By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਕੇਂਦਰ ਸਰਕਾਰ ਦੇਵੇਗੀ ਸੂਬਿਆਂ ਨੂੰ ਐਂਬੂਲੈਂਸ, ਹੁਣ ਹਾਦਸੇ ਮਗਰੋਂ ਦਸ ਮਿੰਟ ’ਚ ਮਿਲੇਗੀ ਸਹੂਲਤ;
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - India - ਕੇਂਦਰ ਸਰਕਾਰ ਦੇਵੇਗੀ ਸੂਬਿਆਂ ਨੂੰ ਐਂਬੂਲੈਂਸ, ਹੁਣ ਹਾਦਸੇ ਮਗਰੋਂ ਦਸ ਮਿੰਟ ’ਚ ਮਿਲੇਗੀ ਸਹੂਲਤ;

India

ਕੇਂਦਰ ਸਰਕਾਰ ਦੇਵੇਗੀ ਸੂਬਿਆਂ ਨੂੰ ਐਂਬੂਲੈਂਸ, ਹੁਣ ਹਾਦਸੇ ਮਗਰੋਂ ਦਸ ਮਿੰਟ ’ਚ ਮਿਲੇਗੀ ਸਹੂਲਤ;

Major Times Editor
Last updated: December 18, 2025 4:47 am
Major Times Editor Published December 18, 2025
Share
SHARE

 ਨਵੀਂ ਦਿੱਲੀ :

