By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਜਲੰਧਰ ਸ਼ਹਿਰ ਦਾ ਮੁੱਖ ਨਗਰ ਕੀਰਤਨ ਅੱਜ, ਪ੍ਰਬੰਧ ਮੁਕੰਮਲ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - Jalandhar - ਜਲੰਧਰ ਸ਼ਹਿਰ ਦਾ ਮੁੱਖ ਨਗਰ ਕੀਰਤਨ ਅੱਜ, ਪ੍ਰਬੰਧ ਮੁਕੰਮਲ

Jalandhar

ਜਲੰਧਰ ਸ਼ਹਿਰ ਦਾ ਮੁੱਖ ਨਗਰ ਕੀਰਤਨ ਅੱਜ, ਪ੍ਰਬੰਧ ਮੁਕੰਮਲ

Major Times Editor
Last updated: January 2, 2026 3:51 am
Major Times Editor Published January 2, 2026
Share
SHARE

ਪ੍ਰਬੰਧਕਾਂ ਵਲੋਂ ਸੰਗਤ ਜੀ ਨੂੰ ਪਾਲਕੀ ਸਾਹਿਬ ਨਾਲ ਪੈਦਲ ਚੱਲਣ ਦੀ ਬੇਨਤੀ

ਜਲੰਧਰ .

.. ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੰਘ ਸਭਾਵਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੋਹਨ ਸਿੰਘ ਢੀਂਡਸਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਦਵਿੰਦਰ ਸਿੰਘ ਰਹੇਜਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦਸਿਆ ਕਿ 1928 ਤੋਂ ਆਰੰਭ ਹੋਇਆ ਇਹ ਨਗਰ ਕੀਰਤਨ 2 ਜਨਵਰੀ ਨੂੰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਜੈਕਾਰਿਆਂ ਨਗਾਰਿਆਂ ਦੀ ਗੂੰਜ ਚ ਆਰੰਭ ਹੋਕੇ ਭਾਰਤ ਸੋਡਾ ਵਾਟਰ, ਮੰਡੀ ਫੈਂਟਨਗੰਜ, ਗੁਰਦਵਾਰਾ ਦੀਵਾਨ ਅਸਥਾਨ, ਮਿਲਾਪ ਚੋਂਕ, ਫਗਵਾੜਾ ਗੇਟ, ਭਗਤ ਸਿੰਘ ਚੋਂਕ, ਖਿੰਗਰਾਂ ਗੇਟ, ਅੱਡਾ ਹੋਸ਼ਿਆਰਪੁਰ, ਮਾਈ ਹੀਰਾਂ ਗੇਟ, ਪਟੇਲ ਚੋਂਕ, ਬਸਤੀ ਅੱਡਾ, ਜਯੋਤੀ ਚੋਂਕ, ਰੈਣਕ ਬਜ਼ਾਰ, ਸੈਦਾਂ ਗੇਟ, ਮਿਲਾਪ ਚੋਂਕ ਤੋਂ ਹੁੰਦਾ ਹੋਇਆ ਰਾਤ ਨੂੰ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖ਼ੇ ਸਮਾਪਤ ਹੋਵੇਗਾ। ਨਗਰ ਕੀਰਤਨ ਚ ਹਰ ਸਾਲ ਵਾਂਗ ਇਸ ਵਾਰ ਵੀ ਅਲੌਕਿਕ ਨਜ਼ਾਰਾ ਹੋਏਗਾ ਜਿਸ ਵਿੱਚ ਉਚੇਚੇ ਤੋਰ ਤੇ ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆ, ਗੱਤਕਾ ਅਖਾੜੇ, ਦਲ ਪੰਥ ਸ਼ਹਿਰ ਦੇ ਹਰ ਇਲਾਕੇ ਦੀਆਂ ਗੁਰੂ ਘਰ ਦੀਆਂ ਸੰਗਤਾਂ, ਬੈਂਡ, ਸਕੂਲੀ ਬੱਚੇ, ਵੱਖ ਵੱਖ ਤਰਾਂ ਦੇ ਮਾਡਲ ਜੋ ਕਿ ਗੁਰ ਇਤਿਹਾਸ ਅਤੇ ਮਾਨਵਤਾ ਨੂੰ ਸਮਰਪਿਤ ਹੋਣਗੇ ਸੰਗਤਾਂ ਲਈ ਤਿਆਰ ਕੀਤੇ ਗਏ ਹਨ। ਸਾਰੇ ਨੁਮਾਇੰਦਿਆ ਨੇ ਸੰਗਤਾਂ ਨੂੰ ਪਰਿਵਾਰਾਂ ਸਹਿਤ ਹਾਜ਼ਰੀਆਂ ਭਰਨ ਦੀ ਪੁਰਜ਼ੋਰ ਬੇਨਤੀ ਕੀਤੀ ਇਸ ਮੌਕੇ ਮੋਹਿੰਦਰਜੀਤ ਸਿੰਘ, ਗੁਰਬਖਸ਼ ਸਿੰਘ ਜੁਨੇਜਾ, ਦਵਿੰਦਰ ਸਿੰਘ ਰਿਆਤ, ਕੰਵਲਜੀਤ ਸਿੰਘ ਟੋਨੀ, ਸਰਬਜੀਤ ਸਿੰਘ ਰਾਜਪਾਲ, ਜਸਬੀਰ ਸਿੰਘ ਰੰਧਾਵਾ, ਹਰਜੋਤ ਸਿੰਘ ਲੱਕੀ, ਹਰਸੁਰਿੰਦਰ ਸਿੰਘ ਲੰਮਾ ਪਿੰਡ, ਹਰਭਜਨ ਸਿੰਘ ਸੈਣੀ, ਨਿਰਮਲ ਸਿੰਘ ਬੇਦੀ, ਗੁਰਿੰਦਰ ਸਿੰਘ ਮਝੈਲ, ਬਾਬਾ ਬਲਜੀਤ ਸਿੰਘ ਮਿਸਲ ਸ਼ਹੀਦ ਜੱਸਾ ਸਿੰਘ ਰਾਮਗੜੀਆਂ ਤਰਨਾ ਦਲ, ਚਰਨਜੀਤ ਸਿੰਘ ਮਿੰਟਾ, ਤੇਜਬੀਰ ਸਿੰਘ ਬਾਂਸਲ, ਦਲਜੀਤ ਸਿੰਘ ਬਿੱਟੂ, ਕੁਲਜੀਤ ਸਿੰਘ, ਹਰਜੀਤ ਸਿੰਘ ਬਾਬਾ, ਗੁਰਜੀਤ ਸਿੰਘ ਟੱਕਰ, ਸੁਖਵਿੰਦਰ ਸਿੰਘ ਲਾਡੋਵਾਲੀ, ਕੁਲਵਿੰਦਰ ਸਿੰਘ ਚੀਮਾ, ਨਵਦੀਪ ਸਿੰਘ ਗੁਲਾਟੀ, ਦਿਲਬਾਗ ਸਿੰਘ, ਪਰਮਜੀਤ ਸਿੰਘ ਬਬਲਾ, ਕਸ਼ਮੀਰ ਸਿੰਘ ਰੰਧਾਵਾ, ਹਰਜਿੰਦਰ ਸਿੰਘ ਜਜ, ਸ਼ਰਨਜੀਤ ਸਿੰਘ, ਸਿਮਰਨਜੀਤ ਸਿੰਘ, ਗੁਰਬੀਰ ਸਿੰਘ, ਗੁਰਜੀਤ ਸਿੰਘ, ਪ੍ਰਭਜੋਤ ਸਿੰਘ, ਗੁਰਕੀਰਤ ਸਿੰਘ, ਹਰਵਿੰਦਰ ਸਿੰਘ ਮੱਖਣ, ਬਾਵਾ ਗਾਬਾ, ਗਗਨ ਰੇਣੂ, ਜਹਿਜੋਤ ਸਿੰਘ, ਹਰਮਨਜੋਤ ਸਿੰਘ, ਗੁਰਨੀਤ ਸਿੰਘ, ਪਰਮਿੰਦਰ ਸਿੰਘ, ਪ੍ਰਭਗੁਣ ਸਿੰਘ, ਅਨਮੋਲ ਸਿੰਘ, ਭਵਰਾਜ ਸਿੰਘ, ਭਵਜੋਤ ਸਿੰਘ, ਜਸਦੀਪ ਸਿੰਘ, ਅਜਮੇਰ ਸਿੰਘ, ਪਲਵਿੰਦਰ ਸਿੰਘ, ਦਿਮੰਤਜੀਤ ਸਿੰਘ, ਹਰਪ੍ਰੀਤ ਸਿੰਘ ਮਨੀ, ਅਰਸ਼ਦੀਪ ਸਿੰਘ ਅਤੇ ਜਸਕੀਰਤ ਸਿੰਘ ਜੱਸੀ ਹਾਜਿਰ ਸਨ।

