ਜਲੰਧਰ, : 



2025 ਦੀਆਂ ਸਾਰੀਆਂ ਚੰਗੀਆਂ ਅਤੇ ਮਾੜੀਆਂ ਘਟਨਾਵਾਂ ਨੂੰ ਅਲਵਿਦਾ ਕਹਿੰਦੇ ਹੋਏ, ਜਲੰਧਰ ਵਾਸੀਆਂ ਨੇ 2026 ਦਾ ਸਵਾਗਤ ਬਹੁਤ ਧੂਮਧਾਮ ਨਾਲ ਕੀਤਾ। 31 ਦਸੰਬਰ ਦੀ ਰਾਤ ਨੂੰ ਸ਼ਹਿਰ ਦੇ ਵੱਖ ਵੱਖਥ ਇਲਾਕਿਆਂ ਵਿਚ ਦੇਰ ਰਾਤ ਤਕ ਰਾਫੀ ਰੌਣਕ ਦੇਖਣ ਨੂੰ ਮਿਲੀ। ਲੋਕਾਂ ਨੇ ਉਤਸ਼ਾਹ ਨਾਲ ਪੁਰਾਣੇ ਸਾਲ ਨੂੰ ਅਲਵਿਦਾ ਕਿਹਾ ਅਤੇ ਨਵੇਂ ਸਾਲ ਦਾ ਸਵਾਗਤ ਕੀਤਾ। ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਬਹੁਤ ਰੌਣਕ ਦੇਖਣ ਨੂੰ ਮਿਲੀ। ਜਲੰਧਰ ਦੇ ਮਾਡਲ ਟਾਊਨ, ਪੀਪੀਆਰ ਮਾਰਕੀਟ ਅਤੇ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਲੋਕ ਆਪਣੇ ਪਰਿਵਾਰਾਂ ਅਤੇ ਦੋਸਕਾਂ ਸਮੇਤ ਨਵੇਂ ਸਾਲ ਦੀ ਆਮਦ ਨੂੰ ਲੈਕੇ ਜਸ਼ਨ ਮਨਾਉਂਦੇ ਦਿਖਾਈ ਦਿੱਤੇ। ਸ਼ਾਮ ਹੁੰਦੇ ਹੀ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਅਤੇ ਇਲਾਕਿਆਂ ਵਿਚ ਲੋਕਾਂ ਦੀ ਰੌਣਕ ਵਧਮ ਲੱਗ ਪਈ। ਲੋਕ ਆਪਣੇ ਪਰਿਵਾਰਾਂ ਸਮੇਤ ਮਾਡਲ ਟਾਊਨ ਮਾਰਕੀਟ ਅਤੇ ਪੀਪੀਆਰ ਮਾਰਕੀਟ ਪਹੁੰਚੇ ਅਤੇ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ, ਬਹੁਤ ਸਾਰੇ ਲੋਕ ਆਪਣੀਆਂ ਕਾਰਾਂ ’ਤੇ ਗੁਬਾਰੇ ਲਗਾਕੇ ਆਪਣੇ ਪਰਿਾਵਾਰਾਂ ਸਮੇਂਤ ਖੁਸ਼ੀ ਮਨਾਉਂਦੇ ਅਤੇ ਅਤੇ ਸੈਲਫੀ ਲੈਂਦੇ ਦੇਖੇ ਗਏ। ਸ਼ਹਿਰ ਦੇ ਵੱਖ-ਵੱਖ ਹੋਟਲਾਂ ਵਿਚ ਵੀ ਨਵੇਂ ਸਾਲ ਦੇ ਜਸ਼ਨ ਸਬੰਧੀ ਪਾਰਟੀਆਂ ਹੋਇਆਂ। ਨਵੇਂ ਸਾਲ ਦੀ ਆਮਦ ਨੂੰ ਲੈਕੇ ਲੋਕਾਂ ਨੇ ਆਪਣੀਆਂ ਦੁਕਾਨਾਂ ਆਦਿ ਵੀ ਸਜਾਇਆਂ। ਲੋਕਾਂ ਨੇ ਹੋਟਲਾਂ ਵਿੱਚ ਹੋ ਰਹੇ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਆਪਣੇ ਪਰਿਵਾਰਾਂ ਨਾਲ ਖਾਣਾ ਖਾ ਕੇ ਅਤੇ ਨਚ ਗਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ। ਨੌਜਵਾਨ ਆਪਣੇ ਮਨੋਰਰਸਾਈਕਲਾਂ ਅਤੇ ਕਾਰਾਂ ’ਤੇ ਬਾਜ਼ਾਰਾਂ ਵਿੱਚ ਘੁੰਮਦੇ ਹੋਏ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਦੇਖੇ ਗਏ। ਲੋਕਾਂ ਵਿਚ ਨਵੇਂ ਸਾਲ ’ਤੇ ਨਵੀਆਂ ਉਮੀਦਾਂ ਦਾ ਉਤਸ਼ਾਹ ਸਾਫ਼ ਦਿਖਾਈ ਦੇ ਰਿਹਾ ਸੀ। ਇਸ ਦੌਰਾਨ ਮਾਡਲ ਟਾਊਨ ਵਿਖੇ ਸ਼ਾਪ ਕੀਪਰ ਐਸੋਸੀਏਸ਼ਨ ਵਲੋਂ ਇਕ ਸਟੇਜ਼ ਲਗਾਈ ਗਈ ਜਿਸ ’ਤੇ ਨੌਜਨਾਵਾਂ ਨੇ ਨਚ ਗਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ।
ਮੰਦਿਰਾਂ ਵਿੱਚ ਧਾਰਮਿਕ ਸਮਾਗਮ
ਨਵੇਂ ਸਾਲ ਦੀ ਆਮਦ ਨੂੰ ਲੈਕੇ ਸ਼ਹਿਰ ਭਰ ਦੇ ਕਈ ਮੰਦਰਾਂ ਵਿੱਚ ਭਜਨ, ਸੰਕੀਰਤਨ ਅਤੇ ਮਾਤਾ ਦੀ ਚੌਕੀ ਦਾ ਆਯੋਜਨ ਕੀਤਾ ਗਿਆ। ਮੰਦਰਾਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਇਸ ਦੌਰਾਨ ਪੂਜਾ ਪਾਠ ਹੋਏ। ਧਾਰਮਿਕ ਉਤਸ਼ਾਹ ਨਾਲ ਨਵੇਂ ਸਾਲ ਦੇ ਆਗਮਨ ਦਾ ਸਵਾਗਤ ਕਰਨ ਲਈ ਜਲੰਧਰ ਦੇ ਸ਼੍ਰੀ ਦੇਵੀ ਤਲਾਬ ਮੰਦਰ ਵਿੱਚ ਮਹਾਮਾਈ ਦੀ ਵਿਸ਼ਾਲ ਚੌਕੀ ਕਰਵਾਈ ਗਈ। ਜਾਣਕਾਰੀ ਦਿੰਦੇ ਹੋਏ, ਸ਼੍ਰੀ ਦੇਵੀ ਤਲਾਬ ਮੰਦਰ ਪ੍ਰਬੰਧਨ ਕਮੇਟੀ ਦੇ ਪਵਿੰਦਰ ਬਹਿਲ ਨੇ ਦੱਸਿਆ ਕਿ ਨਵੇਂ ਸਾਲ ਦੇ ਸਵਾਗਤ ਲਈ, ਮੰਦਰ ਵਿੱਚ ਰਾਤ 8 ਤੋਂ 12 ਵਜੇ ਤੱਕ ਮਹਾਮਾਈ ਚੌਂਕੀ ਕਰਵਾਈ ਗਈ। ਕਈ ਧਾਰਮਿਕ ਸੰਗਠਨਾਂ ਨੇ ਹਿੱਸਾ ਲਿਆ। ਇਸ ਦੌਰਾਨ ਭਜਨ ਮੰਡਲੀਆਂ ਵਲੋਂ ਮਹਾਮਾਈ ਦਾ ਗੁਣਗਾਨ ਕੀਤਾ। ਚੌਂਕੀ ਦੌਰਾਨ, ਮਹਾਮਾਈ ਨੂੰ ਛਪਨ ਭੋਗ ਲਗਾਏ ਗਏ। ਚੌਂਕੀ ਦੌਰਾਨ ਸ਼੍ਰੀ ਰਾਮ ਹਾਲ ਵਿਖੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸੇ ਤਰ੍ਹਾਂ, ਸ਼ਹਿਰ ਦੇ ਹੋਰ ਮੰਦਰਾਂ ਵਿੱਚ ਵੀ ਭਜਨ ਅਤੇ ਕੀਰਤਨ ਹੋਏ।