ਸੜਕ ਹਾਦਸਿਆਂ ਤੋਂ ਬਾਅਦ ਅਕਸਰ ਇਹ ਲਾਪਰਵਾਹੀ ਸਾਹਮਣੇ ਆਉਂਦੀ ਹੈ ਕਿ ਐਂਬੂਲੈਂਸ ਕਾਫ਼ੀ ਦੇਰ ਨਾਲ ਪੁੱਜੀ। ਮੰਗਲਵਾਰ ਤੜਕੇ ਯਮੁਨਾ ਐਕਸਪ੍ਰੈੱਸਵੇਅ ’ਤੇ ਵੀ ਹਾਦਸੇ ਦੇ ਇਕ ਘੰਟੇ ਬਾਅਦ ਐਂਬੂਲੈਂਸ ਪੁੱਜਣ ਦਾ ਮੁੱਦਾ ਕਾਂਗਰਸੀ ਸੰਸਦ ਮੈਂਬਰ ਪ੍ਰਮੋਦ ਤਿਵਾੜੀ ਨੇ ਰਾਜ ਸਭਾ ’ਚ ਚੁੱਕਿਆ ਤਾਂ ਇਸ ਨੂੰ ਸਰਕਾਰ ਨੇ ਪੂਰੀ ਗੰਭੀਰਤਾ ਨਾਲ ਲਿਆ। ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਸੂਬਿਆਂ ਦੇ ਨਾਲ ਐੱਮਓਯੂ ਕਰਨ ਜਾ ਰਹੀ ਹੈ। ਸੂਬੇ ਕਿਲੋਮੀਟਰ ਦੇ ਹਿਸਾਬ ਨਾਲ ਐਂਬੂਲੈਂਸ ਦੀ ਮੰਗ ਕਰਨਗੇ। ਕੇਂਦਰ ਸਰਕਾਰ ਆਪਣੇ ਪੈਸੇ ਨਾਲ ਐਂਬੂਲੈਂਸ ਉਪਲੱਬਧ ਕਰਵਾਏਗੀ, ਪਰ ਸ਼ਰਤ ਹੋਵੇਗੀ ਕਿ ਉਹ ਹਾਦਸੇ ਤੋਂ ਬਾਅਦ ਦਸ ਮਿੰਟ ’ਚ ਉਥੇ ਪੁੱਜਣੀ ਚਾਹੀਦੀ ਹੈ। ਰਾਜ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਕਾਂਗਰਸੀ ਮੈਂਬਰ ਨੇ ਨੈਸ਼ਨਲ ਹਾਈਵੇ ਦੀ ਸੁਰੱਖਿਆ ਦੇ ਮੁੱਦੇ ਨੂੰ ਚੁੱਕਿਆ। ਉਨ੍ਹਾਂ ਨੇ ਯਮੁਨਾ ਐਕਸਪ੍ਰੈੱਸਵੇਅ ’ਤੇ ਹਾਦਸੇ ਦੇ ਇਕ ਘੰਟੇ ਬਾਅਦ ਐਂਬੂਲੈਂਸ ਪੁੱਜਣ ਦਾ ਮਾਮਲਾ ਉਠਾਉਂਦੇ ਹੋਏ ਪੁੱਛਿਆ ਕਿ ਇਸ ਦਿਸ਼ਾ ’ਚ ਸਰਕਾਰ ਕੀ ਕਦਮ ਚੁੱਕਣ ਜਾ ਰਹੀ ਹੈ। ਇਸ ’ਤੇ ਕੇਂਦਰੀ ਮੰਤਰੀ ਗਡਕਰੀ ਨੇ ਪਹਿਲਾਂ ਤਾਂ ਇਹ ਸਪੱਸ਼ਟ ਕੀਤਾ ਕਿ ਯਮੁਨਾ ਐਕਸਪ੍ਰੈੱਸਵੇਅ ਉੱਤਰ ਪ੍ਰਦੇਸ਼ ਸਰਕਾਰ ਦੇ ਅਧੀਨ ਆਉਂਦਾ ਹੈ। ਨਾਲ ਹੀ ਸਪੱਸ਼ਟ ਕੀਤਾ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਸਰਕਾਰ ਸੜਕ ਸੁਰੱਖਿਆ ਦੇ ਪ੍ਰਤੀ ਗੰਭੀਰ ਹੈ। ਉਨ੍ਹਾਂ ਨੇ ਦੱਸਿਆ ਕਿ ਰੋਡ ਤੇ ਆਟੋਮੋਬਾਈਲ ਇੰਜੀਨੀਅਰਿੰਗ ’ਚ ਬਹੁਤ ਸੁਧਾਰ ਹੋਏ ਹਨ, ਪਰ ਮਨੁੱਖੀ ਸੁਭਾਅ (ਹਿਊਮਨ ਬਿਹੇਵੀਅਰ) ਵੱਡੀ ਮੁਸ਼ਕਲ ਬਣਿਆ ਹੋਇਆ ਹੈ। ਅੰਕੜੇ ਦੱਸਦੇ ਹਨ ਕਿ ਦੇਸ਼ ’ਚ ਹਰ ਸਾਲ ਪੰਜ ਲੱਖ ਐਕਸੀਡੈਂਟਾਂ ’ਚ ਲਗਪਗ ਇਕ ਲੱਖ 80 ਹਜ਼ਾਰ ਮੌਤਾਂ ਹੁੰਦੀਆਂ ਹਨ। ਉਨ੍ਹਾਂ ਨੇ ਆਈਆਈਐੱਮ ਦਿੱਲੀ ਦੀ ਰਿਪੋਰਟ ਦਾ ਹਵਾਲਾ ਦਿੱਤਾ ਕਿ ਜੇ ਹਾਦਸੇ ਦੇ ਜ਼ਖ਼ਮੀਆਂ ਨੂੰ ਸਮੇਂ ਨਾਲ ਇਲਾਜ ਉਪਲੱਬਧ ਹੁੰਦਾ ਤਾਂ ਇਨ੍ਹਾਂ ’ਚੋਂ ਪੰਜਾਹ ਹਜ਼ਾਰ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ। ਗਡਕਰੀ ਨੇ ਸਵੀਕਾਰ ਕੀਤਾ ਕਿ ਹਾਦਸੇ ਤੋਂ ਬਾਅਦ ਦਸ ਮਿੰਟ ’ਚ ਐਂਬੂਲੈਂਸ ਪੁੱਜਣ ਦੀ ਵਿਵਸਥਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਨੂੰ ਦੇਖਦੇ ਹੋਏ ਹੀ ਰਾਹਵੀਰ ਯੋਜਨਾ ਬਣਾਈ ਹੈ, ਜਿਸ ’ਚ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲਿਆਂ ਨੂੰ ਇਨਾਮ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਹੁਣ ਸੂਬਾ ਸਰਕਾਰਾਂ ਨਾਲ ਐੱਮਓਯੂ ਕਰਨ ਜਾ ਰਹੇ ਹਾਂ। ਸੂਬੇ ਕਿਲੋਮੀਟਰ ਦੇ ਹਿਸਾਬ ਨਾਲ 100-150, ਜਿੰਨੀਆਂ ਵੀ ਐਂਬੂਲੈਂਸਾਂ ਮੰਗਣਗੇ, ਉਨ੍ਹਾਂ ਨੂੰ ਕੇਂਦਰ ਸਰਕਾਰ ਆਪਣੇ ਪੈਸੇ ਨਾਲ ਉਪਲੱਬਧ ਕਰਵਾਏਗੀ, ਪਰ ਉਨ੍ਹਾਂ ਦੇ ਸੰਚਾਲਨ ਦਾ ਸਿਸਟਮ ਸੂਬੇ ਦਾ ਹੋਵੇਗਾ। ਮਾਡਰਨ ਐਂਬੂਲੈਂਸ ਦੇਣ ਦੀ ਸ਼ਰਤ ਸਿਰਫ਼ ਇਹੀ ਹੋਵੇਗੀ ਕਿ ਉਹ ਹਾਦਸੇ ਦੇ ਦਸ ਮਿੰਟ ’ਚ ਪੁੱਜਣੀ ਚਾਹੀਦੀ ਹੈ।

