ਅੰਮ੍ਰਿਤਸਰ: 
ਸੱਚਖੰਡ ਸ੍ਰੀ ਹਰਿੰਮਦਰ ਸਾਹਿਬ ਵਿਖੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਕੈਬਨਿਟ ਨਾਲ ਨਤਮਸਤਕ ਹੋਏ। ਫਰਵਰੀ 2025 ਤੋਂ ਬਤੌਰ ਦਿੱਲੀ ਦੇ ਮੁੱਖ ਮੰਤਰੀ ਸੇਵਾਵਾਂ ਨਿਭਾ ਰਹੇ ਰੇਖਾ ਗੁਪਤਾ ਪੂਰੀ ਕੈਬਨਿਟ ਦੇ ਨਾਲ ਰਾਜਾਸਾਂਸੀ ਹਵਾਈ ਅੱਡੇ ‘ਤੇ ਪਹੁੰਚੇ। ਗੁਰੂ ਨਗਰੀ ਪਹੁੰਚੇ ਰੇਖਾ ਗੁਪਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ੍ਰੀ ਦੁਰਗਿਆਣਾ ਤੀਰਥ ਅਤੇ ਦੁਪਹਿਰ ਨੂੰ ਸ੍ਰੀ ਵਾਲਮੀਕ ਜੀ ਤੀਰਥ ਸ੍ਰੀ ਰਾਮ ਤੀਰਥ ਵਿਖੇ ਨਤਮਸਤਕ ਹੋਣ ਤੋਂ ਬਾਅਦ ਰਾਜਾਸਾਂਸੀ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਣਗੇ।ਸ੍ਰੀ ਹਰਿੰਮਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

