By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ‘ਪੰਜਾਬ ਨੂੰ ਚੰਡੀਗੜ੍ਹ ਸੌਂਪਣਾ ਮੇਰੇ ਵੱਸ ਨਹੀਂ, ਕੇਂਦਰ ਹੀ ਕਰੇਗਾ SYL ਦਾ ਫੈਸਲਾ’-ਰਾਜਪਾਲ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - Punjab - ‘ਪੰਜਾਬ ਨੂੰ ਚੰਡੀਗੜ੍ਹ ਸੌਂਪਣਾ ਮੇਰੇ ਵੱਸ ਨਹੀਂ, ਕੇਂਦਰ ਹੀ ਕਰੇਗਾ SYL ਦਾ ਫੈਸਲਾ’-ਰਾਜਪਾਲ

Punjab

‘ਪੰਜਾਬ ਨੂੰ ਚੰਡੀਗੜ੍ਹ ਸੌਂਪਣਾ ਮੇਰੇ ਵੱਸ ਨਹੀਂ, ਕੇਂਦਰ ਹੀ ਕਰੇਗਾ SYL ਦਾ ਫੈਸਲਾ’-ਰਾਜਪਾਲ

Major Times Editor
Last updated: January 9, 2026 6:41 am
Major Times Editor Published January 9, 2026
Share
SHARE

 ਚੰਡੀਗੜ੍ਹ : 

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬ ਨੂੰ ਸੌਂਪਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਕਟਾਰੀਆ ਨੇ ਇਹ ਵੀ ਕਿਹਾ ਕਿ ਪੰਜਾਬ ਤੇ ਹਰਿਆਣਾ ਵਿਚ ਚੱਲ ਰਹੇ ਨਹਿਰੀ ਪਾਣੀ (ਐੱਸਵਾਈਐੱਲ) ਵਿਵਾਦ ਨੂੰ ਵੀ ਉਹ ਹੱਲ ਨਹੀਂ ਕਰਵਾ ਸਕਦੇ ਕਿਉਕਿ ਇਹ ਮਸਲਾ ਅਦਾਲਤ ਦੇ ਵਿਚਾਰ ਅਧੀਨ ਹੈ ਪਰ ਕੇਂਦਰ ਸਰਕਾਰ ਹੀ ਇਹ ਮਸਲਾ ਨਿਬੇੜ ਸਕਦੀ ਹੈ, ਉਹ ਤਾਂ ਸਿਰਫ਼ ਆਪਣਾ ਸੁਝਾਅ ਦੇ ਸਕਦੇ ਹਨ। ਕਟਾਰੀਆ ਵੀਰਵਾਰ ਨੂੰ ਪ੍ਰੈੱਸ ਨੂੰ ਮਿਲੋ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਚੰਡੀਗੜ੍ਹ ਵਿਚ ਵੱਖ-ਵੱਖ ਅਸਾਮੀਆਂ ’ਤੇ ਪੰਜਾਬ ਕਾਡਰ ਦੇ ਅਧਿਕਾਰੀਆਂ ਦੀ ਬਜਾਏ ਯੂਟੀ ਕਾਡਰ ਦੇ ਅਧਿਕਾਰੀਆਂ ਦੀ ਤਾਇਨਾਤੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਰਾਜਪਾਲ ਕਟਾਰੀਆ ਨੇ ਕਿਹਾ ਕਿ ਯੂਟੀ ਦਾ ਐੱਸਐੱਸਪੀ ਪੰਜਾਬ ਕਾਡਰ ਦਾ ਅਧਿਕਾਰੀ ਲੱਗਦਾ ਹੈ, ਭਵਿੱਖ ਵਿਚ ਵੀ ਪੰਜਾਬ ਕਾਡਰ ਦਾ ਆਈਪੀਐੱਸ ਅਧਿਕਾਰੀ ਹੀ ਲੱਗੇਗਾ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਕਈ ਵਾਰ ਯੂਟੀ ਕਾਡਰ ਦੇ ਅਫ਼ਸਰ ਟਰਾਂਸਫਰ (ਬਦਲੀ) ਹੋ ਕੇ ਇੱਥੇ ਆਉਦੇ ਹਨ, ਉਨ੍ਹਾਂ ਦੀ ਨਿਯੁਕਤੀ ਵਿਚ ਕੁਝ ਨਹੀਂ ਕਰ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਨਿਯਮਾਂ ਤਹਿਤ ਕਰਮਚਾਰੀ, ਅਧਿਕਾਰੀ ਯੂਟੀ ਵਿਚ ਦੋ ਸਾਲ ਲਈ ਡੈਪੂਟੇਸ਼ਨ ’ਤੇ ਆਉਂਦੇ ਹਨ ਪਰ ਉਹ ਸੱਤ-ਅੱਠ ਸਾਲ ਤੱਕ ਲੱਗੇ ਰਹਿੰਦੇ ਹਨ ਤੇ ਮੁੜ ਪਿੱਤਰੀ ਰਾਜ ਵਿਚ ਨਹੀਂ ਜਾਂਦੇ। ਇਸ ਲਈ ਉਨ੍ਹਾਂ ਨੇ ਅਜਿਹੀ ਮੁਲਾਜ਼ਮਾਂ ਦੇ ਕੰਮ ਦੀ ਸਮੀਖਿਆ ਕਰਨੀ ਸ਼ੁਰੂ ਕੀਤੀ ਹੈ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਕਿ ਯੂਟੀ ਵਿਚ 60-40 ਅਨੁਪਾਤ (ਪੰਜਾਬ ਤੇ ਹਰਿਆਣਾ) ਅਨੁਸਾਰ ਹੀ ਮੁਲਾਜ਼ਮਾਂ ਦੀ ਤਾਇਨਾਤੀ ਹੋਵੇ।