ਜਲੰਧਰ, 

ਲੋਹੜੀ ਦਾ ਤਿਉਹਾਰ ਨੇੜੇ ਆਉਂਦੇ ਹੀ ਲੋਕਾਂ ਦੇ ਚੇਹਰਿਆਂ ਤੇ ਰੌਣਕ ਦਿਖ ਰਹੀ ਹੈ। ਲੋਹੜੀ ਆਪਸੀ ਪਿਆਰ ਅਤੇ ਰਿਸ਼ਤਿਆਂ ਵਿੱਚ ਮਿਠਾਸ ਨੂੰ ਵਧਾਉਂਦਾ ਵਾਲ ਤਿਉਹਾਲ ਮਨਿਆਂ ਜਾਂਦਾ ਹੈ। ਇਹ ਦੇਸ਼ ਭਰ ਵਿੱਚ, ਖਾਸ ਕਰਕੇ ਪੰਜਾਬ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ, ਲੋਕ ਲੋਹੜੀ ਲਈ ਕਾਫ਼ੀ ਉਤਸ਼ਾਹ ਮਹਿਸੂਸ ਕਰ ਰਹੇ ਹਨ। ਇਸ ਦੌਰਾਨ, ਸ਼ਹਿਰ ਭਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਖਰੀਦਦਾਰਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਲੋਹੜੀ ਦੇ ਤਿਉਹਾਰ ਨਾਲ ਕਈ ਕਹਾਣੀਆਂ ਜੁੜੀਆਂ ਹਨ ਜਿਵੇਂ ਕਿ ਦੁੱਲਾ ਭੱਟੀ ਦਅਤੇ ਹੋਰ ਵੀ। ਇਸ ਤਿਉਹਾਰ ਦੌਰਾਨ ਮੂੰਗਫਲੀ, ਰੇਵੜੀਆਂ, ਗੁੜ, ਗੁੜ ਦੀਆਂ ਰੇਵੜੀਆਂ, ਚਿੜਵੜੇ, ਭੁੰਨੇ ਹੋਏ ਮੱਕੀ ਦੇ ਦਾਣੇ ਅਤੇ ਲੱਡੂ ਵੱਡੇ ਪੱਧਰ ‘ਤੇ ਵਰਤੇ ਜਾਂਦੇ ਹਨ। ਲੋਕ ਲੋਹੜੀ ਦੀਆਂ ਤਿਆਰੀਆਂ ਕੁਝ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਨ। ਲੋਕ ਆਪਣੀਆਂ ਵਿਆਹੀਆਂ ਧੀਆਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਨੂੰ ਲੋਹੜੀ ਦੇ ਰੂਪ ਵਿਚ ਮੂੰਗਫਲੀ, ਰੇਵੜੀਆਂ, ਫਲ ਅਤੇ ਕੱਪੜੇ ਆਦਿ ਤੋਹਫ਼ੇ ਵਜੋਂ ਦਿੰਦੇ ਹਨ। ਪਹਿਲਾਂ ਜਿਨ੍ਹਾਂ ਪਰਿਵਾਰਾਂ ਵਿਚ ਬੇਟੇ ਦਾ ਜਨਮ ਹੁੰਦਾ ਸੀ ਉਹ ਖੁਸ਼ੀ ਨਾਲ ਲੋਹੜੀ ਮਨਾਉਂਦੇ ਸਨ, ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਲੋਹੜੀ ਦੇ ਜਸ਼ਨ ਲਈ ਸੱਦਾ ਦਿੰਦੇ ਸਨ। ਹਾਲਾਂਕਿ, ਹੁਣ, ਜਿਨ੍ਹਾਂ ਦੀਆਂ ਧੀਆਂ ਹਨ, ਉਹ ਵੀ ਲੋਹੜੀ ਨੂੰ ਬਰਾਬਰ ਖੁਸ਼ੀ ਨਾਲ ਮਨਾਉਂਦੇ ਹਨ। ਪੁਰਾਣੇ ਸਮੇਂ ਵਿੱਚ, ਲੋਹੜੀ ਤੋਂ ਕੁਝ ਦਿਨ ਪਹਿਲਾਂ, ਬੱਚੇ ਟੋਲੀਆਂ ਬਣਾ ਕੇ ਲੋਕਾਂ ਦੇ ਘਰਾਂ ਵਿੱਚ ਲੋਹੜੀ ਮੰਗਣ ਜਾਂਦੇ ਸਨ, ਹਾਲਾਂਕਿ ਹੁਣ ਸ਼ਹਿਰਾਂ ਵਿੱਚ ਇਹ ਬਹੁਤ ਘੱਟ ਹੁੰਦਾ ਹੈ। ਇਸ ਦੌਰਾਨ, ਬੱਚੇ ਸੁੰਦਰ ਮੁੰਦਰ ਏ ਓਏ ਅਤੇ ਦੁੱਲਾ ਭੱਟੀ ਵਾਲ ਵਰਗੇ ਗੀਤ ਗਾਉਂਦੇ ਸਨ। ਜਿਹੜੇ ਘਰਾਂ ਵਿਚ ਬੱਚੇ ਲੋਹੜੀ ਮੰਗਣ ਜਾਂਦੇ ਸਨ ਉਹ ਘਰਾਂ ਦੇ ਲੋਕ ਬੜੇ ਉਤਸ਼ਾਹ ਨਾਲ ਲੋਹੜੀ ਦੇ ਰੂਪ ਵਜੋਂ ਬੱਚਿਆਂ ਨੂੰ ਪੈਸੇ ਯਾਂ ਖਾਣ ਪੀਣ ਦਾ ਕੋਈ ਨਾ ਕੋਈ ਸਾਮਾਨ ਦਿੰਦੇ ਸਨ। ਹਾਲਾਂਕਿ ਇਹ ਸੱਭਿਆਚਾਰ ਹੌਲੀ-ਹੌਲੀ ਅਲੋਪ ਹੋ ਰਿਹਾ ਹੈ, ਕੁਝ ਬੱਚੇ ਅਜੇ ਵੀ ਲੋਹੜੀ ਲਈ ਉਤਸ਼ਾਹ ਦਿਖਾਉਂਦੇ ਹਨ। ਜਿਨ੍ਹਾਂ ਘਰਾਂ ਵਿੱਚ ਮੁੰਡੇ ਜਾਂ ਕੁੜੀ ਲਈ ਲੋਹੜੀ ਮਨਾਈ ਜਾਂਦੀ ਹੈ, ਉਹ ਪਰਿਵਾਰ ਆਪਣੇ ਮੁਹਲੇ ਵਿਚ ਲੋਹੜੀ ਦੇ ਰੂਪ ਵਜੋਂ ਮੂੰਗਫਲੀ, ਤਿਲ, ਅਨਾਜ, ਗੁੜ ਅਤੇ ਹੋਰ ਚੀਜ਼ਾਂ ਵੰਡੀਆਂ ਜਾਂਦੀਆਂ ਹਨ। ਲੋਹੜੀ ਵੰਡਣ ਵਾਲੇ ਪਰਿਵਾਰ ਵਲੋਂ ਰਾਤ ਸਮੇਂ ਸਮਾਰੋਹ ਕੀਤਾ ਜਾਂਦਾ ਹੈ ਜਿਸ ਦੌਰਾਨ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਅਤੇ ਗਲੀ ਮੁਹੱਲੇ ਦੇ ਲੋਕ ਇਕਠੇ ਹੋਕੇ ਲੋਹੜੀ ਦੀ ਅਗਲੀ ਪ੍ਰਜਵਲਿਤ ਕਰਦੇ ਹਨ ਅਤੇ ਮੱਥਾ ਟੇਕ ਕੇ ਅਰਦਾਸ ਕਰਦੇ ਹਨ ਅਤੇ ਬਾਦ ਵਿਚ ਢੋਲ ਯਾਂ ਗੀਤਾਂ ਤੇ ਭੰਗੜੇ ਪਾਉਂਦੇ ਹਨ ਅਤੇ ਇੱਕ ਦੂਜੇ ਨੂੰ ਲੋਹੜੀ ਦੀ ਸ਼ੁਭ ਕਾਮਨਾਵਾਂ ਦਿੰਦੇ ਹਨ। ਦੇਖਾਂਣ ਵਿਚ ਆਇਆ ਹੈ ਕਿ ਹਰ ਸਾਲ ਵਾਂਗ ਇਸ ਸਾਲ ਵੀ ਲੋਹੜੀ ਵੀ ਬਹੁਤ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਸ਼ਹਿਰ ਦੇ ਵੱਖ-ਵੱਖ ਬਾਜ਼ਾਰੰ ਵਿਚ ਰੇਉੜਿਆਂ ,ਮਿਠਾਈਆਂ, ਮੂੰਗਫਲੀ ਅਤੇ ਹੋਰ ਚੀਜ਼ਾਂ ਦੀਆਂ ਦੁਕਾਨਾਂ ਸਜਿਆਂ ਹਨ ਜਿੱਥੇ ਲੋਕ ਦੇਰ ਰਾਤ ਤੱਕ ਖਰੀਦਦਾਰੀ ਕਰਦੇ ਨਜ਼ਰ ਆੇ। ਹੁਣ ਲੋਹੜੀ ਨੂੰ ਲੈਕੇ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਅਤੇ ਵੱਖ-ਵੱਖ ਦਫਤਰਾਂ ਵਿਚ ਧੀਆਂ ਦੀ ਲੋਹੜੀ ਮਨਾਈ ਜਾਂਦੀ ਹੈ। ਸਕੂਲ ਅਤੇ ਕਾਲਜ ਵੀ ਧੀਆਂ ਦੀ ਲੋਹੜੀ ਮਨਾਉਂਦੇ ਹਨ, ਜਿਸ ਦੌਰਾਨ ਧੀਆਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਦੌਰਾਨ ਕਈ ਹੋਟਲਾਂ ਵਿੱਚ ਵੀ ਲੋਹੜੀ ਦੇ ਸਮਾਰੋਹ ਹੁੰਦੇ ਹਨ। ਲੋਕ ਲੋਹੜੀ ‘ਤੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਤੋਹਫ਼ੇ ਦਿੰਦੇ ਹਨ। ਲੋਹੜੀ ਦੇ ਤਿਉਹਾਰ ਨੂੰ ਲੈਕੇ ਜਲੰਧਰ ਦੇ ਕਈ ਬਾਜ਼ਾਰਾਂ, ਜਿਨ੍ਹਾਂ ਵਿੱਚ ਭਾਰਗਵ ਕੈਂਪ ਬਾਜ਼ਾਰ, ਰੈਣਕ ਬਾਜ਼ਾਰ ਸ਼ਾਮਲ ਹਨ, ਵਿੱਚ ਲੋਹੜੀ ਕਾਰਨ ਖਰੀਦਾਰਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਹਾਲਾਕਿ ਰੈਣਕ ਬਾਜ਼ਾਰ ਵਿਚ ਐਤਵਾਰ ਵਾਲੇ ਦਿਨ ਭੀੜ ਹੁੰਦੀ ਹੈ ਪਰ ਲੋਹੜੀ ਨੂੰ ਲੈਕੇ ਦੇਰ ਰਾਤ ਕਰ ਬਾਜ਼ਾਰ ਵਿਚ ਖਰੀਦਾਰੰ ਦੀ ਭੀੜ ਦੇਖਣ ਨੂੰ ਮਿਲੀ। ਲੋਕ ਦੇਰ ਰਾਤ ਤੱਕ ਬਾਜ਼ਾਰ ਵਿੱਚ ਕੱਪੜੇ ਅਤੇ ਹੋਰ ਚੀਜ਼ਾਂ ਦੀ ਖਰੀਦਦਾਰੀ ਕੀਤੀ।

