ਜਲੰਧਰ ਬਿਉਰੋ


ਆਉਣ ਵਾਲੇ ਦਿਨਾਂ ਵਿਚ ਜਲੰਧਰ ਵਿਚ ਇਖ ਬਹੁਤ ਵਡਾ ਧਾਰਮਿਕ ਸਾਮਗਮ ਹੋਣ ਕਾਰਣ ਸ਼੍ਰੀ ਗੁਰੂ ਰਵਿਦਾਸ ਚੌਕ ਦੇ ਆਸ ਪਾਸ ਕਈ ਸ਼ਰਧਾਲੂਆਂ ਨੇ ਆਪਣੇ ਬੋਰਡ ਲਗਾਏ ਹਨ। ਇਸੇ ਦੌਰਾਨ ਕੁਝ ਸਿਆਸੀ ਲੋਕਾਂ ਵਲੋਂ ਵੀ ਬੋਰਡ ਲਗਾਏ ਗਏ ਹਨ। ਇਸ ਦੌਰਾਨ ਦੇਖਣ ਵਿਚ ਆਇਆ ਕਿ ਚੌਂਕ ਦੇ ਚਾਰੇ ਪਾਸੇ ਜੋ ਰਾਹ ਦਸੇਰੇ ਬੋਰਡ ਲਗੇ ਹਨ ਜੋ ਕਿ ਲੋਕਾਂ ਇਲਾਕਿਆਂ ਬਾਰੇ ਜਾਣਕਾਰੀ ਦਿੰਦੇ ਹਨ ਉਨ੍ਹਾਂ ਤੇ ਵੀ ਸਿਆਸੀ ਲੋਕਾਂ ਵਲੋਂ ਬੋਰਡ ਲਗਾਕੇ ਉਨ੍ਹਆਂ ਰਾਹ ਦਸੇਰੇਆਂ ਨੂੰ ਕਜ ਦਿੱਤਾ ਹੈ ਜਿਸ ਕਾਰਣ ਜੋ ਲੋਕ ਤੇ ਇਲਾਕਿਆਂ ਦੇ ਰਸਤੇ ਜਾਣਦੇ ਹਨ ਉਹ ਤਾਂ ਬੋਰਡਾਂ ਵੱਲ ਧਿਆਨ ਨਹੀਂ ਦਿੰਦੇ ਪਰ ਜੋ ਲੋਕ ਸ਼ਹਿਰ ਵਿਚ ਆਉਂਦੇ ਹਨ ਅਤੇ ਇਨ੍ਹਾਂ ਰਾਹ ਦਸੇਰੇ ਬੋਰਡਾਂ ਦੇ ਆਸਰੇ ਹੀ ਆਪਣੀ ਮੰਜ਼ਿਲ ਤੇ ਪਹੁੰਚਦੇ ਹਨ ਉਨਾਂ ਵਾਸਤੇ ਬਹੁਤ ਮੁਸ਼ਕਿਲ ਹੋ ਰਹੀ ਹੈ। ਜੇਕਰ ਦੇਖਿਆ ਜਾਵੇ ਤਾਂ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਬਸਤੀ ਸ਼ੇਖ ਵੱਲ ਜਾਂਦੇ ਰਸਤੇ , ਡਾ. ਬੀ.ਆਰ ਅੰਬੇਡਕਰ ਚੌਂਕ ਤੋਂ ਗੁਰੂ ਰਵਿਦਾਸ ਚੌਂਕ ਅੱਗੇ ਗੁਰੂ ਰਵਿਦਾਸ ਚੌਂਕ ਤੋਂ ਨਕੋਦਰ ਰੋਡ ਅਤੇ ਗੁਰੂ ਰਵਿਦਾਸ ਚੌਂਕ ਤੋਂ ਮਾਡਲ ਟਾਊਨ ਵਲੋਂ ਜਾਂਦੇ ਰਸਤੇ ਤੇ ਜੋ ਇਲਾਕੇ ਪੈਂਦੇ ਹਨ ਉਨਾਂ ਦੇ ਬੋਰਡ ਲੱਗੇ ਹੋਏ ਹਨ ਪਰ ਇਨ੍ਹਾ ਦਿਨਾਂ ਵਿਚ ਇਹ ਬੋਰਡਾਂ ਦੇ ਅੱਗੇ ਸਿਆਸੀ ਲੋਕਾਂ ਦੇ ਬੋਰਡ ਲਗ ਗਏ ਹਨ। ਇਥੇ ਦੇਖਣ ਵਾਲੀ ਗੱਲ ਇਹ ਹੈ ਕਿ ਜਿਥੇ ਇਨਾਂ ਲੋਕਾਂ ਨੇ ਇਹ ਬੋਰਡ ਲਗਵਾਉਣ ਤੋ ਪਹਿਲਾਂ ਨਹੀਂ ਸੋਚਿਆ ਉਥੇ ਹੀ ਨਗਰ ਨਿਗਮ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਬੋਰਡ ਲਗਵਾਉਣ ਵਾਲੀ ਕੰਪਨੀ ਨੇ ਵੀ ਇਸ ਬਾਰੇ ਨਹੀਂ ਦੇਖਿਆ। ਇਸ ਸਬੰਧੀ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ।

