By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਕਾਂਗਰਸ ਦਾ ਸਾਬਕਾ ਵਿਧਾਇਕ ਗ੍ਰਿਫ਼ਤਾਰ, ਜਬਰ ਜਨਾਹ ਦਾ ਤੀਜਾ ਕੇਸ ਦਰਜ; ਕੈਨੇਡਾ ਰਹਿੰਦੀ ਪੀੜਤਾ ਨੇ ਲਾਏ ਗੰਭੀਰ ਇਲਜ਼ਾਮ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - India - ਕਾਂਗਰਸ ਦਾ ਸਾਬਕਾ ਵਿਧਾਇਕ ਗ੍ਰਿਫ਼ਤਾਰ, ਜਬਰ ਜਨਾਹ ਦਾ ਤੀਜਾ ਕੇਸ ਦਰਜ; ਕੈਨੇਡਾ ਰਹਿੰਦੀ ਪੀੜਤਾ ਨੇ ਲਾਏ ਗੰਭੀਰ ਇਲਜ਼ਾਮ

India

ਕਾਂਗਰਸ ਦਾ ਸਾਬਕਾ ਵਿਧਾਇਕ ਗ੍ਰਿਫ਼ਤਾਰ, ਜਬਰ ਜਨਾਹ ਦਾ ਤੀਜਾ ਕੇਸ ਦਰਜ; ਕੈਨੇਡਾ ਰਹਿੰਦੀ ਪੀੜਤਾ ਨੇ ਲਾਏ ਗੰਭੀਰ ਇਲਜ਼ਾਮ

Major Times Editor
Last updated: January 11, 2026 4:35 pm
Major Times Editor Published January 11, 2026
Share
SHARE

ਨਵੀਂ ਦਿੱਲੀ :

