ਛਿੰਦਵਾੜਾ : 
ਮੌਤ ਨੂੰ ਮਾਤ ਦੇਣ ਵਾਲੀ ਇਕ ਘਟਨਾ ਮੱਧ ਪ੍ਰਦੇਸ਼ ਵਿਚ ਛਿੰਦਵਾੜਾ ਜ਼ਿਲ੍ਹੇ ਸਿੱਲੇਵਾਨੀ ਘਾਟੀ ਵਿਚ ਸਾਹਮਣੇ ਆਈ ਹੈ। ਇੱਥੇ ਇਕ ਟਰੱਕ ਬੇਕਾਬੂ ਹੋ ਕੇ ਕਰੀਬ 200 ਫੁੱਟ ਡੂੰਘੀ ਖੱਡ ਵਿਚ ਪਲਟ ਗਿਆ। ਟਰੱਕ ਹੇਠਾਂ ਚਾਲਕ ਦਾ ਪੈਰ ਫਸ ਗਿਆ। ਇਸ ਪੂਰੇ ਮਾਮਲੇ ਵਿਚ ਜੀਪੀਐੱਸ ਦਾ ਅਹਿਮ ਯੋਗਦਾਨ ਰਿਹਾ, ਜਿਸ ਦੇ ਅਧਾਰ ’ਤੇ ਟਰੱਕ ਦੀ ਤਲਾਸ਼ ਕਰਦਿਆਂ ਮੌਕੇ ਤੱਕ ਪਹੁੰਚ ਕੇ 30 ਘੰਟੇ ਤੱਕ ਫਸੇ ਚਾਲਕ ਦੀ ਜਾਨ ਬਚਾਈ ਜਾ ਸਕੀਦੱਸਿਆ ਜਾ ਰਿਹਾ ਹੈ ਕਿ ਮੱਕੇ ਨਾਲ ਭਰਿਆ ਟਰੱਕ ਮੰਗਲਵਾਰ ਦੁਪਹਿਰ ਚੌਰਈ ਤਹਿਸੀਲ ਦੇ ਪਿੰਡ ਚਾਂਦ ਤੋਂ ਉਦਯੋਗਿਕ ਖੇਤਰ ਬੋਰਗਾਂਵ ਲਈ ਰਵਾਨਾ ਹੋਇਆ ਸੀ•। ਗ੍ਰਾਮ ਚਾਂਦ ਤੋਂ ਲਗਪਗ 130 ਕਿਲੋਮੀਟਰ ਦੂਰ ਮੰਗਲਵਾਰ ਰਾਤ ਕਰੀਬ ਤਿੰਨ ਵਜੇ ਸਿੱਲੇਵਾਨੀ ਘਾਟੀ ਵਿਚ ਇਹ ਹਾਦਸਾ ਹੋ ਗਿਆ। ਜਦੋਂ ਬੁੱਧਵਾਰ ਤੱਕ ਟਰੱਕ ਬੋਰਗਾਂਵ ਨਹੀਂ ਪਹੁੰਚਿਆ ਤਾਂ ਚਾਲਕ ਦਾ ਮੋਬਾਈਲ ਬੰਦ ਮਿਲਿਆ। ਤਾਂ ਟਰੱਕ ਮਾਲਕ ਰਵੀ ਬਘੇਲ ਦੀ ਚਿੰਤਾ ਹੋਈ। ਉਨ੍ਹਾਂ ਨੇ ਇਸ ਲਈ ਜੀਪੀਸੀਐੱਸ ਦੀ ਮਦਦ ਲਈ। ਪਤਾ ਲੱਗਿਆ ਕਿ ਟਰੱਕ ਸਿੱਲੇਵਾਨੀ ਘਾਟੀ ਵਿਚ ਇਕ ਮੋੜ ’ਤੇ ਸਥਿਤ ਹੈ। ਵੀਰਵਾਰ ਸਵੇਰੇ ਕਰੀਬ ਨੌ ਵਜੇ ਮੌਕੇ ’ਤੇ ਪਹੁੰਚਣ ’ਤੇ ਪਤਾ ਲੱਗਿਆ ਕਿ ਟਰੱਕ ਬੇਕਾਬੂ ਹੋ ਕੇ ਲਗਪਗ 200 ਫੁੱਟ ਡੂੰਘੀ ਖੱਡ ਵਿਚ ਡਿੱਗ ਗਿਆ। ਖੱਡ ਤੱਕ ਪਹੁੰਚਣ ਲਈ ਬਚਾਅ ਦਲ ਨੇ ਦੇਖਿਆ ਕਿ ਟਰੱਕ ਚਾਲਕ ਦਾ ਪੈਰ ਹਾਦਸੇਵਾਲੀ ਥਾਂ ’ਤੇ ਟਰੱਕ ਹੇਠਾਂ ਬੁਰੀ ਤਰ੍ਹਾਂ ਫਸਿਆ ਹੋਇਆ ਹੈਾ। ਉਹ ਲਗਪਗ 30 ਘੰਟੇ ਤੱਕ ਤਕਲੀਫ ਨੂੰ ਸਹਾਰਦਾ ਰਿਹਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਰੈਸਕਿਊ ਟੀਮ ਪਹੁੰਚੀ ਤੇ ਚਾਲਕ ਨੂੰ ਮਸ਼ੱਕਤ ਨਾਲ ਬਾਹਰ ਕੱਢਿਆ। ਉਮਰਨਾਲਾ ਚੌਕੀਇੰਚਾਰਜ ਪਾਰਸਨਾਥ ਆਰਮੋ ਨੇ ਦੱਸਿਆ ਕਿ ਚਾਲਕ ਸੁਰੱਖਿਅਤ ਹੈ ਅਤੇ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।

