ਨਵੀਂ ਦਿੱਲੀ: 
ਏਅਰ ਇੰਡੀਆ ਦੇ ਇੱਕ ਜਹਾਜ਼ ਨੂੰ ਉਡਾਣ ਭਰਨ (ਟੇਕਆਫ) ਦੇ ਕੁਝ ਦੇਰ ਬਾਅਦ ਹੀ ਵਾਪਸ ਦਿੱਲੀ ਵਿੱਚ ਲੈਂਡਿੰਗ ਕਰਨੀ ਪਈ। ਏਅਰਲਾਈਨ ਕੰਪਨੀ ਦੇ ਬਿਆਨ ਅਨੁਸਾਰ, ਇਸ ਜਹਾਜ਼ ਨੇ ਦਿੱਲੀ ਤੋਂ ਮੁੰਬਈ ਜਾਣਾ ਸੀ।ਜਾਣਕਾਰੀ ਮੁਤਾਬਕ, ਸੋਮਵਾਰ ਨੂੰ ਦਿੱਲੀ ਤੋਂ ਮੁੰਬਈ ਜਾਣ ਵਾਲੀ ਫਲਾਈਟ AI887 ਵਿੱਚ ਉਡਾਣ ਭਰਨ ਤੋਂ ਬਾਅਦ ਇੱਕ ਤਕਨੀਕੀ ਖਰਾਬੀ ਆ ਗਈ ਸੀ, ਜਿਸ ਤੋਂ ਬਾਅਦ ਜਹਾਜ਼ ਨੇ ਦਿੱਲੀ ਵਿੱਚ ਵਾਪਸ ਲੈਂਡਿੰਗ ਕੀਤੀ।ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (SOP) ਦੇ ਤਹਿਤ ਦਿੱਲੀ ਵਿੱਚ ਜਹਾਜ਼ ਦੀ ਲੈਂਡਿੰਗ ਕਰਵਾਈ ਗਈ ਹੈ। ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਅਤੇ ਕਰੂ ਮੈਂਬਰ ਬਿਲਕੁਲ ਸੁਰੱਖਿਅਤ ਹਨ। ਸਾਰਿਆਂ ਨੂੰ ਜਹਾਜ਼ ਤੋਂ ਹੇਠਾਂ ਉਤਾਰ ਲਿਆ ਗਿਆ ਹੈ ਅਤੇ ਉਨ੍ਹਾਂ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।

