ਜਲੰਧਰ : 
1980 ਦੀਆਂ ਮਾਸਕੋ ਓਲੰਪਿਕ ਖੇਡਾਂ ‘ਚ ਹਾਕੀ ਗੋਲਡ ਮੈਡਲ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਓਲੰਪੀਅਨ ਦਵਿੰਦਰ ਸਿੰਘ ਗਰਚਾ ਦਾ ਦੇਹਾਂਤ ਹੋ ਗਿਆ। ਪੰਜਾਬ ਪੁਲਿਸ ਦੇ ਸੇਵਾਮੁਕਤ ਆਈਜੀ ਗਰਚਾ ਨੂੰ ਅੱਜ ਸਵੇਰੇ ਘਰ ‘ਚ ਹਾਰਟ ਅਟੈਕ ਆ ਗਿਆ। ਪਤਾ ਲੱਗਿਆ ਹੈ ਕਿ ਹਫਤਾ ਪਹਿਲਾਂ ਹੀ ਉਨ੍ਹਾਂ ਦੇ ਦਿਲ ਵਿਚ ਸਟੰਟ ਪਏ ਸਨ ਤੇ ਠੀਕ ਸਨ ਪਰ ਅੱਜ ਸਵੇਰੇ ਅਚਾਨਕ ਵਿਛੋੜਾ ਦੇ ਗਏ। ਓਲੰਪੀਅਨ ਗਰਚਾ ਦੀ ਮੌਤ ਨਾਲ ਹਾਕੀ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

