ਰਾਜਪੁਰਾ : 
ਦਿੱਲੀ-ਅੰਮ੍ਰਿਤਸਰ ਹਾਈਵੇ ‘ਤੇ ਪਿੰਡ ਚਮਾਰੂ ਦੇ ਪੁਲ ਕੋਲ 2 ਕਾਰਾਂ ਦੀ ਆਹਮੋ ਸਾਹਮਣੇ ਹੋਈ ਸਿੱਧੀ ਟੱਕਰ ਵਿੱਚ 3 ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਅਜੇ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਮੁਹੰਮਦ ਸ਼ਹਿਜਾਨ (43) ਆਪਣੀ ਪਤਨੀ ਸ਼ਾਹਜਹਾਂ (37) ਨਾਲ ਉੱਤਰ ਪ੍ਰਦੇਸ਼ ਵੱਲ ਜਾ ਰਹੇ ਸਨ ਤਾਂ ਪਿੰਡ ਚਮਾਰੂ ਦੇ ਪੁੱਲ ਕੋਲ ਸਾਹਮਣੇ ਤੋਂ ਆ ਰਹੀ ਇੱਕ ਹਿਮਾਚਲ ਪ੍ਰਦੇਸ਼ ਦੀ ਬਲੈਰੋ ਗੱਡੀ ਨਾਲ ਉਨ੍ਹਾਂ ਦੀ ਸਿੱਧੀ ਟੱਕਰ ਹੋ ਗਈ। ਇਸ ਟੱਕਰ ਵਿੱਚ ਬਲੈਰੋ ਸਵਾਰ ਹਰਵਿੰਦਰ ਸਿੰਘ ,ਆਲਟੋ ਸਵਾਰ ਪਤੀ ਪਤਨੀ ਮੁਹੰਮਦ ਸ਼ਹਿਜਾਨ ਅਤੇ ਸ਼ਾਹਜਹਾਂ ਦੀ ਵੀ ਮੌਤ ਹੋ ਗਈ। ਜਿਸ ਤੇ ਮੌਕੇ ਉੱਤੇ 3 ਲਾਸ਼ਾਂ ਨੂੰ ਪੋਸਟਮਾਰਟਮ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ ਹੈ। ਜਿਸ ਤੇ ਮ੍ਰਿਤਕਾ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਨੂੰ ਸੌਂਪੀਆਂ ਜਾਣਗੀਆਂ।

