋਸਾ ਦੇ ਰਹੀ ਹੈ ਪਰ ਕਿਸੇ ’ਤੇ ਵੀ ਕਾਰਵਾਈ ਨਹੀਂ ਕੀਤੀ ਗਈ। ਪੂਰੇ ਪੰਜਾਬ ’ਚ ਲਗਭਗ 172 ਕਰਮਚਾਰੀ ਹਿਰਾਸਤ ’ਚ ਹਨ, ਜਿਨ੍ਹਾਂ ਨੂੰ ਸਰਕਾਰ ਨੇ ਅਜੇ ਤੱਕ ਰਿਹਾਅ ਨਹੀਂ ਕੀਤਾ। ਯੂਨੀਅਨ ਨੇਤਾਵਾਂ ਨੇ ਕਿਹਾ ਹੈ ਕਿ ਜਦ ਤੱਕ ਸਸਪੈਂਡ ਕਰਮਚਾਰੀਆਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਤੇ ਹਿਰਾਸਤ ’ਚ ਲਏ ਗਏ ਨੇਤਾਵਾਂ ਨੂੰ ਨਹੀਂ ਛੱਡਿਆ ਜਾਂਦਾ, ਹੜਤਾਲ ਜਾਰੀ ਰਹੇਗੀ ਤੇ ਕੋਈ ਕਰਮਚਾਰੀ ਬੱਸ ਲੈ ਕੇ ਨਹੀਂ ਜਾਵੇਗਾ। ਇਹ ਸੰਘਰਸ਼ ਮਜਬੂਰੀ ’ਚ ਕੀਤਾ ਜਾ ਰਿਹਾ ਹੈ ਤੇ ਉਹ ਕਿਸੇ ਵੀ ਕੀਮਤ ਤੇ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ। ਯਾਤਰੀਆਂ ਨੂੰ ਹੋਈ ਪਰੇਸ਼ਾਨੀ ਸਰਕਾਰੀ ਬੱਸਾਂ ਨਾ ਚੱਲਣ ਕਾਰਨ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬੱਸ ਅੱਡੇ ਤੇ ਸਵੇਰੇ ਤੋਂ ਹੀ ਯਾਤਰੀਆਂ ਦੀ ਲੰਬੀ ਲਾਈਨ ਦਿਖਾਈ ਦਿੱਤੀ। ਲੋਕ ਮਜਬੂਰੀ ’ਚ ਪ੍ਰਾਈਵੇਟ ਬੱਸਾਂ, ਆਟੋ ਰਿਕਸ਼ਿਆਂ ਤੇ ਟੈਕਸੀਆਂ ਵੱਲ ਰੁਝਾਨ ਕਰਦੇ ਨਜ਼ਰ ਆਏ। ਕਈ ਯਾਤਰੀਆਂ ਨੇ ਦੱਸਿਆ ਕਿ ਪ੍ਰਾਈਵੇਟ ਬੱਸਾਂ ’ਚ ਵੀ ਸੋਮਵਾਰ ਨੂੰ ਭਾਰੀ ਭੀੜ ਰਹੀ ਤੇ ਸਮਰੱਥਾ ਤੋਂ ਵੱਧ ਯਾਤਰੀ ਭਰੇ ਗਏ। ਮਜਬੂਰੀ ’ਚ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਝਲਣੀ ਪਈ।

ਗੁਰਦਾਸਪੁਰ ਪੁਲਿਸ ਥਾਣੇ ‘ਤੇ ਗ੍ਰਨੇਡ ਸੁੱਟਣ ਵਾਲੇ ਦੋ ਅੱਤਵਾਦੀ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ

NIA ਨੇ ਸ਼੍ਰੀਨਗਰ ਤੋਂ ਚਾਰ ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, ਹੁਣ ਤਕ 6 ਹੋ ਚੁੱਕੀਆਂ ਹਨ ਗ੍ਰਿਫ਼ਤਾਰੀਆਂ

ਲੁਧਿਆਣਾ ’ਚ ਬਣੇਗੀ ਸ਼ਹੀਦ ਊਧਮ ਸਿੰਘ ਸਕਿੱਲ ਡਿਵੈਲਪਮੈਂਟ ਐਂਡ ਇੰਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ,

ਅਟਾਰੀ ਸਰਹੱਦ ‘ਤੇ ਰਿਟ੍ਰੀਟ ਸਮਾਰੋਹ ਦੇਖਣ ਲਈ ਉਮੜੇ ਸੈਲਾਨੀ, ਖਚਾਖਚ ਭਰੀ ਗੈਲਰੀ

ਪਰਿਵਾਰ ਨਾਲੋਂ ਵੱਖ ਰਹਿੰਦੇ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਚੁੱਕਿਆ ਖੌਫ਼ਨਾਕ ਕਦਮ, ਸੁਸਾਈਡ ਨੋਟ ਵੀ ਬਰਾਮਦ ਪਰ…

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

Major Times Editor Major Times Editor March 29, 2026
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
SGPC ਦੇ ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ AI ਦੀ ਦੁਰਵਰਤੋਂ ਤੱਕ, ਧਾਮੀ ਨੇ ਪਾਸ ਕੀਤੇ ਕਈ ਅਹਿਮ ਮਤੇ
ਕਣਕ ਵਾਢੀ ਤੋਂ ਪਹਿਲਾਂ ਪੰਜਾਬ ਨੇ ਤੇਲ ਸਪਲਾਈ ਵਧਾਉਣ ਦੀ ਮੰਗ ਕੀਤੀ, ਕੇਂਦਰ ਤੁਰੰਤ ਕਦਮ ਚੁੱਕੇ: ਮੁੱਖ ਮੰਤਰੀ
ਪੰਜਾਬ ਵਿੱਚ ‘ਸਿਹਤ ਕ੍ਰਾਂਤੀ’ ਦਾ ਵਿਸਥਾਰ:, ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ
Dr. Ravjot Singh ਨੇ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ : ਮੋਹਿੰਦਰ ਭਗਤ
ਪ੍ਰਯਾਗਰਾਜ ਵਿੱਚ ਦਰਦਨਾਕ ਹਾਦਸਾ: ਗੰਗਾ ਵਿੱਚ ਡੁੱਬਣ ਨਾਲ 4 ਬੱਚਿਆਂ ਦੀ ਮੌਤ
ਪੱਛਮੀ ਏਸ਼ੀਆ ਦੇ ਤਣਾਅ ‘ਤੇ ਕੇਂਦਰ ਦੀ ਵੱਡੀ ਮੀਟਿੰਗ: ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ‘ਟੀਮ ਇੰਡੀਆ’ ਵਜੋਂ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਛੁਡਾਇਆ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?