ਪੁਲਿਸ ਕਮਿਸ਼ਨਰ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ
ਨਵੇਂ ਸਾਲ ਦੇ ਆਗਮਨ ਦਾ ਜਸ਼ਨ ਮਨਾਉਣ ਵਾਲਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਰੇਟ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਇਸ ਦੌਰਾਨ 31 ਦਸੰਬਰ ਦੀ ਰਾਤ ਪੁਲਿਸ ਕਮਿਸ਼ਨਰ ਨੇ ਸ਼ਮਾਡਲ ਟਾਊਨ ਸਮੇਤ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਡੀ.ਸੀ.ਪੀ ਮਨਪ੍ਰੀਤ ਸਿੰਘ ਢਿਲੋਂ, ਏ.ਡੀ.ਸੀ.ਪੀ ਸੁਖਵਿੰਦਰ ਸਿੰਘ, ਏ.ਡੀ.ਸੀ.ਪੀ ਹਰਿੰਦਰ ਸਿੰਘ ਗਿਲ ਸਮੇਤ ਹੋਰ ਵੀ ਪੁਲਿਸ ਅਧਿਕਾਰੀ ਸਨ। ਪੁਲਿਸ ਵਲੋਂ ਸ਼ਹਿਰ ਵਿਚ ਨਾਕਾਬੰਦੀ ਕਰਕੇ ਸਖਤੀ ਨਾਲ ਚੈਕਿੰਗ ਕੀਤੀ ਗਈ। ਪੁਲਿਸ ਕਮਿਸ਼ਨਰ ਸ਼੍ਰੀਮਤੀ ਧਨਪ੍ਰੀਤ ਕੌਰ ਨੇ ਦੱਸਿਆ ਕਿ ਜਲੰਧਰ ਸਿਟੀ ਕਮਿਸ਼ਨਰੇਟ ਪੁਲਿਸ ਨੇ ਜਲੰਧਰ ਪੁਲਿਸ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, 31 ਦਸੰਬਰ ਦੀ ਰਾਤ ਨੂੰ ਨਵੇਂ ਸਾਲ ਦੇ ਜਸ਼ਨ ਦੌਰਾਨ ਸ਼ਹਿਰ ਵਾਸੀਆਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਦੇ ਹਿੱਸੇ ਵਜੋਂ, ਸ਼ਹਿਰ ਦੇ ਐਂਟਰੀ ਪੁਆਇੰਟਾਂ ’ਤੇ 10 ਚੌਕੀਆਂ ਅਤੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ 16 ਚੌਕੀਆਂ ਅਤੇ ਨਾਕੇ ਲਗਾਏ ਗਏ ਸਨ, ਜਿਨ੍ਹਾਂ ਦੀ ਡਿਊਟੀ ਪੁਲਿਸ ਸਟੇਸ਼ਨ ਇੰਚਾਰਜਾਂ ਅਤੇ ਜੀ.ਓ.ਸੀ.ਏ. ਦੁਆਰਾ ਨਿਭਾਈ ਗਈ ਸੀ। ਇਸ ਸਮੇਂ ਦੌਰਾਨ, 14 ਜੀ.ਓ.ਸੀ.ਏ. ਨੂੰ ਫੀਲਡ ਵਿੱਚ ਤਾਇਨਾਤ ਕੀਤਾ ਗਿਆ ਸੀ। ਸ਼ਹਿਰ ਵਿੱਚ 33 ਪੀਸੀਆਰ ਵਾਹਨ ਤਾਇਨਾਤ ਕੀਤੇ ਗਏ ਸਨ ਅਤੇ ਲਗਾਤਾਰ ਗਸ਼ਤ ’ਤੇ ਸਨ।