ਜਾਲੰਧਰ ਸ਼ਹਿਰ ਦਾ ਮੁੱਖ ਨਗਰ ਕੀਰਤਨ ਰੂਟ ਪਲਾਨ ਜਾਰੀ
ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 2 ਜਨਵਰੀ ਨੂੰ ਜਾਲੰਧਰ ਵਿੱਚ ਸਜਾਇਆ ਜਾ ਰਿਹਾ ਹੈ। ਇਹ ਨਗਰ ਕੀਰਤਨ ਸ਼੍ਰੀ ਸਿੰਘ ਸਭਾ ਗੁਰਦੁਆਰਾ ਮੋਹੱਲਾ ਗੋਬਿੰਦਗੜ੍ਹ ਤੋਂ ਸ਼ੁਰੂ ਹੋ ਕੇ ਭਾਰਤ ਸੋਡਾ ਵਾਟਰ, ਮੰਡੀ ਫੈਂਟਨਗੰਜ, ਗੁਰਦੁਆਰਾ ਦਿਵਾਨ ਅਸਥਾਨ, ਮਿਲਾਪ ਚੌਕ, ਫਗਵਾਡਾ ਗੇਟ, ਭਗਤ ਸਿੰਘ ਚੌਕ, ਖਿੰਘਰਾਂ ਗੇਟ, ਅੱਡਾ ਹੋਸ਼ਿਆਰਪੁਰ, ਮਾਈ ਹੀਰਾਂ ਗੇਟ, ਪਟੇਲ ਚੌਕ, ਬਸਤੀ ਅੱਡਾ, ਜੋਤੀ ਚੌਕ, ਰੈਨਕ ਬਜ਼ਾਰ, ਸੈਦਾਂ ਗੇਟ, ਮਿਲਾਪ ਚੌਕ ਤੋਂ ਹੁੰਦੇ ਹੋਏ ਰਾਤ ਨੂੰ ਗੁਰਦੁਆਰਾ ਦਿਵਾਨ ਅਸਥਾਨ ਸੈਂਟਰਲ ਟਾਊਨ ਜਾਲੰਧਰ ਵਿੱਚ ਸਮਾਪਤ ਹੋਵੇਗਾ। ਇਸ ਨਗਰ ਕੀਰਤਨ ਵਿੱਚ ਸੰਗਤਾਂ ਦੀ ਭਾਰੀ ਆਮਦ ਨੂੰ ਦੇਖਦਿਆਂ ਕਮਿਸ਼ਨਰੇਟ ਪੁਲਿਸ ਵੱਲੋਂ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਕੀਤੇ ਗਏ ਟ੍ਰੈਫਿਕ ਡਾਈਵਰਸ਼ਨ ਵਿੱਚ ਮਦਨ ਫਲੌਰ ਮਿਲਚੌਕ, ਅਲਾਸਕਾ ਚੌਕ, ਟੀ ਪਵਾਈਂਟ ਰੇਲਵੇ ਸਟੇਸ਼ਨ, ਇਕਹਰੀ ਪੁਲੀ, ਦੋਮੋਰੀਆ ਪੁਲ, ਕਿਸ਼ਨਪੁਰਾ ਚੌਕ ਰੇਲਵੇ ਫਾਟਕ, ਦੋਆਬਾ ਚੌਕ ਰੇਲਵੇ ਫਾਟਕ, ਪਟੇਲ ਚੌਕ, ਵਰਕਸ਼ਾਪ ਚੌਕ, ਕਪੂਰਥਲਾ ਚੌਕ, ਚਿਕ ਚਿਕ ਚੌਕ, ਲੱਖਮੀ ਨਾਰਾਇਣ ਮੰਦਰ ਮੋੜ, ਫੁਟਬਾਲ ਚੌਕ, ਟੀ ਪਵਾਈਂਟ ਸ਼ਕਤੀ ਨਗਰ, ਨਕੋਦਰ ਚੌਕ, ਸਕਾਈਲਾਰਕ ਚੌਕ, ਪ੍ਰੀਤ ਹੋਟਲ ਮੋੜ, ਮਖਦੂਮ ਪੁਰਾ ਗਲੀ, ਪਲਾਕਾ ਚੌਕ, ਕੰਪਨੀ ਬਾਗ ਚੌਕ, ਮਿਲਾਪ ਚੌਕ ਅਤੇ ਸ਼ਾਸਤਰੀ ਮਾਰਕੀਟ ਸ਼ਾਮਿਲ ਹਨ। ਕਮਿਸ਼ਨਰੇਟ ਪੁਲਿਸ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ 2 ਜਨਵਰੀ ਨੂੰ ਆਯੋਜਿਤ ਨਗਰ ਕੀਰਤਨ ਦੇ ਮੱਦੇਨਜ਼ਰ ਉਪਰੋਕਤ ਰੂਟ ਦੀ ਵਰਤੋਂ ਕਰਨ ਦੀ ਬਜਾਏ ਹੋਰ ਰਸਤੇ ਦੀ ਵਰਤੋਂ ਕਰਨ।

