ਸ੍ਰੀ ਮੁਕਤਸਰ ਸਾਹਿਬ : 
ਪਿਛਲੇ ਦਿਨੀਂ ਕੋਟਲੀ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ ਸ਼ਿਵ ਸੈਨਾ ਦੇ ਯੂਥ ਆਗੂ ਸ਼ਿਵ ਕੁਮਾਰ ਸ਼ਿਵਾ ਦੀ ਲਾਸ਼ ਮਿਲੀ ਸੀ। ਐੱਸਐੱਸਪੀ ਅਭਿਮੰਨਿਊ ਰਾਣਾ ਦੀਆਂ ਹਦਾਇਤਾਂ ਅਨੁਸਾਰ ਇਸ ਗੰਭੀਰ ਮਾਮਲੇ ਦੀ ਜਾਂਚ ਲਈ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ।ਪੁਲਿਸ ਵੱਲੋਂ ਰਮਨਦੀਪ ਸਿੰਘ ਵਾਸੀ ਕੁਆਰਟਰ ਨਹਿਰੀ ਕਾਲੋਨੀ ਸ੍ਰੀ ਮੁਕਤਸਰ ਸਾਹਿਬ, ਅੰਕੁਸ਼ ਵਾਸੀ ਕੋਟਲੀ ਰੋਡ ਸ੍ਰੀ ਮੁਕਤਸਰ ਸਾਹਿਬ ਤੇ ਸੁਖਵਿੰਦਰ ਨਿੱਕੂ ਵਾਸੀ ਆਦਰਸ਼ ਨਗਰ ਸ੍ਰੀ ਮੁਕਤਸਰ ਸਾਹਿਬ ਨੂੰ ਉਕਤ ਮਾਮਲੇ ’ਚ ਕਾਬੂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੁਲਿਸ ਨੂੰ ਕੋਟਲੀ ਰੋਡ ਤੋਂ ਇਕ ਲਾਸ਼ ਮਿਲੀ ਸੀ। ਲਾਸ਼ ਦੀ ਸ਼ਨਾਖਤ ਸ਼ਿਵ ਸੈਨਾ ਦੇ ਯੂਥ ਆਗੂ ਸ਼ਿਵ ਕੁਮਾਰ ਸ਼ਿਵਾ ਵਜੋਂ ਹੋਈ ਸੀ।

