ਅੰਮ੍ਰਿਤਸਰ : 
ਅਕਾਲੀ ਦਲ ਵਾਰਸ ਪੰਜਾਬ ’ਚ ਅਜਨਾਲਾ ਹਲਕੇ ਦੇ ਰਿਆੜ ਪਿੰਡ ਵਾਸੀ ਲੋਕ ਗਾਇਕ ਜਸਕਰਨ ਸਿੰਘ ਰਿਆੜ ਪਾਰਟੀ ’ਚ ਰਸਮੀ ਤੌਰ ‘ਤੇ ਸ਼ਾਮਲ ਹੋਏ। ਰਿਆੜ ਨੂੰ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਚਰਨਦੀਪ ਸਿੰਘ ਨੇ ਸ਼ਾਮਲ ਕੀਤਾ। ਇਸ ਮੌਕੇ ਸ਼ਮਸ਼ੇਰ ਸਿੰਘ ਪੱਧਰੀ, ਸੁਰਿੰਦਰ ਸਿੰਘ, ਮਨਜਿੰਦਰ ਸਿੰਘ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ, ਗੁਰਲਾਲ ਸਿੰਘ, ਜਗਰੂਪ ਸਿੰਘ, ਯਾਦਵਿੰਦਰ ਸਿੰਘ, ਰਜਿੰਦਰ ਸਿੰਘ, ਇੰਦਰਜੀਤ ਸਿੰਘ, ਹਰਵਿੰਦਰ ਸਿੰਘ, ਮਨਜੋਤ ਸਿੰਘ, ਤੇਜਬੀਰ ਸਿੰਘ, ਦਿਲਰਾਜ ਸਿੰਘ ਪੰਡੋਰੀ, ਕਿਰਤਪਾਲ ਸਿੰਘ, ਗੁਰਜੀਤ ਸਿੰਘ, ਮਲਕੀਤ ਸਿੰਘ, ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ।