ਕਾਂਗਰਸ ਦੇ ਮੁਅੱਤਲ ਵਿਧਾਇਕ ਰਾਹੁਲ ਮਾਮਕੂਟਾਥਿਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੇ ਖਿਲਾਫ ਜਿਨਸੀ ਸ਼ੋਸ਼ਣ ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ। ਕੇਰਲ ਪੁਲਿਸ ਨੇ ਐਤਵਾਰ ਦੁਪਹਿਰ 12:30 ਵਜੇ ਰਾਹੁਲ ਨੂੰ ਪਲੱਕੜ ਸਥਿਤ ਕੇ.ਪੀ.ਐਮ ਰੀਜੈਂਸੀ ਹੋਟਲ ਤੋਂ ਫੜਿਆ ਹੈ। ਰਾਹੁਲ ਨੂੰ ਜਲਦੀ ਹੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਰਾਹੁਲ ਮਾਮਕੂਟਾਥਿਲ ‘ਤੇ ਪਹਿਲਾਂ ਹੀ ਜਿਨਸੀ ਸ਼ੋਸ਼ਣ ਦੇ ਦੋ ਮਾਮਲੇ ਚੱਲ ਰਹੇ ਹਨ। ਕੇਰਲ ਹਾਈ ਕੋਰਟ ਨੇ ਪਿਛਲੇ ਮਹੀਨੇ ਰਾਹੁਲ ਨੂੰ ਜ਼ਮਾਨਤ ਦਿੱਤੀ ਸੀ। ਪਰ, ਹੁਣ ਤੀਜਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਾਹੁਲ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਰਾਹੁਲ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਵਾਲੀ ਮਹਿਲਾ ਪਥਾਨਮਥਿੱਟਾ ਦੀ ਰਹਿਣ ਵਾਲੀ ਹੈ, ਜੋ ਮੌਜੂਦਾ ਸਮੇਂ ਕੈਨੇਡਾ ‘ਚ ਕੰਮ ਕਰਦੀ ਹੈ। ਮਹਿਲਾ ਦਾ ਦੋਸ਼ ਹੈ ਕਿ ਰਾਹੁਲ ਨੇ ਨਾ ਸਿਰਫ਼ ਜ਼ਬਰਦਸਤੀ ਉਸ ਦਾ ਜਿਨਸੀ ਸ਼ੋਸ਼ਣ ਕੀਤਾ, ਸਗੋਂ ਗਰਭਪਾਤ ਕਰਵਾਉਣ ਲਈ ਵੀ ਦਬਾਅ ਪਾਇਆ। ਇੰਨਾ ਹੀ ਨਹੀਂ, ਰਾਹੁਲ ਨੇ ਮਹਿਲਾ ਤੋਂ ਪੈਸੇ ਹੜੱਪਣ ਦੀ ਵੀ ਕੋਸ਼ਿਸ਼ ਕੀਤੀ ਸੀ।ਮਹਿਲਾ ਦਾ ਕਹਿਣਾ ਹੈ ਕਿ ਰਾਹੁਲ ਵੱਲੋਂ ਜਿਨਸੀ ਸ਼ੋਸ਼ਣ ਕੀਤੇ ਜਾਣ ਤੋਂ ਬਾਅਦ ਉਹ ਗਰਭਵਤੀ ਹੋ ਗਈ ਸੀ। ਉਹ ਬੱਚੇ ਦਾ ਡੀਐਨਏ (DNA) ਟੈਸਟ ਕਰਵਾਉਣ ਦੀ ਤਿਆਰੀ ਕਰ ਰਹੀ ਸੀ। ਅਜਿਹੇ ਵਿਚ ਜਦੋਂ ਰਾਹੁਲ ਨੂੰ ਆਪਣਾ ਡੀਐਨਏ ਦੇਣ ਲਈ ਕਿਹਾ ਗਿਆ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ। ਪੀੜਤਾ ਨੇ ਰਾਹੁਲ ਦੇ ਖਿਲਾਫ ਕਈ ਸਬੂਤ ਹੋਣ ਦਾ ਵੀ ਦਾਅਵਾ ਕੀਤਾ ਹੈ। ਮਹਿਲਾ ਅਨੁਸਾਰ, ਉਹ ਆਪਣੇ ਵਿਆਹ ਤੋਂ ਖੁਸ਼ ਨਹੀਂ ਸੀ। ਇਸੇ ਦੌਰਾਨ ਉਸ ਦੀ ਮੁਲਾਕਾਤ ਰਾਹੁਲ ਨਾਲ ਹੋਈ। ਰਾਹੁਲ ਨੇ ਮਹਿਲਾ ਨਾਲ ਜਿਨਸੀ ਸਬੰਧ ਬਣਾਏ ਤੇ ਫਿਰ ਉਸ ਨੂੰ ਵਿਆਹ ਤੋੜਨ ਲਈ ਮਜਬੂਰ ਕੀਤਾ। ਰਾਹੁਲ ਨੇ ਮਹਿਲਾ ਨਾਲ ਵਿਆਹ ਦਾ ਵਾਅਦਾ ਕੀਤਾ ਸੀ ਤੇ ਬੱਚਾ ਪੈਦਾ ਕਰਨ ਲਈ ਦਬਾਅ ਬਣਾਇਆ। ਰਾਹੁਲ ਨੇ ਮਹਿਲਾ ਨੂੰ ਝਾਂਸੇ ‘ਚ ਫਸਾਉਣ ਲਈ ਕਿਹਾ ਸੀ ਕਿ ਜੇਕਰ ਬੱਚਾ ਪੈਦਾ ਹੋ ਗਿਆ ਤਾਂ ਘਰ ਦੇ ਇਸ ਵਿਆਹ ਲਈ ਆਸਾਨੀ ਨਾਲ ਮੰਨ ਜਾਣਗੇ, ਪਰ ਬਾਅਦ ਵਿੱਚ ਰਾਹੁਲ ਆਪਣੇ ਵਾਅਦੇ ਤੋਂ ਮੁਕਰ ਗਿਆ। ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਾਹੁਲ ਮਾਮਕੂਟਾਥਿਲ ‘ਤੇ ਜਬਰ ਜਨਾਹ ਸਮੇਤ ਜ਼ਬਰਦਸਤੀ ਗਰਭਪਾਤ ਕਰਵਾਉਣ ਦੇ ਦੋਸ਼ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ। ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਹੈ, ਜਿਸ ‘ਤੇ ਕੇਰਲ ਹਾਈ ਕੋਰਟ ਵਿੱਚ ਸੁਣਵਾਈ ਜਾਰੀ ਹੈ। ਇਸ ਤੋਂ ਪਹਿਲਾਂ ਬੈਂਗਲੁਰੂ ਦੀ ਰਹਿਣ ਵਾਲੀ ਇਕ ਮਹਿਲਾ ਨੇ ਰਾਹੁਲ ‘ਤੇ ਜਬਰ-ਜਨਾਹ ਦਾ ਇਕ ਹੋਰ ਮਾਮਲਾ ਦਰਜ ਕਰਵਾਇਆ ਹੈ। ਜਬਰ-ਜਨਾਹ ਤੇ ਜ਼ਬਰਦਸਤੀ ਗਰਭਪਾਤ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਰਾਹੁਲ ਫ਼ਰਾਰ ਚੱਲ ਰਹੇ ਸਨ।

