ਫਿਰੋਜ਼ਪੁਰ: 
ਫਿਰੋਜ਼ਪੁਰ ਦੇ ਪਿੰਡ ਸ਼ੇਰਖਾਂ ਵਿਖੇ ਟਰੱਕ ਤੇ ਪਿਕਅੱਪ ਗੱਡੀ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ਵਿੱਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ 106, 281, 125 (ਏ), 324 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਰਾਜ ਰਾਣੀ ਪਤਨੀ ਸੁਖਬੀਰ ਸਿੰਘ ਵਾਸੀ ਪਿੰਡ ਬਾਗੂਵਾਲਾ ਨੇ ਦੱਸਿਆ ਕਿ ਮਿਤੀ 20 ਦਸੰਬਰ 2025 ਨੂੰ ਕਰੀਬ 10 ਵਜੇ ਰਾਤ ਸ਼ੇਰਖਾਂ ਤੋਂ ਪਿੱਛੇ ਜ਼ੀਰਾ ਸਾਇਡ ਪੁੱਜੇ ਤਾਂ ਸਾਹਮਣੇ ਤੋਂ ਟਰੱਕ ਨੰਬਰ ਆਰਜੇ 31 ਜੀਬੀ 1812 ਜੋ ਸੀਮੈਂਟ ਨਾਲ ਲੋਡ ਸੀ, ਉਸ ਦੇ ਪਤੀ ਸੁਖਬੀਰ ਸਿੰਘ ਦੀ ਪਿੱਕਅੱਪ ਗੱਡੀ ਨੰਬਰ ਐੱਚਆਰ 65 3856 ਨਾਲ ਟਕਰਾ ਗਈ।ਜੋ ਪਿਅਕੱਪ ਗੱਡੀ ਵੀ ਸਾਰੀ ਨੁਕਸਾਨੀ ਗਈ ਅਤੇ ਉਸ ਦੇ ਪਤੀ ਸੁਖਬੀਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੁੱਲਗੜ੍ਹੀ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