ਗੌਤਮ ਨਗਰ ’ਚ ਮਿਲੇ ਡਾਇਰੀਏ ਦੇ ਸੱਤ ਨਵੇਂ ਮਰੀਜ਼

हाईकोर्ट ने जालंधर के पुलिस कमिश्नर पर लगाया 1 लाख रुपये का जुर्माना

ਪਟਾਕਿਆਂ ਦੇ ਲਾਇਸੈਂਸ ਲਈ ਚੁਣੀਆਂ 20 ਅਰਜ਼ੀਆਂ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ

ਪੰਜਾਬ ਸਰਕਾਰ ਨੇ 4 ਸਾਲਾਂ ’ਚ ਇਤਿਹਾਸਕ ਫੈਸਲੇ ਲੈ ਕੇ ਹਰ ਖੇਤਰ ’ਚ ਕੀਤੇ ਕ੍ਰਾਂਤੀਕਾਰੀ ਬਦਲਾਅ : ਪਵਨ ਕੁਮਾਰ ਟੀਨੂੰ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

Major Times Editor Major Times Editor March 29, 2026
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
SGPC ਦੇ ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ AI ਦੀ ਦੁਰਵਰਤੋਂ ਤੱਕ, ਧਾਮੀ ਨੇ ਪਾਸ ਕੀਤੇ ਕਈ ਅਹਿਮ ਮਤੇ
ਕਣਕ ਵਾਢੀ ਤੋਂ ਪਹਿਲਾਂ ਪੰਜਾਬ ਨੇ ਤੇਲ ਸਪਲਾਈ ਵਧਾਉਣ ਦੀ ਮੰਗ ਕੀਤੀ, ਕੇਂਦਰ ਤੁਰੰਤ ਕਦਮ ਚੁੱਕੇ: ਮੁੱਖ ਮੰਤਰੀ
ਪੰਜਾਬ ਵਿੱਚ ‘ਸਿਹਤ ਕ੍ਰਾਂਤੀ’ ਦਾ ਵਿਸਥਾਰ:, ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ
Dr. Ravjot Singh ਨੇ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ : ਮੋਹਿੰਦਰ ਭਗਤ
ਪ੍ਰਯਾਗਰਾਜ ਵਿੱਚ ਦਰਦਨਾਕ ਹਾਦਸਾ: ਗੰਗਾ ਵਿੱਚ ਡੁੱਬਣ ਨਾਲ 4 ਬੱਚਿਆਂ ਦੀ ਮੌਤ
ਪੱਛਮੀ ਏਸ਼ੀਆ ਦੇ ਤਣਾਅ ‘ਤੇ ਕੇਂਦਰ ਦੀ ਵੱਡੀ ਮੀਟਿੰਗ: ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ‘ਟੀਮ ਇੰਡੀਆ’ ਵਜੋਂ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਛੁਡਾਇਆ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?