’ਵਿਕਰਮ ਔਰ ਬੇਤਾਲ’ ਦੇ ਨਿਰਦੇਸ਼ਕ ਪ੍ਰੇਮ ਸਾਗਰ ਦਾ 84 ਸਾਲ ਦੀ ਉਮਰ ’ਚ ਦੇਹਾਂਤ ,

ਕਫ ਸਿਰਪ ਮਾਮਲੇ ਤੋਂ ਬਾਅਦ ਵੱਡੀ ਕਾਰਵਾਈ, ਛਿੰਦਵਾੜਾ ‘ਚ ਦੋ ਹੋਰ ਮੈਡੀਕਲ ਸਟੋਰ ਸੀਲ

ਸੰਘਣੀ ਧੁੰਦ ਕਾਰਨ ਉਡਾਣਾਂ ਪ੍ਰਭਾਵਿਤ; ਏਅਰ ਇੰਡੀਆ ਤੇ ਇੰਡੀਗੋ ਨੇ ਜਾਰੀ ਕੀਤੀ ਟ੍ਰੈਵਲ ਐਡਵਾਈਜ਼ਰੀ

ਟਰੰਪ ਦੇ 130 ਪ੍ਰਤੀਸ਼ਤ ਟੈਰਿਫ ਲਗਾਉਣ ਮਗਰੋਂ ਭੜਕਿਆ ਚੀਨ

ORS ਦੇ ਨਾਂ ‘ਤੇ ਨਹੀਂ ਵੇਚਿਆ ਜਾਵੇਗਾ ਫਲਾਂ ਦਾ ਜੂਸ, FSSAI ਨੇ ਰਾਜਾਂ ਨੂੰ ਜਾਰੀ ਕੀਤੇ ਨਿਰਦੇਸ਼; ਫੜੇ ਜਾਣ ‘ਤੇ…

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਜਲੰਧਰ ਵਿਚ ਮਥਾ ਟੇਕ ਕੇ ਬਾਹਰ ਆਏ ਆਪ ਨੇਤਾ ਦਾ ਗੋਲਆਂ ਮਾਰ ਕੇ ਕਤਲ,

Major Times Editor Major Times Editor February 6, 2026
ਆਪ ਆਗੂ ਲੱਕੀ ਓਬਰਾਏ ਦੀ ਗੋਲਿਆਂ ਮਾਰ ਕੇ ਹਤਿਆ
ਡਾ. ਨਵਜੋਤ ਸਿੱਧੂ ਨੇ ਛੱਡੀ ਕਾਂਗਰਸ,
ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼ਹਿਰ ਵਿੱਚ ਸਜਾਈ ਸ਼ੋਭਾ ਯਾਤਰਾ
ਕੈਬਨਿਟ ਮੰਤਰੀਆਂ ਤੇ ਲੋਕ ਸਭਾ ਮੈਂਬਰ ਨੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼ਰਧਾਲੂਆਂ ਵਾਲੀ ਟ੍ਰੇਨ ਬਨਾਰਸ ਲਈ ਕੀਤੀ ਰਵਾਨਾ
ਪੰਜਾਬ ਚ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਤੇ ਸਾਬਕਾ CM ਦੇ ਕਰੀਬੀ ਮਨੋਜ ਮਨੂ ਵੜਿੰਗ ਦਾ ਦੇਹਾਂਤ
ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਇਆ ਕੌਮੀ ਝੰਡਾ
ਦਿੱਲੀ ‘ਚ ਖੁੱਲ੍ਹੇਗਾ ਦੁਨੀਆ ਦਾ ਸਭ ਤੋਂ ਵੱਡਾ ਮਿਊਜ਼ੀਅਮ, ਹਰ ਸਾਲ ਆਉਣਗੇ ਕਰੋੜਾਂ ਸੈਲਾਨੀ
ਜੇ ਵਧ ਗਿਆ ਹੈ ਯੂਰਿਕ ਐਸਿਡ ਤਾਂ ਇਨ੍ਹਾਂ 5 ਚੀਜ਼ਾਂ ਤੋਂ ਜ਼ਰੂਰ ਕਰੋ ਪਰਹੇਜ਼; ਨਹੀਂ ਤਾਂ ਵਿਗੜ ਸਕਦੀ ਹੈ ਤਬੀਅਤ
ਸਾਵਧਾਨ ! ਜੇਕਰ ਤੁਹਾਡੀਆਂ ਅੱਖਾਂ ‘ਚ ਦਿਖਾਈ ਦੇ ਰਹੇ ਹਨ ਇਹ ਲੱਛਣ, ਤਾਂ ਸਮਝੋ ਖ਼ਤਰੇ ‘ਚ ਹੈ ਤੁਹਾਡੀ ਕਿਡਨੀ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?