‘ਵੰਦੇ ਮਾਤਰਮ’, ਸੋਨੀਆ ਗਾਂਧੀ ਦੇ 79ਵੇਂ ਜਨਮਦਿਨ ‘ਤੇ ਰਾਸ਼ਟਰ ਨੂੰ ਦਿੱਤਾ ਵਿਸ਼ੇਸ਼ ਸੰਦੇਸ਼

PM Modi ਦੇ ਬੰਗਾਲ ਦੌਰੇ ‘ਚ ਮੌਸਮ ਬਣਿਆ ਰੁਕਾਵਟ; ਘੱਟ ਵਿਜ਼ੀਬਿਲਟੀ ਕਾਰਨ ਨਾਦੀਆ ‘ਚ ਲੈਂਡ ਨਹੀਂ ਹੋ ਸਕਿਆ ਹੈਲੀਕਾਪਟਰ

ਲਾਲ ਕਿਲ੍ਹਾ ‘ਚ ‘ਸ਼ਾਹਜਹਾਂ’ ਦੀ ਵਾਪਸੀ, ਫਿਰ ਸੁਰਖੀਆਂ ‘ਚ ਆਇਆ ਏਅਰ ਇੰਡੀਆ ਦਾ ਇਹ ਖਾਸ ਜਹਾਜ਼

ਚੱਲਦੀ ਰੇਲਗੱਡੀ ‘ਚ ਫੌਜ ਦੇ ਜਵਾਨ ਦੀ ਮੌਤ, ਬਹਿਸ ਮਗਰੋਂ ਕੋਚ ਅਟੈਂਡੈਂਟ ਨੇ ਮਾਰਿਆ ਚਾਕੂ

ਫੈਕਟਰੀ ‘ਚ ਲੱਗੀ ਭਿਆਨਕ ਅੱਗ, ਅਗਲੀ ਸਵੇਰ ਮਿਲੇ ਦੋ ਮਨੁੱਖੀ ਪਿੰਜਰ; ਦਹਿਸ਼ਤ ‘ਚ ਪਿੰਡ ਵਾਸੀ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਜਲੰਧਰ ਵਿਚ ਮਥਾ ਟੇਕ ਕੇ ਬਾਹਰ ਆਏ ਆਪ ਨੇਤਾ ਦਾ ਗੋਲਆਂ ਮਾਰ ਕੇ ਕਤਲ,

Major Times Editor Major Times Editor February 6, 2026
ਆਪ ਆਗੂ ਲੱਕੀ ਓਬਰਾਏ ਦੀ ਗੋਲਿਆਂ ਮਾਰ ਕੇ ਹਤਿਆ
ਡਾ. ਨਵਜੋਤ ਸਿੱਧੂ ਨੇ ਛੱਡੀ ਕਾਂਗਰਸ,
ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼ਹਿਰ ਵਿੱਚ ਸਜਾਈ ਸ਼ੋਭਾ ਯਾਤਰਾ
ਕੈਬਨਿਟ ਮੰਤਰੀਆਂ ਤੇ ਲੋਕ ਸਭਾ ਮੈਂਬਰ ਨੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼ਰਧਾਲੂਆਂ ਵਾਲੀ ਟ੍ਰੇਨ ਬਨਾਰਸ ਲਈ ਕੀਤੀ ਰਵਾਨਾ
ਪੰਜਾਬ ਚ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਤੇ ਸਾਬਕਾ CM ਦੇ ਕਰੀਬੀ ਮਨੋਜ ਮਨੂ ਵੜਿੰਗ ਦਾ ਦੇਹਾਂਤ
ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਇਆ ਕੌਮੀ ਝੰਡਾ
ਦਿੱਲੀ ‘ਚ ਖੁੱਲ੍ਹੇਗਾ ਦੁਨੀਆ ਦਾ ਸਭ ਤੋਂ ਵੱਡਾ ਮਿਊਜ਼ੀਅਮ, ਹਰ ਸਾਲ ਆਉਣਗੇ ਕਰੋੜਾਂ ਸੈਲਾਨੀ
ਜੇ ਵਧ ਗਿਆ ਹੈ ਯੂਰਿਕ ਐਸਿਡ ਤਾਂ ਇਨ੍ਹਾਂ 5 ਚੀਜ਼ਾਂ ਤੋਂ ਜ਼ਰੂਰ ਕਰੋ ਪਰਹੇਜ਼; ਨਹੀਂ ਤਾਂ ਵਿਗੜ ਸਕਦੀ ਹੈ ਤਬੀਅਤ
ਸਾਵਧਾਨ ! ਜੇਕਰ ਤੁਹਾਡੀਆਂ ਅੱਖਾਂ ‘ਚ ਦਿਖਾਈ ਦੇ ਰਹੇ ਹਨ ਇਹ ਲੱਛਣ, ਤਾਂ ਸਮਝੋ ਖ਼ਤਰੇ ‘ਚ ਹੈ ਤੁਹਾਡੀ ਕਿਡਨੀ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?