ਰਾਜਪਾਲ ਨੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੈਦਲ ਯਾਤਰਾ ਸ਼ੁਰੂ ਕਰਨ ਤੋਂ ਬਾਅਦ ਸਰਕਾਰ ਨੇ ਇਹ ਮੁਹਿੰਮ ਸ਼ੁਰੂ ਕੀਤੀ ਤੇ ਵੱਡੀ ਗਿਣਤੀ ਵਿਚ ਨਸ਼ਾ ਤਸ਼ਕਰਾਂ ਦੀ ਗ੍ਰਿਫ਼ਤਾਰੀ ਵੀ ਹੋਈ ਹੈ। ਰਾਜਪਾਲ ਨੇ ਕਿਹਾ ਕਿ ਨਸ਼ਾ ਪੂਰੀ ਤਰ੍ਹਾਂ ਖ਼ਤਮ ਨਹੀ ਹੋਇਆ ਅਤੇ ਨਸ਼ਾ ਖ਼ਤਮ ਕਰਨ ਲਈ ਸਮਾਜਿਕ ਜਥੇਬੰਦੀਆਂ ਨੂੰ ਇਕਜੁਟਤਾ ਨਾਲ ਨਸ਼ਿਆਂ ਖਿਲਾਫ਼ ਮੁਹਿੰਮ ਸ਼ੁਰੂ ਕਰ ਕੇ ਲੋਕ ਲਹਿਰ ਪੈਦਾ ਕਰਨੀ ਚਾਹੀਦੀ ਹੈ, ਇਕੱਲੇ ਕਾਨੰਨ ਦੇ ਡਰ ਨਾਲ ਨਸ਼ੇ ਖ਼ਤਮ ਨਹੀਂ ਕੀਤੇ ਜਾ ਸਕਦੇ। ਸੂਬੇ ਵਿਚ ਗੈਗਸਟਰਾਂ ਦੇ ਵੱਧ ਰਹੇ ਦਬਾਅ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਫੜ੍ਹਨਾ ਜਰੂਰੀ ਹੈ। ਕਟਾਰੀਆ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਾਫ਼ੀ ਹੱਦ ਤੱਕ ਨਕੇਲ ਪਈ ਹੈ ਪਰ ਕਈ ਵਾਰ ਲੋਕਾਂ ਦੀ ਦਿਆਲਤਾ ਕਰ ਕੇ ਕੇਸ ਅਦਾਲਤ ਵਿਚ ਹਾਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰੀਆਂ ਖਿਲਾਫ਼ ਸਖ਼ਤ ਹੋਣ ਦੀ ਜ਼ਰੂਰਤ ਹੈ ਤਾਂ ਹੀ ਇਹ ਕੋਹੜ ਖ਼ਤਮ ਹੋ ਸਕਦਾ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਹ ਅਖ਼ਬਾਰਾਂ ਨੂੰ ਧਿਆਨ ਨਾਲ ਖਾਸਕਰਕੇ ਐਂਟੀ ਖ਼ਬਰਾਂ ਨੂੰ ਬਹੁਤ ਧਿਆਨ ਨਾਲ ਪੜ੍ਹਦੇ ਹਨ ਕਿਉਂਕਿ ਇਸ ਨਾਲ ਸੁਧਾਰ ਕਰਨ ਦਾ ਮੌਕਾ ਮਿਲ ਜਾਂਦਾ ਹੈ। ਉਨ੍ਹਾਂ ਪੱਤਰਕਾਰਾਂ ’ਤੇ ਕੇਸ ਦਰਜ਼ ਕਰਨ ’ਤੇ ਵੀ ਅਫਸੋਸ ਜਾਹਿਰ ਕੀਤਾ। ਕਟਾਰੀਆ ਨੇ ਆਪਣੇ ਰਾਜਨੀਤਿਕ ਤੇ ਜੀਵਨ ਬਾਰੇ ਚਾਨਣਾ ਪਾਉਦਿਆ ਕਿਹਾ ਕਿ ਉਹ ਸ਼ੁਰੂ ਤੋਂ ਆਰ.ਐੱਸ.ਐੱਸ ਨਾਲ ਜੁੜੇ ਹੋਏ ਹਨ ਅਤੇ ਆਰ.ਐੱਸ.ਐੱਸ ਨਾਲ ਜੁੜਨ ਕਰਕੇ ਜ਼ਿੰਦਗ਼ੀ ਵਿਚ ਕਈ ਉਤਰਾਅ ਚੜ੍ਹਾਅ ਆਏ। ਉਨ੍ਹਾਂ ਕਿਹਾ ਕਿ ਉਹ ਇਕ ਨਿੱਜੀ ਸਕੂਲ ਵਿਚ ਨੌਕਰੀ ਕਰ ਰਹੇ ਸਨ ਤਾਂ ਸਕੂਲ ਦੇ ਪ੍ਰਬੰਧਕ ਨੇ ਕਿਹਾ ਕਿ ਨੌਕਰੀ ਜਾਂ ਸ਼ਾਖਾ ਵਿੱਚੋ ਇਕੋ ਚੁਣੋ ਤਾਂ ਉਹਨਾਂ (ਕਟਾਰੀਆ) ਨੇ ਨੌਕਰੀ ਛੱਡ ਦਿੱਤੀ। ਹਮੇਸ਼ਾਂ ਇਹੀ ਫ਼ੈਸਲਾ ਕੀਤਾ ਕਿ ਵਿਚਾਰਧਾਰਾ ਨਾਲ ਸਮਜੋਤਾ ਨਹੀਂ ਕਰਨਾ। ਕਟਾਰੀਆ ਨੇ ਕਿਹਾ ਕਿ ਉਹਨਾਂ ਨੂੰ ਐਮਰਜੈਂਸੀ ਦੌਰਾਨ ਜੇਲ੍ਹ ਜਾਣਾ ਪਿਆ ਸੀ। ਉਸ ਤੋਂ ਬਾਅਦ 8 ਵਾਰ ਵਿਧਾਇਕ ਅਤੇ ਇਕ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ। ਕਟਾਰੀਆ ਨੇ ਦੱਸਿਆ ਕਿ ਉਹ ਜ਼ਿੰਦਗੀ ਵਿਚ ਕੇਵਲ ਦੋ ਚੋਣਾਂ ਹੀ ਹਾਰੇ ਸਨ।

ਕੁਲਦੀਪ ਧਾਲੀਵਾਲ ਨੇ ਖਾਦ ਸਟੋਰਾਂ ‘ਤੇ ਕੀਤੀ ਛਾਪੇਮਾਰੀ, ਕਾਲਾਬਾਜ਼ਾਰੀ ਜਾਂ ਓਵਰਚਾਰਜਿੰਗ ਵਿਰੁੱਧ ਸਖ਼ਤ ਕਾਰਵਾਈ ਦੀ ਦਿੱਤੀ ਚੇਤਾਵਨੀ

ਪੰਜਾਬ ਨੂੰ ਮਦਦ ਦੇਣ ਦੀ ਗੱਲ ਤਾਂ ਦੂਰ, ਪੀ.ਐਮ ਮੋਦੀ ਨੇ ਹੁਣ ਤੱਕ ਹੜ੍ਹਾਂ ਦੀ ਸਥਿਤੀ ’ਤੇ ਨਹੀਂ ਕੀਤੀ ਕੋਈ ਵੀ ਟਿੱਪਣੀ : ਬਰਿੰਦਰ ਕੁਮਾਰ ਗੋਇਲ

ਡੀਸੀ ਤੇ ਪੁਲਿਸ ਕਮਿਸ਼ਨਰ ਨੇ ਧੁੱਸੀ ਤੇ ਹੜ੍ਹ ਸੰਭਾਵਿਤ ਖੇਤਰਾਂ ਦਾ ਕੀਤਾ ਦੌਰਾ

ਸਿਵਲ ਤੇ ਪੁਲਿਸ ਅਫ਼ਸਰਾਂ ਨੂੰ ਵ੍ਹਟਸਐਪ ਗਰੁੱਪ ਛੱਡਣ ਦੇ ਨਿਰਦੇਸ਼ ! ਪੰਜਾਬ ਸਰਕਾਰ ਦੇ ਫੈਸਲੇ ਤੋਂ ਅਫ਼ਸਰਸ਼ਾਹੀ ਨਾਰਾਜ਼

ਪੁਲਿਸ ਤੇ ਮਿਊਂਸਿਪਲ ਕਾਰਪੋਰੇਸ਼ਨ ਵੱਲੋਂ ਸ਼ਹਿਰ ਵਿਚ ਗੈਰ-ਕਾਨੂੰਨੀ ਕਬਜ਼ੇ ਹਟਾਉਣ ਦੀ ਵਿਸ਼ਾਲ ਮੁਹਿੰਮ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

Major Times Editor Major Times Editor March 29, 2026
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
SGPC ਦੇ ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ AI ਦੀ ਦੁਰਵਰਤੋਂ ਤੱਕ, ਧਾਮੀ ਨੇ ਪਾਸ ਕੀਤੇ ਕਈ ਅਹਿਮ ਮਤੇ
ਕਣਕ ਵਾਢੀ ਤੋਂ ਪਹਿਲਾਂ ਪੰਜਾਬ ਨੇ ਤੇਲ ਸਪਲਾਈ ਵਧਾਉਣ ਦੀ ਮੰਗ ਕੀਤੀ, ਕੇਂਦਰ ਤੁਰੰਤ ਕਦਮ ਚੁੱਕੇ: ਮੁੱਖ ਮੰਤਰੀ
ਪੰਜਾਬ ਵਿੱਚ ‘ਸਿਹਤ ਕ੍ਰਾਂਤੀ’ ਦਾ ਵਿਸਥਾਰ:, ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ
Dr. Ravjot Singh ਨੇ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ : ਮੋਹਿੰਦਰ ਭਗਤ
ਪ੍ਰਯਾਗਰਾਜ ਵਿੱਚ ਦਰਦਨਾਕ ਹਾਦਸਾ: ਗੰਗਾ ਵਿੱਚ ਡੁੱਬਣ ਨਾਲ 4 ਬੱਚਿਆਂ ਦੀ ਮੌਤ
ਪੱਛਮੀ ਏਸ਼ੀਆ ਦੇ ਤਣਾਅ ‘ਤੇ ਕੇਂਦਰ ਦੀ ਵੱਡੀ ਮੀਟਿੰਗ: ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ‘ਟੀਮ ਇੰਡੀਆ’ ਵਜੋਂ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਛੁਡਾਇਆ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?